IELTS ਸਿੱਖਣ ਲਈ ਹੁਣ ਨਹੀਂ ਜਾਣਾ ਪਵੇਗਾ ਇੰਸਟੀਚਿਊਟ, ਇਸ ਮਹਿਲਾ ਨੇ ਲਿਖੀ ਪਹਿਲੀ ਕਿਤਾਬ (ਵੀਡੀਓ)

Tuesday, Mar 10, 2020 - 09:08 AM (IST)

ਅੰਮ੍ਰਿਤਸਰ (ਨਿਕਿਤਾ) - ਵਿਦੇਸ਼ ਜਾਣ ਲਈ ਆਈਲੈਟਸ ਸਿੱਖਣ ਵਾਲੇ ਲੋਕਾਂ ਲਈ ਇਹ ਚੰਗੀ ਖਬਰ ਹੈ ਕਿ ਹੁਣ ਆਈਲੈਟਸ ਸਿੱਖਣ ਲਈ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਇੰਸਟੀਚਿਊਟ ’ਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਇਹ ਕੰਮ ਜ਼ਿਆਦਾ ਖ਼ਰਚੀਲਾ ਵੀ ਹੈ। ਇਸ ’ਚ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਸਿਖਾਉਣ ਵਾਲੇ ਟ੍ਰੇਨਰ ’ਤੇ ਨਿਰਭਰ ਰਹਿਣਾ ਪੈਂਦਾ ਹੈ। ਇਸੇ ਕਰਕੇ ਅੰਮ੍ਰਿਤਸਰ ਦੀ ਇਕ ਮਹਿਲਾ ਵਿਦਵਾਨ ਡਾ. ਰੋਮਾ ਨੇ ਆਈਲੈਟਸ ’ਤੇ ਨਵੀਂ ਖੋਜ ਕਰਦੇ ਹੋਏ ਆਈਲੈਟਸ ਸਿੱਖਣ ਲਈ ਇਸ ਦੇ ਸਬੰਧਤ ’ਚ ਪਹਿਲੀ ਕਿਤਾਬ ਲਿਖ ਦਿੱਤੀ ਹੈ, ਜੋ ਕਿ ਹਿੰਦੁਸਤਾਨ ’ਚ ਇਕ ਮਿਸਾਲ ਹੈ। ਇਸ ਕਿਤਾਬ ਦੀ ਘੁੰਡ ਚੁਕਾਈ ਕਰਨ ਵਾਲੀ ਰੋਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਲਿਖੀ ਗਈ ਇਸ ਕਿਤਾਬ ’ਚ ਪੂਰਾ ਗਿਆਨ ਦਿੱਤਾ ਗਿਆ ਹੈ। ਇਸ ਨੂੰ ਪੜ੍ਹਨ ਵਾਲੇ ਵਿਦਿਆਰਥੀ ਆਪਣੇ ਘਰ ’ਚ ਬੈਠ ਕੇ ਹੀ ਇਸ ਕਿਤਾਬ ਦੇ ਮਾਧਿਅਮ ਨਾਲ ਆਈਲੈਟਸ ਸਬੰਧੀ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਦੀ ਮਦਦ ਲੈਣ ਦੀ ਜ਼ਰੂਰਤ ਵੀ ਨਹੀਂ ਪਵੇਗੀ। ਇਸ ਕਿਤਾਬ ਦੇ ਸਦਕਾ ਹਰ ਵਿਦਿਆਰਤੀ ਟ੍ਰੇਂਡ ਹੋ ਜਾਵੇਗਾ ਅਤੇ ਉਸ ਨੂੰ ਕਿਸੇ ਇੰਸਟੀਚਿਊਟ ਵਿਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ।

ਪ੍ਰਸ਼ਨ : ਕੀ ਆਈਲੈਟਸ ਦੇ ਸਬੰਧਿਤ ਇਸ ਵਿਚ ਚਾਰ ਮਾਡਿਊਲਜ਼ ਦਿੱਤੇ ਗਏ ਹਨ?
ਉੱਤਰ : ਬਿਲਕੁੱਲ, ਪੂਰੇ ਨਿਯਮਾਂ ਦੇ ਅਨੁਸਾਰ ਇਸ ਮਾਡਿਊਲਜ਼ ਦਾ ਵਰਣਨ ਕੀਤਾ ਗਿਆ ਹੈ।

ਪ੍ਰਸ਼ਨ : ਸਿੱਖਣ ਵਾਲੇ ਨੂੰ ਇਸ ਵਿਚ ਹੋਰ ਕੀ ਫਾਇਦਾ ਹੈ?
ਉੱਤਰ : ਇਹ ਖਰਚਹੀਨ ਹੈ! ਆਈਲੈਟਸ ਸਿੱਖਣ ਲਈ ਪ੍ਰਤੀ ਵਿਅਕਤੀ 10 ਤੋਂ 15 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ। ਉਹ ਵੀ ਇੰਸਟੀਚਿਊਟ ’ਤੇ ਨਿਰਭਰ ਕਰਦਾ ਹੈ। ਇਸ ਦੇ ਇਲਾਵਾ ਕਈ ਮਹੀਨੇ ਤੱਕ ਆਉਣ-ਜਾਣ ਦਾ ਖਰਚਾ ਵੱਖਰਾ ਹੁੰਦਾ ਹੈ ਅਤੇ ਸਮੇਂ ਦੀ ਜ਼ਿਆਦਾ ਬਰਬਾਦੀ ਹੁੰਦੀ ਹੈ ਪਰ ਇਸ ਬੁੱਕ ਨਾਲ ਵਿਅਕਤੀ ਘਰ ’ਚ ਬੈਠ ਕੇ ਹੀ ਸਭ ਕੁਝ ਸਿਖ ਲੈਂਦਾ ਹੈ।

