ਜੇ ਤੁਸੀਂ ਵੀ ਬਣਵਾਉਣ ਜਾ ਰਹੇ ਸਿਹਤ ਬੀਮਾ ਕਾਰਡ ਤਾਂ ਜ਼ਰਾ ਸਾਵਧਾਨ, ਪੂਰੀ ਖ਼ਬਰ ਪੜ੍ਹ ਉੱਡਣਗੇ ਹੋਸ਼

03/06/2024 6:38:14 PM

ਮਲੋਟ (ਜੁਨੇਜਾ) : ਮਲੋਟ ਵਿਖੇ ਆਧਾਰ ਕਾਰਡਾਂ ਤੋਂ ਬਾਅਦ ਹੁਣ ਫਰਜ਼ੀ ਸਿਹਤ ਬੀਮਾ ਕਾਰਡ ਬਣਾਉਣ ਦਾ ਕਾਲਾ ਧੰਦਾ ਸਾਹਮਣੇ ਆਇਆ ਹੈ। ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੇ ਸਿਹਤ ਬੀਮਾ ਕਾਰਡ ਬਣਾਉਣ ਦੇ ਨਾਂ ਹੇਠ ਹਜ਼ਾਰਾਂ ਰੁਪਏ ਵਸੂਲੇ ਜਾ ਰਹੇ ਹਨ। ਇਸ ਤੋਂ ਇਲਾਵਾ ਆਧਾਰ ਕਾਰਡਾਂ ਵਿਚ ਜਨਮ ਤਰੀਕ ਬਦਲਣ ਸਮੇਤ ਹੋਰ ਘਾਲੇਮਾਲੇ ਕਰਕੇ ਔਰਤਾਂ ਤੋਂ ਹਜ਼ਾਰਾਂ ਰੁਪਏ ਵਸੂਲੇ ਜਾ ਰਹੇ ਹਨ ਜਿਸ ਦੀ ਉਚ ਪੱਧਰੀ ਜਾਂਚ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ’ਚ ਵੱਖ-ਵੱਖ ਸੈਂਟਰਾਂ ਦੇ ਸੰਚਾਲਕਾਂ ਵਲੋਂ ਆਧਾਰ ਕਾਰਡਾਂ ਵਿਚ ਨਿੱਕੀ ਮੋਟੀ ਸੋਧ ਕਰਨ ਬਦਲੇ ਸਰਕਾਰ ਵਲੋਂ ਰੱਖੀ ਨਿਰਧਾਰਿਤ ਫੀਸ ਦੀ ਬਜਾਏ 150 ਤੋਂ ਲੈਕੇ 200 ਰੁਪਏ ਤੱਕ ਵਸੂਲੇ ਜਾਣਾ ਆਮ ਗੱਲ ਹੈ। ਭਾਵੇਂ ਇਹ ਵੀ ਗਲਤ ਹੈ ਪਰ ਸਰਕਾਰ ਵਲੋਂ ਡਾਕਖਾਨੇ ਅਤੇ ਬੈਂਕਾਂ ਵਿਚ ਭੀੜ ਕਰ ਕੇ ਲੋਕਾਂ ਆਪਣੀ ਸਹੂਲਤ ਲਈ ਇਹ ਪੈਸੇ ਦੇ ਦਿੰਦੇ ਹਨ ਤੇ ਕੋਈ ਬੋਲਦਾ ਵੀ ਨਹੀਂ ਪਰ ਸ਼ਹਿਰ ’ਚ ਇੰਦਰਾ ਰੋਡ, ਸਰਾਭਾ ਨਗਰ ਸਮੇਤ ਕਈ ਇਲਾਕਿਆਂ ’ਚ ਇਨ੍ਹਾਂ ਚੱਲ ਰਹੇ ਕਥਿੱਤ ਤੌਰ ’ਤੇ ਜਾਇਜ਼ ਨਾਜਾਇਜ਼ ਕੇਂਦਰਾਂ ਵਾਲਿਆਂ ਵਲੋਂ ਜਿਥੇ ਭੋਲੇ-ਭਾਲੇ ਲੋਕਾਂ ਦੇ ਆਧਾਰ ਕਾਰਡਾਂ ਵਿਚ ਉਮਰ ਵਧਾਉਣ ਦਾ ਝਾਂਸਾ ਦੇ ਕੇ ਹਜ਼ਾਰਾਂ ਰੁਪਏ ਠੱਗੇ ਜਾ ਰਹੇ ਹਨ, ਉਥੇ ਹੋਰ ਨਿੱਕੀਆਂ ਮੋਟੀਆਂ ਗਲਤੀਆਂ ਦੀ ਵੱਡੀ ਵਸੂਲੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵੱਡੀ ਵਾਰਦਾਤ, ਆਸਟ੍ਰੇਲੀਆ ਤੋਂ ਆਏ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਜ਼ਿਕਰਯੋਗ ਹੈ ਕਿ ਇਨ੍ਹਾਂ ਕੇਂਦਰਾਂ ਦੇ ਫੈਲਾਏ ਨੈਟਵਰਕ ਕਰਕੇ ਉਹ ਲੋਕ ਫੱਸਦੇ ਹਨ ਘੱਟ ਉਮਰ ਦੀਆਂ ਮਰਦ ਔਰਤਾਂ ਨੂੰ ਪੈਨਸ਼ਨਾਂ ਲਈ ਆਧਾਰ ਕਾਰਡ ’ਤੇ 58 ਜਾਂ 60 ਸਾਲ ਉਮਰ ਕਰ ਕੇ ਉਨ੍ਹਾਂ ਤੋਂ 1000-1500 ਜਾਂ ਇਸ ਤੋਂ ਵੀ ਵੱਧ ਵਸੂਲੇ ਜਾਂਦੇ ਹਨ ਪਰ ਇਹ ਗਾਹਕ ਦੇ ਦੋ ਚਾਰ ਗੇੜੇ ਮਰਾਕੇ ਸਿਰਫ ਆਧਾਰ ਕਾਰਡ ਦੀ ਫੋਟੋ ਤੋਂ ਉਮਰ ਮਿਟਾ ਕੇ ਦੁਬਾਰਾ ਵੱਧ ਉਮਰ ਜਾਂ ਗਲਤ ਜਨਮ ਤਾਰੀਖ਼ ਲਿਖ ਦਿੰਦੇ ਹਨ। ਇਨ੍ਹਾਂ ਕੋਲ ਲੋੜਵੰਦ ਅਤੇ ਭੋਲੀਆਂ ਭਾਲੀਆਂ ਔਰਤਾਂ ਜਾਂ ਮਰਦ ਫਸਦੇ ਹਨ। ਅੱਗੇ ਜਦੋਂ ਅਪਲਾਈ ਕਰਨਾ ਹੁੰਦਾ ਹੈ ਤਾਂ ਕੰਪਿਊਟਰ ਗਲਤ ਉਮਰ ਵਾਲੇ ਕਾਰਡ ਨੂੰ ਸਕੈਨ ਨਹੀਂ ਕਰਦਾ।

