ਜੇਲ ’ਚ ਕੈਦੀ ਤੋਂ ਨਸ਼ੀਲਾ ਪਦਾਰਥ ਫੜਿਆ

Monday, Sep 07, 2026 - 06:14 PM (IST)

ਜੇਲ ’ਚ ਕੈਦੀ ਤੋਂ ਨਸ਼ੀਲਾ ਪਦਾਰਥ ਫੜਿਆ

ਲੁਧਿਆਣਾ (ਸਿਆਲ) : ਚੈਕਿੰਗ ਦੌਰਾਨ ਸੈਂਟਰਲ ਜੇਲ ਅੰਦਰ ਕੈਦੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ ਹੋਣ ਦਾ ਸਿਲਸਿਲਾ ਫਿਰ ਤੋਂ ਵਧਣ ਲੱਗਾ ਹੈ। ਇਸੇ ਕੜੀ ਤਹਿਤ ਇਕ ਹਵਾਲਾਤੀ ਤੋਂ ਨਸ਼ੀਲਾ ਪਦਾਰਥ ਬਰਾਮਦ ਹੋਣ ’ਤੇ ਪੁਲਸ ਨੇ ਸਹਾਇਕ ਸੁਪਰਡੈਂਟ ਬਲਿਹਾਰ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਪੁਲਸ ਜਾਂਚ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਨਵਦੀਪ ਸਿੰਘ ਉਰਫ਼ ਨਵੀ ਦੇ ਰੂਪ ਵਿਚ ਹੋਈ ਹੈ, ਜਿਸ ਤੋਂ 1.5 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਣ ’ਤੇ ਐੱਨ. ਡੀ. ਪੀ. ਐੱਸ. ਅਤੇ ਪ੍ਰਿਜ਼ਨ ਐਕਟ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News