ਪ੍ਰਸ਼ਨ : ਇੰਸਟੀਚਿਊਟ ਵਿਚ ਸਿੱਖਣ ਅਤੇ ਕਿਤਾਬ ਪਡ਼੍ਹਨ ’ਚ ਅੰਤਰ ਕੀ ਹੈ?
ਉੱਤਰ : ਇੰਸਟੀਚਿਊਟ ਵਿਚ ਸਿਖਾਉਣ ਨਾਲ ਇਸ ਦੇ ਟ੍ਰੇਨਰ ਸਿਰਫ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੰਦੇ ਹਨ ਕਿ ਆਉਣ ਵਾਲੇ ਪੇਪਰ ਵਿਚ ਉਨ੍ਹਾਂ ਨੂੰ ਕਿਸ ਤਰ੍ਹਾਂ ਨਾਲ ਹੈਂਡਿੰਗ ਦੇਣੇ ਜਦੋਂ ਕਿ ਮੈਂ ਆਪਣੇ ਤਜਰਬੇ ਨਾਲ ਉਹ ਸਭ ਕੁਝ ਲਿਖ ਦਿੱਤਾ ਹੈ, ਜੋ ਸਿਲੇਬਸ ਵਿਚ ਹੁੰਦਾ ਹੈ।

ਪ੍ਰਸ਼ਨ : ਇੰਸਟੀਚਿਊਟ ’ਚ ਸਿੱਖਣ ਤੇ ਕਿਤਾਬ ਪਡ਼੍ਹਨ ਵਿਚ ਫਰਕ ਕੀ ਹੈ?
ਉੱਤਰ : ਜੇਕਰ ਇੰਸਟੀਚਿਊਟ ਵਿਚ ਕੁਝ ਸਿੱਖਣ ਨਾਲ ਸਟੂਡੈਂਟ ਨੂੰ ਕੋਈ ਸ਼ੱਕ ਹੋਵੇ ਤਾਂ ਉਸ ਨੂੰ ਵਾਰ-ਵਾਰ ਟਰੇਨਰ ਦੇ ਕੋਲ ਜਾਣਾ ਪਵੇਗਾ ਪਰ ਕਿਤਾਬ ਨੂੰ ਕਿਸੇ ਵੀ ਸਮੇ ਖੋਲ੍ਹ ਕੇ ਇਸ ਦੀ ਪੂਰੀ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਇਸ ਕਿਤਾਬ ’ਚ ਬਹੁਤ ਹੀ ਸਰਲ ਤਰੀਕੇ ਨਾਲ ਸਮਝਾਇਆ ਗਿਆ ਹੈ।

ਪ੍ਰਸ਼ਨ : ਆਪ ਨੇ ਇੰਨੀ ਵੱਡੀ ਚੁਣੌਤੀ ਪੁੂਰਨ ਕਿਤਾਬ ਲਿਖੀ, ਤੁਹਾਡੀ ਸਿੱਖਿਅਕ ਯੋਗਤਾ ਦਾ ਆਧਾਰ ਕੀ ਹੈ?
ਉੱਤਰ : ਮੈਨੂੰ ਆਪਣੇ ਫੀਲਡ ’ਚ ਲੱਗਭੱਗ 22 ਸਾਲ ਦਾ ਤਜਰਬਾ ਹੈ। ਯੂਨੀਵਰਸਿਟੀ ਵਿਚ ਬੀ. ਜੇ. ਐੱਮ. ਸੀ., ਐੱਮ. ਏ. ਅਤੇ ਪੀ. ਐੱਚ. ਡੀ. (ਅੰਗ੍ਰੇਜ਼ੀ) ’ਚ ਸਿੱਖਿਆ ਪ੍ਰਾਪਤ ਕੀਤੀ ਹੈ।

ਪ੍ਰਸ਼ਨ : ਇਸ ਕਿਤਾਬ ਨੂੰ ਲਿਖਣ ਵਿਚ ਕਿੰਨਾ ਸਮਾ ਲੱਗਾ?
ਉੱਤਰ : 1 ਸਾਲ ਤੋਂ ਕੁਝ ਮਹੀਨੇ ਜ਼ਿਆਦਾ ਸਮੇਂ ਵਿਚ ਇਹ ਕਿਤਾਬ ਲਿਖੀ ਗਈ ਹੈ ਅਤੇ ਇਸ ਵਿਚ ਦਿਨ-ਰਾਤ ਦੀ ਮਿਹਨਤ ਸ਼ਾਮਲ ਹੈ।


rajwinder kaur

Content Editor

Related News