ਜੇਕਰ ਬਣਾ ਰਹੇ ਹੋ New Year 'ਤੇ ਘੁੰਮਣ ਜਾਣ ਦਾ ਪ੍ਰੋਗਰਾਮ ਤਾਂ ਇਹ ਥਾਵਾਂ ਰਹਿਣਗੀਆਂ Best

Tuesday, Dec 27, 2022 - 07:26 PM (IST)

ਜੇਕਰ ਬਣਾ ਰਹੇ ਹੋ New Year 'ਤੇ ਘੁੰਮਣ ਜਾਣ ਦਾ ਪ੍ਰੋਗਰਾਮ ਤਾਂ ਇਹ ਥਾਵਾਂ ਰਹਿਣਗੀਆਂ Best

ਨਵੀਂ ਦਿੱਲੀ- ਜੇਕਰ ਤੁਸੀਂ ਸੋਚ ਰਹੇ ਹੋ ਕਿ ਨਵੇਂ ਸਾਲ ਲਈ ਕਿੱਥੇ ਜਾਣਾ ਹੈ ਤਾਂ ਹੁਣ ਹੋਰ ਨਾ ਸੋਚੋ। ਦੋਸਤ, ਪਰਿਵਾਰ ਜਾਂ ਆਪਣੇ ਜੀਵਨਸਾਥੀ ਨਾਲ ਨਵਾਂ ਸਾਲ ਮਨਾਉਣ ਲਈ ਭਾਰਤ 'ਚ ਇਹ ਸੁੰਦਰ ਥਾਵਾਂ ਹਨ। ਇਹ ਤੁਹਾਡੇ ਬਜਟ 'ਚ ਆ ਜਾਣਗੀਆਂ। ਇਥੇ ਆਪਣੇ ਪਰਿਵਾਰ ਨਾਲ ਪਾਰਟੀ ਕਰ ਸਕਦੇ ਹੋ। ਇਹ ਭਾਰਤ ਦੀਆਂ ਅਜਿਹੀਆਂ ਬੈਸਟ ਡੈਸਟੀਨੇਸ਼ਨ ਹਨ ਜੋ ਨਵੇਂ ਸਾਲ ਦੀ ਸ਼ੁਰੂਆਤ ਲਈ ਸਹੀ ਰਹਿਣਗੀਆਂ। 
ਸ਼ਿਮਲਾ-ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਅਤੇ ਦੇਸ਼ 'ਚ ਸੈਰ-ਸਪਾਟਾ ਦਾ ਸਭ ਤੋਂ ਪਸੰਦੀਦਾ ਸਥਾਨ ਸ਼ਿਮਲਾ ਹੈ। ਸ਼ਿਮਲਾ ਦੀ ਦਿੱਲੀ ਤੋਂ ਦੂਰੀ 342.8 ਕਿਲੋਮੀਟਰ ਹੈ। ਇਸ ਲਈ ਤੁਸੀਂ ਆਸਾਨੀ ਨਾਲ ਦਿੱਲੀ ਤੋਂ ਸ਼ਿਮਲਾ 8 ਘੰਟੇ 'ਚ ਪਹੁੰਚ ਸਕਦੇ ਹੋ। ਉਥੇ ਖਾਣ-ਪੀਣ ਵੀ ਘੱਟ ਕੀਮਤ 'ਤੇ ਆਸਾਨੀ ਨਾਲ ਉਪਲੱਬਧ ਹੋ ਜਾਂਦਾ ਹੈ।