ਇਹ ਵੀ ਪੜ੍ਹੋ : ਭਰੇ ਬਾਜ਼ਾਰ ’ਚ ਨੌਜਵਾਨ ਨੂੰ ਕਿਰਪਾਨਾਂ ਤੇ ਕਾਪਿਆਂ ਨਾਲ ਵੱਢਿਆ

ਸਿਹਤ ਬੀਮਾ ਕਾਰਡ ਬਣਾਉਣ ਦੇ ਨਾਂ ’ਤੇ ਹਜ਼ਾਰਾਂ ਠੱਗਣ ਦਾ ਮਾਮਲਾ

ਤਾਜਾ ਮਾਮਲਾ ਮਲੋਟ ਵਿਖੇ ਇਨ੍ਹਾਂ ਕੇਂਦਰਾਂ ਵਲੋਂ ਗਰੀਬ ਅਤੇ ਆਮ ਸਾਧਾਰਨ ਲੋਕਾਂ ਨੂੰ ਇਲਾਜ ਲਈ 5 ਲੱਖ ਦੀ ਬੀਮਾ ਸਿਹਤ ਬੀਮਾ ਯੋਜਨਾ ਵਾਲੇ ਕਾਰਡ ਬਣਾ ਕੇ ਠੱਗਣ ਦਾ ਹੈ। ਇਸ ਸਬੰਧੀ ਦਿਲਬਾਗ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਬੁਰਜ ਸਿੱਧਵਾਂ ਸਰਾਭਾ ਨਗਰ ਵਿਖੇ ਚਲਾਏ ਜਾ ਰਹੇ ਕੇਂਦਰ ਵਲੋਂ ਗਲਤ ਕਾਰਡ ਬਣਾ ਕਿ ਠੱਗੀ ਮਾਰਨ ਦਾ ਹੈ। ਉਸਦੇ ਭਰਾ ਬਲਰਾਜ ਸਿੰਘ ਢਿੱਲੋਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਸਦਾ ਭਰਾ ਦਿਲ ਦੀ ਬੀਮਾਰੀ ਦਾ ਮਰੀਜ਼ ਸੀ ਅਤੇ ਉਸਨੂੰ ਝਾਂਸਾ ਦਿੱਤਾ ਕਿ 10 ਹਜ਼ਾਰ ਰੁਪਏ ਵਿਚ ਤੇਰਾ ਕਾਰਡ ਬਣ ਜਾਵੇਗਾ। ਉਕਤ ਕਿਸਾਨ ਨੂੰ ਇਲਾਜ ਲਈ ਸਿਹਤ ਬੀਮਾ ਕਾਰਡ ਦੀ ਲੋੜ ਪੈ ਗਈ ਤਾਂ ਉਸ ਤੋਂ 5 ਹਜ਼ਾਰ ਰੁਪਏ ਲੈ ਕੇ ਉਕਤ ਕਿਸਾਨ ਨੂੰ ਇਕ ਕਾਰਡ ਵੀ ਬਣਾ ਕੇ ਦਿੱਤਾ। ਨਾਲ ਹੀ ਉਸਨੂੰ ਕਿਹਾ ਕਿ ਜੇ ਹਸਪਤਾਲ ਵਿਚ ਤੇਰੇ ਤੋਂ ਪਰਿਵਾਰ ਦੇ ਮੈਂਬਰਾਂ ਦਾ ਨਾਂ ਪੁੱਛਣ ਤਾਂ ਰੁਪਿੰਦਰ ਕੌਰ, ਬਲਜੀਤ ਕੌਰ, ਮੁਖਤਿਆਰ ਸਿੰਘ, ਬਲਵਿੰਦਰ ਸਿੰਘ ਅਤੇ ਗੁਰਦਿਆਲ ਸਿੰਘ ਸਮੇਤ ਪਰਿਵਾਰਕ ਮੈਂਬਰਾਂ ਦੇ ਨਾਂ ਦੱਸਣ ਦਾ ਰੱਟਾ ਵੀ ਲਵਾ ਦਿੱਤਾ।

ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਨੌਜਵਾਨ ਦੀ ਕਾਰ ’ਚੋਂ ਮਿਲੀ ਲਾਸ਼, ਇਕਲੌਤੇ ਪੁੱਤ ਦੀ ਮੌਤ ’ਤੇ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ

