ਸ਼ੱਕ ਨੇ ਖਾਧਾ ਸਾਰਾ ਪਰਿਵਾਰ! ਕੰਬ ਗਿਆ ਪੂਰਾ ਲੁਧਿਆਣਾ

Tuesday, Oct 08, 2024 - 02:46 PM (IST)

ਸ਼ੱਕ ਨੇ ਖਾਧਾ ਸਾਰਾ ਪਰਿਵਾਰ! ਕੰਬ ਗਿਆ ਪੂਰਾ ਲੁਧਿਆਣਾ

ਸਾਹਨੇਵਾਲ/ਕੋਹਾੜਾ (ਜਗਰੂਪ)- ਥਾਣਾ ਸਾਹਨੇਵਾਲ ਦੀ ਚੌਕੀ ਗਿਆਸਪੁਰਾ ਦੇ ਇਲਾਕੇ 'ਚ ਇਕ ਪਤੀ ਨੇ ਪਹਿਲਾਂ ਆਪਣੀ ਪਤਨੀ ਨੂੰ ਗਲ਼ ਘੁੱਟ ਕੇ ਮਾਰ ਦਿੱਤਾ ਅਤੇ ਬਾਅਦ 'ਚ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਗਿਆਸਪੁਰਾ ਦੇ ਇੰਚਾਰਜ ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਕੱਲ ਨਿਊ ਰਾਮ ਨਗਰ ਦੀ ਗਲੀ ਨੰ. 12 ਦੇ ਰਹਿਣ ਵਾਲੇ ਇਕ ਜੋੜੇ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਜੋੜੇ ਦਾ ਬੇਟਾ ਘਰ ਆਇਆ ਤਾਂ ਦਰਵਾਜ਼ਾ ਨਾ ਖੁੱਲ੍ਹਣ ਕਾਰਨ ਉਸ ਨੇ ਸਾਹਮਣੇ ਰਹਿੰਦੇ ਆਪਣੇ ਤਾਏ ਨੂੰ ਦੱਸਿਆ ਜਿਨ੍ਹਾਂ ਨੇ ਆ ਕੇ ਕੁੰਡਾ ਖੜਕਾਇਆ, ਨਾ ਖੁੱਲ੍ਹਣ ਕਾਰਨ ਉਨ੍ਹਾਂ ਗੇਟ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਪਿਤਾ ਦੀ ਲਾਸ਼ ਲਮਕ ਰਹੀ ਸੀ ਤੇ ਮਾਤਾ ਦੀ ਲਾਸ਼ ਦੂਜੇ ਕਮਰੇ 'ਚ ਪਈ ਸੀ।

ਇਹ ਖ਼ਬਰ ਵੀ ਪੜ੍ਹੋ - ਪੰਚਾਇਤੀ ਚੋਣਾਂ ਵਿਚਾਲੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ

ਉਨ੍ਹਾਂ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ (40) ਅਤੇ ਉਸ ਦੀ ਪਤਨੀ ਮਮਤਾ (35) ਦਾ ਲਗਭਗ 19 ਸਾਲ ਪਹਿਲਾਂ ਵਿਆਹ ਹੋਇਆ ਸੀ। ਉਨ੍ਹਾਂ ਦੇ 17 ਤੇ 13 ਸਾਲ ਦੋ ਬੇਟੇ ਸਨ। ਥਾਣੇਦਾਰ ਨੇ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ ਦਾ ਆਪਣਾ ਘਰ ਸੀ। ਉਹ ਕਿਸੇ ਫੈਕਟਰੀ 'ਚ ਚੰਗੀ ਨੌਕਰੀ ਕਰਦਾ ਸੀ। ਉਸ ਨੂੰ  ਕਿਸੇ ਗੱਲ ਦਾ ਸ਼ੱਕ ਹੋਣ ਕਾਰਨ ਆਪਸ 'ਚ ਲੜਾਈ ਝਗੜਾ ਹੋਇਆ। ੳਸ ਤੋਂ ਬਾਅਦ ਉਸ ਨੇ ਪਹਿਲਾਂ ਤਾਂ ਆਪਣੀ ਪਤਨੀ ਦਾ ਰੱਸੀ ਨਾਲ ਗੱਲ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਤੋਂ ਬਾਅਦ ਆਪ ਦੂਜੇ ਕਮਰੇ 'ਚ ਜਾ ਕੇ ਰੱਸੀ ਦੇ ਸਹਾਰ ਪੱਖੇ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਹ ਖ਼ਬਰ ਵੀ ਪੜ੍ਹੋ - ਵਿਵਾਦਾਂ 'ਚ ਘਿਰਿਆ ਪੰਜਾਬ ਦਾ ਮਸ਼ਹੂਰ ਹੋਟਲ! ਸੋਸ਼ਲ ਮੀਡੀਆ 'ਤੇ Viral ਹੋਈ ਵੀਡੀਓ

ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਅਮਰਜੀਤ ਸਿੰਘ ਦੇ ਪਿਤਾ ਹੁਕਮ ਸਿੰਘ ਪੁੱਤਰ ਦਿਲਾ ਰਾਮ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News