ਆਈ. ਟੀ. ਕੰਪਨੀ ਕਰਮਚਾਰੀ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਨਕਦੀ ਤੇ ਸਾਮਾਨ ਕੀਤਾ ਚੋਰੀ

06/22/2018 7:04:44 AM

ਚੰਡੀਗੜ੍ਹ, (ਸੰਦੀਪ)- ਆਈ. ਟੀ. ਪਾਰਕ ਸਥਿਤ ਕੰਪਨੀ 'ਚ ਕੰਮ ਕਰਨ ਵਾਲੇ ਦੀਪਕ ਦੀ ਸੈਕਟਰ-22 'ਚ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਕਿਸੇ ਨੇ 14 ਹਜ਼ਾਰ ਰੁਪਏ, ਲੈਪਟਾਪ ਤੇ ਹੋਰ ਸਾਮਾਨ 'ਤੇ ਹੱਥ ਸਾਫ਼ ਕਰ ਦਿੱਤਾ। ਸੈਕਟਰ-17 ਥਾਣਾ ਪੁਲਸ ਨੇ ਦੀਪਕ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਨੂੰ ਦੀਪਕ ਆਪਣੇ ਕੁਝ ਦੋਸਤਾਂ ਨਾਲ ਸੈਕਟਰ-22 ਦੀ ਮਾਰਕੀਟ 'ਚ ਆਇਆ ਸੀ ਤੇ ਇਥੇ ਆਪਣੀ ਕਾਰ ਪਾਰਕ ਕਰ ਕੇ ਉਹ ਖਰੀਦਾਰੀ ਕਰਨ ਲਈ ਚਲੇ ਗਏ। ਅੱਧੇ ਘੰਟੇ ਬਾਅਦ ਜਦੋਂ ਉਹ ਪਰਤੇ ਤਾਂ ਵੇਖਿਆ ਕਿ ਕਿਸੇ ਨੇ ਉਨ੍ਹਾਂ ਦੀ ਕਾਰ ਦਾ ਪਿਛਲਾ ਸ਼ੀਸ਼ਾ ਤੋੜ ਕੇ ਉਸ 'ਚੋਂ ਉਪਰੋਕਤ ਸਾਮਾਨ ਚੋਰੀ ਕਰ ਲਿਆ ਸੀ । ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ 'ਤੇ ਦਿੱਤੀ। ਸੂਚਨਾ ਮਿਲਦਿਆਂ ਹੀ ਸੈਕਟਰ-22 ਚੌਕੀ ਪੁਲਸ ਮੌਕੇ 'ਤੇ ਪਹੁੰਚੀ ਤੇ ਜਾਂਚ ਤੋਂ ਬਾਅਦ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News