ਇਸ ਸਬੰਧੀ ਜਦੋਂ ਉਕਤ ਵਿਅਕਤੀ ਬਠਿੰਡਾ ਦੇ ਹਸਪਤਾਲ ਵਿਚ ਇਲਾਜ ਲਈ ਦਾਖਲ ਹੋਇਆ ਤਾਂ ਜਾਅਲੀ ਸਿਹਤ ਬੀਮਾ ਕਾਰਡ ਦਾ ਭੇਦ ਖੁੱਲ ਗਿਆ। ਸਿਹਤ ਕਾਰਡ ਨਾ ਤਾਂ ਆਧਾਰ ਕਾਰਡ ਨਾਲ ਮੇਲ ਖਾਂਦਾ ਸੀ ਅਤੇ ਅਸਲ ਵਿਚ ਇਹ ਸਿਹਤ ਬੀਮਾ ਕਾਰਡ ਮੌੜ ਮੰਡੀ ਨੇੜੇ ਕਿਸੇ ਪਿੰਡ ਦੇ ਕਿਸਾਨ ਦਾ ਸੀ ਜਿਸ ਦੇ ਪਿਉ ਦਾ ਨਾਂ ਪਤਾ ਅਤੇ ਉਮਰ ਸਮੇਤ ਮੇਲ ਨਹੀਂ ਖਾਦੇਂ ਸਨ। ਜਿਸ ’ਤੇ ਕਿਸਾਨ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਵੱਜ ਗਈ ਹੈ। ਇਸ ਮਾਮਲੇ ’ਚ ਪੱਤਰਕਾਰਾਂ ਨੇ ਜਦੋਂ ਉਕਤ ਕੇਂਦਰ ਦੀ ਸੰਚਾਲਕ ਔਰਤ ਨਾਲ ਗੱਲ ਕੀਤੀ ਤਾਂ ਉਸਦਾ ਕਹਿਣਾ ਸੀ ਕਿ ਮੈਂ ਤਾਂ ਅੱਗੋਂ ਅਨਿਲ ਕੁਮਾਰ ਨਾਂ ਦੇ ਵਿਅਕਤੀ ਤੋਂ ਕਾਰਡ ਬਣਵਾ ਕੇ ਦਿੱਤਾ ਹੈ। ਇਸ ਸਬੰਧੀ ਸੰਚਾਲਕਾਂ ਵਲੋਂ ਅਨਿਲ ਕੁਮਾਰ ਦੇ ਖਾਤੇ ਵਿਚ ਪੈਸੇ ਪਾਉਣ ਦੇ ਸਕਰੀਨ ਸ਼ਾਰਟ ਵੀ ਭੇਜਣ ਦੀ ਗੱਲ ਕੀਤੀ ਅਤੇ ਅਨਿਲ ਕੁਮਾਰ ਦਾ ਨੰਬਰ ਦਿੱਤਾ। ਜਦੋਂ ਅਨਿਲ ਕੁਮਾਰ ਨਾਲ ਪੱਤਰਕਾਰਾਂ ਨੇ ਗੱਲ ਕਰਨੀ ਚਾਹੀ ਤਾਂ ਉਸਨੇ ਵਾਰ-ਵਾਰ ਕਰਨ ’ਤੇ ਵੀ ਫੋਨ ਨਹੀਂ ਚੁੱਕਿਆ। ਉਧਰ ਸੰਚਾਲਕਾਂ ਵੱਲੋਂ ਭੇਜੇ ਸਕਰੀਨ ਸ਼ਾਰਟ ਅਨੁਸਾਰ ਉਸਨੇ ਪਹਿਲਾਂ ਵੀ ਹਜ਼ਾਰਾਂ ਰੁਪਏ ਅਨਿਲ ਕੁਮਾਰ ਦੇ ਖਾਤੇ ਵਿਚ ਪਾਏ ਹਨ ਜਿਸ ਤੋਂ ਸਾਫ਼ ਹੈ ਕਿ ਇਹ ਧੰਦਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸ ਮਾਮਲੇ ’ਤੇ ਪੀੜਤ ਧਿਰ ਤੇ ਸ਼ਹਿਰ ਵਾਸੀਆਂ ਨੇ ਇਸ ਗੋਰਖ ਧੰਦੇ ਨੂੰ ਬੰਦ ਕਰਾ ਕੇ ਕੇਂਦਰ ਸੰਚਾਲਕ ਉਸਦੇ ਏਜੰਟਾਂ ਅਤੇ ਹੋਰ ਗਿਰੋਹ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਮਲੋਟ : ਗੋਲ਼ੀ ਵੱਜਦਿਆਂ ਲਹੂ-ਲੁਹਾਨ ਹੋ ਜ਼ਮੀਨ ’ਤੇ ਡਿੱਗਾ ਨੌਜਵਾਨ, ਦੇਖਦਿਆਂ-ਦੇਖਦਿਆਂ ਹੋ ਗਈ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News