PunjabKesari
ਮੈਕਲੋਡਗੰਜ-ਹਿਮਾਚਲ 'ਚ ਮੌਜੂਦ ਮੈਕਲੋਡਗੰਜ ਵੀ ਤੁਹਾਡੇ ਲਈ ਇਕ ਚੰਗਾ ਅਤੇ ਸਸਤਾ ਟੂਰਿਸਟ ਡੈਸਟੀਨੇਸ਼ਨ ਸਾਬਤ ਹੋ ਸਕਦਾ ਹੈ। ਮੈਕਲੋਡਗੰਜ ਆਪਣੀਆਂ ਖੂਬਸੂਰਤ ਵਾਦੀਆਂ ਅਤੇ ਕੁਦਰਤੀ ਖੂਬਸੂਰਤੀ ਕਾਰਨ ਪ੍ਰਸਿੱਧ ਹੈ। ਇਥੇ ਘੁੰਮਣ ਲਈ ਭਾਗਸ਼ੂ ਫਾਲਸ, ਸ਼ਿਵਾ ਕੈਫੇ, ਤ੍ਰਿਊਂਡ ਟ੍ਰੈਕਿੰਗ ਅਤੇ ਨਾਈਟ ਕੈਂਪਿੰਗ ਵੀ ਉਪਲੱਬਧ ਹੈ।
ਉਦੈਪੁਰ-ਇਤਿਹਾਸ 'ਚ ਮੇਵਾਡ ਦੇ ਨਾਂ ਨਾਲ ਮਸ਼ਹੂਰ ਉਦੈਪੁਰ ਆਪਣੀ ਸੁੰਦਰਤਾ ਦੇ ਲਈ ਦੇਸ਼ 'ਚ ਬਹੁਤ ਪ੍ਰਸਿੱਧ ਹੈ। ਦਿੱਲੀ ਐੱਨ.ਸੀ.ਆਰ. ਤੋਂ ਉਦੈਪੁਰ ਦੀ ਦੂਰੀ 663 ਕਿਲੋਮੀਟਰ ਹੈ। ਦਿੱਲੀ ਤੋਂ ਉਦੈਪੁਰ ਲਈ ਕਈ ਟਰੇਨਾਂ ਜਾਂਦੀਆਂ ਹਨ। ਜਿਸ ਦੌਰਾਨ ਆਸਾਨੀ ਨਾਲ 7 ਤੋਂ 8 ਘੰਟੇ 'ਚ ਪਹੁੰਚਿਆ ਜਾ ਸਕਦਾ ਹੈ। ਨਵੇਂ ਸਾਲ ਦੌਰਾਨ ਇਥੇ ਕਈ ਥਾਵਾਂ 'ਤੇ ਰੰਗਾ-ਰੰਗ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਕੁਝ ਥਾਵਾਂ 'ਤੇ ਐਂਟਰੀ ਮੁਫ਼ਤ ਹੁੰਦੀ ਹੈ। ਝੀਲਾਂ ਦੇ ਇਸ ਸ਼ਹਿਰ 'ਚ ਤੁਹਾਨੂੰ ਘੱਟ ਪੈਸਿਆਂ 'ਚ ਆਸਾਨੀ ਨਾਲ ਕਮਰੇ ਮਿਲ ਜਾਣਗੇ। 
ਕਸੌਲ-ਹਿਮਾਚਲ 'ਚ ਵਸਿਆ ਕਸੌਲ ਇਕ ਛੋਟਾ ਜਿਹਾ ਪਰ ਬਹੁਤ ਖੂਬਸੂਰਤ ਕਸਬਾ ਹੈ। ਇਥੇ ਤੁਸੀਂ ਪਾਰਵਤੀ ਵੈਲੀ ਘੁੰਮ ਸਕਦੇ ਹਨ। ਕਸੌਲ ਨੂੰ ਮਿਨੀ ਇਜ਼ਰਾਈਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਸੌਲ 'ਤੇ ਤੁਸੀਂ ਪਹਾੜਾਂ 'ਤੇ ਟ੍ਰੈਕਿੰਗ ਵੀ ਕਰ ਸਕਦੇ ਹੋ ਜਾਂ ਤੋਸ਼ ਘਾਟੀ 'ਚ ਸ਼ਾਮ ਦੇ ਸਮੇਂ ਵਾਲੀ ਪਾਰਟੀ ਦਾ ਮਜ਼ਾ ਲੈ ਸਕਦੇ ਹੋ। 
ਗੋਆ-ਗੋਆ ਨੂੰ ਇੰਡੀਆ ਦਾ ਲਾਸ ਵੇਗਸ ਕਿਹਾ ਜਾਂਦਾ ਹੈ। ਇਥੇ ਕਸੀਨੋ, ਪਬ, ਡਿਸਕੋ, ਰੈਸਟੋਰੈਂਟ, ਸਸਤੇ ਤੋਂ ਲੈ ਕੇ ਮਹਿੰਗੀ ਸ਼ਰਾਬ ਅਤੇ ਬੀਚ ਸਭ ਮਿਲਦੇ ਹਨ। ਇਹ ਨਵਾਂ ਸਾਲ ਮਨਾਉਣ ਲਈ ਬਿਹਤਰ ਹੈ। 

