ਘਰਵਾਲੀ ਨੇ ਟੱਪੀਆਂ ਬੇਰਹਿਮੀ ਦੀਆਂ ਹੱਦਾਂ, ਆਸ਼ਿਕ ਨਾਲ ਮਿਲ ਕੇ ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ
Saturday, Jul 15, 2023 - 06:18 PM (IST)

ਪਟਿਆਲਾ (ਬਲਜਿੰਦਰ, ਕੰਵਲਜੀਤ) : ਲੰਘੇ ਮਹੀਨੇ 11 ਜੂਨ ਨੂੰ ਹੋਈ ਕਤਲ ਦੀ ਵਾਰਦਾਤ ਨੂੰ ਪਟਿਆਲਾ ਪੁਲਸ ਨੇ ਸੁਲਝਾਉਂਦਿਆਂ ਵੱਡਾ ਖ਼ੁਲਾਸਾ ਕੀਤਾ ਹੈ। ਪੁਲਸ ਨੇ ਇਸ ਕਲਤ ਕਾਂਡ ਵਿਚ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਟਿਆਲਾ ਦੇ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਮਹੀਨੇ ਦੀ 11 ਤਾਰੀਖ਼ ਨੂੰ ਰਾਜਪੁਰਾ ਦੇ ਅਧੀਨ ਆਉਂਦੇ ਥਾਣਾ-ਖੇੜੀ ਗੰਡਿਆਂ ਦੇ ਪਬਰੀ ਇਲਾਕੇ ਵਿਚ ਇਕ ਨੌਜਵਾਨ ਬਲਵਿੰਦਰ ਸਿੰਘ ਦਾ ਕਤਲ ਹੋਇਆ ਸੀ ਜਿਸ ਦੀ ਲਾਸ਼ ਕੁਝ ਕੁ ਦਿਨਾਂ ਬਾਅਦ ਇਕ ਚੋਏ ਵਿੱਚੋਂ ਹੱਥ ਪੈਰ ਬੰਨ੍ਹੀ ਹੋਈ ਮਿਲੀ ਸੀ। ਇਸ ਕਤਲ ਦੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਬਲਵਿੰਦਰ ਸਿੰਘ ਦੀ ਪਤਨੀ ਰਜਨੀ ਬਾਲਾ ਦਾ ਵਿਆਹ ਤੋਂ ਪਹਿਲਾਂ ਗੁਰਵਿੰਦਰ ਸਿੰਘ ਉਰਫ ਮੋਟੀ ਜਿਹੜਾ ਦਮਨਹੇੜੀ ਦਾ ਰਹਿਣ ਵਾਲਾ ਹੈ ਨਾਲ ਨਾਜਾਇਜ਼ ਸੰਬੰਧ ਸਨ ਅਤੇ ਦੋਵੇਂ ਆਪਸ ਵਿਚ ਵਿਆਹ ਕਰਵਾਉਣਾ ਚਾਹੁੰਦੇ ਸਨ। ਇਸ ਬਾਰੇ ਬਲਵਿੰਦਰ ਸਿੰਘ ਨੂੰ ਪਤਾ ਲੱਗ ਗਿਆ ਸੀ ਜਿਸ ਕਰਕੇ ਉਹ ਆਪਣੀ ਪਤਨੀ ਨੂੰ ਮਾਰਦਾ ਕੁੱਟਦਾ ਸੀ।
ਇਹ ਵੀ ਪੜ੍ਹੋ : ਸ਼ਾਮ ਢਲਦੇ ਅੱਯਾਸ਼ੀ ਦਾ ਅੱਡਾ ਬਣ ਜਾਂਦੀ ਲੁਧਿਆਣਾ ਦੀ ਸਬਜ਼ੀ ਮੰਡੀ, ਜ਼ੋਰਾਂ ਨਾਲ ਚੱਲਦਾ ਜਿਮਸ ਫਰੋਸ਼ੀ ਦਾ ਧੰਦਾ
ਇਸ ਮਾਰ-ਕੁੱਟ ਬਾਰੇ ਆਸ਼ਿਕ ਗੁਰਵਿੰਦਰ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ 4 ਸਾਥੀਆਂ ਨੂੰ 2 ਲੱਖ ਰੁਪਏ ਦਾ ਲਾਲਚ ਦੇ ਕੇ ਬਲਵਿੰਦਰ ਸਿੰਘ ਦੇ ਕਤਲ ਦੀ ਸੁਪਾਰੀ ਦੇ ਦਿੱਤੀ ਜਦੋਂ 11 ਤਾਰੀਖ਼ ਨੂੰ ਬਲਵਿੰਦਰ ਸਿੰਘ ਘਰ ਤੋਂ ਦੁੱਧ ਪਾਉਣ ਲਈ ਗਿਆ ਤਾਂ ਉਸਨੂੰ ਦੋਸ਼ੀਆਂ ਵੱਲੋਂ ਦਮਨਹੇੜੀ ਤੋਂ ਜਾਂਦੇ ਸਮੇਂ ਹੱਡਾ-ਰੋੜੀ ਦੇ ਕੋਲ ਉਸਨੂੰ ਘੇਰ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮ੍ਰਿਤਕ ਦੀ ਲਾਸ਼ ਦੇ ਹੱਥ ਪੈਰ ਬੰਨ੍ਹ ਕੇ ਪਿੰਡ ਦੇ ਚੋਏ ਵਿਚ ਸੁੱਟ ਦਿੱਤੀ। ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੱਤ ਜਨਮਾਂ ਦੇ ਸਾਥ ਦਾ ਵਾਅਦਾ ਕਰਨ ਵਾਲਾ ਪਤੀ ਬਣਿਆ ਹੈਵਾਨ, ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰੀ ਪਤਨੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8