ਹੋਟਲ ’ਚ ਵਿਦੇਸ਼ੀ ਕੁੜੀਆਂ ਨਾਲ ਰੰਗਰਲੀਆਂ ਮਨਾ ਰਿਹਾ ਸੀ IAS ਅਧਿਕਾਰੀ ਦਾ ਪਤੀ, ਪੁਲਸ ਨੇ ਕੀਤਾ ਕਾਬੂ

Saturday, Mar 30, 2024 - 05:53 AM (IST)

ਹੋਟਲ ’ਚ ਵਿਦੇਸ਼ੀ ਕੁੜੀਆਂ ਨਾਲ ਰੰਗਰਲੀਆਂ ਮਨਾ ਰਿਹਾ ਸੀ IAS ਅਧਿਕਾਰੀ ਦਾ ਪਤੀ, ਪੁਲਸ ਨੇ ਕੀਤਾ ਕਾਬੂ

ਲੁਧਿਆਣਾ (ਤਰੁਣ)– ਥਾਣਾ ਸਰਾਭਾ ਨਗਰ ਦੇ ਇਲਾਕੇ ’ਚ ਸਥਿਤ ਇਕ ਹੋਟਲ ’ਚ ਰੰਗਰਲੀਆਂ ਮਨਾਉਂਦੇ ਇਕ ਆਈ. ਏ. ਐੱਸ. ਅਧਿਕਾਰੀ ਦੇ ਪਤੀ ਨੂੰ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਕਾਬੂ ਕੀਤਾ ਹੈ ਪਰ ਇਥੇ ਜ਼ਿਕਰਯੋਗ ਹੈ ਕਿ ਕਿਸੇ ਵੀ ਪੁਲਸ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੂੰ ਸੂਚਨਾ ਮਿਲਦੀ ਹੈ ਕਿ ਸਰਾਭਾ ਨਗਰ ਸਥਿਤ ਇਥ ਹੋਟਲ ’ਚ ਕੁਝ ਲੋਕ ਵਿਦੇਸ਼ੀ ਕੁੜੀਆਂ ਨਾਲ ਰੰਗਰਲੀਆਂ ਮਨਾ ਰਹੇ ਸਨ, ਜਿਸ ਤੋਂ ਬਾਅਦ ਇਲਾਕਾ ਪੁਲਸ ਮੌਕੇ ’ਤੇ ਪੁੱਜਦੀ ਹੈ, ਜਿਥੇ 2 ਵਿਦੇਸ਼ੀ ਕੁੜੀਆਂ ਤੇ 2 ਵਿਅਕਤੀ ਰੰਗਰਲੀਆਂ ਮਨਾਉਂਦੇ ਇਲਾਕਾ ਪੁਲਸ ਦੇ ਹੱਥੀਂ ਚੜ੍ਹ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਵਿਦੇਸ਼ੋਂ ਆਈ ਮੰਦਭਾਗੀ ਖ਼ਬਰ, ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸ਼ੁਰੂਆਤੀ ਪੁੱਛਗਿੱਛ ਦੌਰਾਨ ਕਾਬੂ ਕੀਤਾ ਇਕ ਵਿਅਕਤੀ ਪੁਲਸ ’ਤੇ ਰੋਹਬ ਜਮਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਖ਼ੁਦ ਨੂੰ ਆਈ. ਏ. ਐੱਸ. ਅਧਿਕਾਰੀ ਦਾ ਪਤੀ ਦੱਸਦਾ ਹੈ ਤਾਂ ਪੁਲਸ ਸੰਯਮ ਨਾਲ ਕੰਮ ਲੈਂਦਿਆਂ ਮੁਲਜ਼ਮ ਤੋਂ ਮਹਿਲਾ ਆਈ. ਏ. ਐੱਸ. ਅਧਿਕਾਰੀ ਨੂੰ ਨਾਮ ਪੁੱਛ ਕੇ ਉਸ ਨੂੰ ਕਾਲ ਕਰਦੀ ਹੈ। ਪੁਲਸ ਜਦੋਂ ਮਹਿਲਾ ਅਧਿਕਾਰੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਉਂਦੀ ਹੈ ਤਾਂ ਮਹਿਲਾ ਅਧਿਕਾਰੀ ਪੁਲਸ ਨੂੰ ਪਤੀ ਖ਼ਿਲਾਫ਼ ਕੇਸ ਦਰਜ ਕਰਨ ਦੀ ਹਦਾਇਤ ਦੇ ਨਾਲ ਨਿਰਦੇਸ਼ ਵੀ ਦਿੰਦੀ ਹੈ, ਜਿਸ ਤੋਂ ਬਾਅਦ ਪੰਜਾਬ ਪੁਲਸ ਵੀ ਦੁਵਿਧਾ ’ਚ ਪੈ ਜਾਂਦੀ ਹੈ।

ਉਥੇ ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਕੇਸ ਦਰਜ ਨਹੀਂ ਕੀਤਾ ਹੈ ਪਰ ਸੂਤਰਾਂ ਅਨੁਸਾਰ ਪੁਲਸ ਨੇ ਦੇਰ ਰਾਤ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਸ ਸਬੰਧੀ ਥਾਣਾ ਇੰਚਾਰਜ ਤੋਂ ਲੈ ਕੇ ਏ. ਸੀ. ਪੀ. ਸਿਵਲ ਲਾਈਨਜ਼ ਤੇ ਏ. ਡੀ. ਸੀ. ਪੀ. ਨੇ ਵੀ ਮੀਡੀਆ ਦਾ ਫੋਨ ਚੁੱਕਣਾ ਉਚਿਤ ਨਹੀਂ ਸਮਝਿਆ। ਕੁਲ ਮਿਲਾ ਕੇ ਆਈ. ਏ. ਐੱਸ. ਮਹਿਲਾ ਅਧਿਕਾਰੀ ਦੇ ਇਸ ਫ਼ੈਸਲੇ ਤੋਂ ਪੰਜਾਬ ਪੁਲਸ ਵੀ ਕੁਝ ਖ਼ਾਸ ਸੰਤੁਸ਼ਟ ਦਿਖਾਈ ਨਹੀਂ ਦਿੱਤੀ, ਉਥੇ ਮਹਿਲਾ ਅਧਿਕਾਰੀ ਦੇ ਇਸ ਫ਼ੈਸਲੇ ਦੀ ਚਰਚਾ ਮੀਡੀਆ ’ਚ ਬਣੀ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News