PunjabKesari
ਬੰਗਲੁਰੂ ਇਕ ਆਈ.ਟੀ. ਹਬ ਹੈ, ਇਥੇ ਪਾਰਟੀ ਕਰਨ ਦੇ ਕਈ ਆਪਸ਼ਨ ਹਨ। ਇਹ ਇਥੇ ਦੇ ਲੋਕਲ ਦੇ ਬੀਚ 'ਚ ਕਾਫ਼ੀ ਪ੍ਰਸਿੱਧ ਹੈ। ਕੇਰਲ ਦੇ ਬੈਕਵਾਟਰਸ 'ਚ ਨਵੇਂ ਸਾਲ ਦਾ ਸਵਾਗਤ ਕੀਤਾ ਜਾ ਸਕਦਾ ਹੈ। ਇਥੇ ਸਾਲ ਦੇ ਇਸ ਸਮੇਂ ਕਾਫ਼ੀ ਭੀੜ ਹੁੰਦੀ ਹੈ 
ਮਨਾਲੀ ਵੀ ਪਰਿਵਾਰ ਅਤੇ ਦੋਸਤਾਂ ਦੇ ਨਾਲ ਨਵਾਂ ਸਾਲ ਮਨਾਉਣ ਦੀ ਬੈਸਟ ਥਾਂ ਹੈ। ਜੈਪੁਰ ਦਿ ਪਿੰਕ ਸਿਟੀ, ਜੈਪੁਰ ਘੁੰਮਣ ਲਈ ਇਹ ਬੈਸਟ ਸਮਾਂ ਹੈ।

PunjabKesari
ਸ਼ਾਂਤੀ ਨਾਲ ਨਵੇਂ ਸਾਲ ਦਾ ਸਵਾਗਤ ਕਰਨ ਲਈ ਤੁਸੀਂ ਊਟੀ ਜਾ ਸਕਦੇ ਹੋ। ਕੋਡਾਇਕਨਾਲ ਵੀ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਸਕਦਾ ਹੈ। ਸ਼ਾਂਤੀ 'ਚ ਨਵੇਂ ਸਾਲ ਦਾ ਜਸ਼ਨ ਮਨਾਉਣਾ ਹੈ ਤਾਂ ਲਕਸ਼ਦੀਪ ਜਾ ਸਕਦੇ ਹੋ। ਵਾਰਾਣਸੀ ਦੇ ਘਾਟ ਦੇ ਕਿਨਾਰੇ ਸੰਸਕ੍ਰਿਤੀ 'ਚ ਡੁੱਬਕੀ ਲਗਾਉਂਦੇ ਹੋਏ ਨਵਾਂ ਸਾਲ ਮਨਾ ਸਕਦੇ ਹੋ। ਕੋਲਕਾਤਾ ਜਾ ਕੇ ਵੀ ਨਵੇਂ ਸਾਲ ਦਾ ਸਵਾਗਤ ਕੀਤਾ ਜਾ ਸਕਦਾ ਹੈ। ਜੇਕਰ ਸਨੋਫਾਲ ਦੇ ਨਾਲ ਕਸ਼ਮੀਰ ਦੀਆਂ ਠੰਡੀਆਂ ਵਾਦੀਆਂ 'ਚ ਨਵਾਂ ਸਾਲ ਮਨਾਉਣਾ ਹੈ ਤਾਂ ਤੁਸੀਂ ਗੁਲਮਰਗ ਜਾ ਸਕਦੇ ਹੋ।

PunjabKesari
ਭਾਰਤ 'ਚ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਦਿੱਲੀ 'ਚ ਵੀ ਸੁੰਦਰ ਅਤੇ ਮਹਿੰਗੇ ਹੋਟਲ ਹਨ। ਤੁਸੀਂ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਨਵਾਬਾਂ ਦੇ ਸ਼ਹਿਰ ਹੈਦਰਾਬਾਦ ਵੀ ਜਾ ਸਕਦੇ ਹੋ। ਭਾਰਤ ਦਾ ਸਕਾਟਲੈਂਡ ਕਹੇ ਜਾਣ ਵਾਲੇ ਸ਼ਿਲਾਂਗ 'ਚ ਨਵਾਂ ਸਾਲ ਮਨਾ ਸਕਦੇ ਹੋ। ਜੈਸਮਲੇਰ ਨਵਾਂ ਸਾਲ ਮਨਾਉਣ ਲਈ ਰਾਜਸਥਾਨ ਦੇ ਬਿਹਤਰ ਆਪਸ਼ਨ 'ਚੋਂ ਇਕ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News