ਆਈ. ਜੀ. ਫਾਰੂਕੀ ਬਣੇ ਪੰਜਾਬ ਵਕਫ ਬੋਰਡ ਦੇ ਮੈਂਬਰ

Friday, May 03, 2019 - 09:36 PM (IST)

ਆਈ. ਜੀ. ਫਾਰੂਕੀ ਬਣੇ ਪੰਜਾਬ ਵਕਫ ਬੋਰਡ ਦੇ ਮੈਂਬਰ

ਜਲੰਧਰ,(ਮਜ਼ਹਰ): ਪੰਜਾਬ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਆਈ. ਜੀ. ਬਠਿੰਡਾ ਐਮ. ਐਫ. ਫਾਰੂਕੀ ਨੂੰ ਪੰਜਾਬ ਵਕਫ ਬੋਰਡ ਦਾ ਮੈਂਬਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ 'ਚ ਐਮ. ਐਫ. ਫਾਰੂਕੀ ਨੂੰ ਇਕ ਬੜੇ ਇਮਾਨਦਾਰ ਅਫਸਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਵਕਫ ਬੋਰਡ ਬਣਨ 'ਤੇ ਉਮੀਦ ਜਤਾਈ ਗਈ ਹੈ ਕਿ ਹੁਣ ਬੋਰਡ ਅੰਦਰ ਫੈਲੇ ਭ੍ਰਿਸ਼ਟਾਚਾਰ 'ਤੇ ਲਗਾਮ ਲੱਗੇਗੀ। ਉਨ੍ਹਾਂ ਸਾਹਮਣੇ ਕਈ ਚੁਣੌਤੀਆਂ ਵੀ ਹੋਣਗੀਆਂ, ਜਿਨ੍ਹਾਂ 'ਚੋਂ ਇਕ ਚੁਣੌਤੀ ਵਕਫ ਬੋਰਡ ਦੇ ਖਾਤੇ 'ਚੋਂ 88 ਲੱਖ ਦਾ ਗਾਇਬ ਹੋਣਾ ਹੈ। 88 ਲੱਖ ਗਾਇਬ ਹੋਇਆ ਨੂੰ ਤਕਰੀਬਨ 5 ਸਾਲ ਹੋ ਚੁਕੇ ਹਨ ਪਰ ਕਾਰਵਾਈ ਨਹੀਂ ਦੇ ਬਰਾਬਰ ਹੈ। 


Related News