ਪਤੀ ਨੇ ਚਾਕੂ ਦੀ ਨੋਕ ''ਤੇ ਕਾਰ ''ਚ ਬਿਠਾਈ ਪਤਨੀ, ਫਿਰ ਖ਼ੌਫਨਾਕ ਹਰਕਤ ਨੂੰ ਦਿੱਤਾ ਅੰਜਾਮ

04/03/2021 11:01:57 AM

ਸਮਾਣਾ (ਦਰਦ) : ਜਿਸ ਪਤਨੀ ਨਾਲ ਸੱਤ ਫੇਰੇ ਲੈ ਕੇ ਡੋਲੀ 'ਚ ਬਿਠਾ ਕੇ ਆਪਣੇ ਘਰ ਲਿਆਇਆ, ਉਸੇ ਪਤਨੀ ਨਾਲ ਚੱਲਦੀ ਕਾਰ 'ਚ ਪਤੀ ਨੇ ਖ਼ੌਫਨਾਕ ਹਰਕਤ ਨੂੰ ਅੰਜਾਮ ਦਿੱਤਾ। ਇਸ ਪਤੀ ਨੇ ਪਹਿਲਾਂ ਪੀ. ਜੀ. ’ਚ ਰਹਿੰਦੀ ਪਤਨੀ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਧਮਕਾ ਕੇ ਕਾਰ 'ਚ ਬਿਠਾਇਆ ਅਤੇ ਫਿਰ ਚੱਲਦੀ ਕਾਰ 'ਚੋਂ ਧੱਕਾ ਦੇ ਦਿੱਤਾ। ਜਾਣਕਾਰੀ ਮੁਤਾਬਕ ਹਸਪਤਾਲ ਵਿਚ ਇਲਾਜ ਅਧੀਨ ਸ਼ਿਵਾਲੀ ਪੁੱਤਰੀ ਪ੍ਰਵੀਨ ਕੁਮਾਰ ਵਾਸੀ ਪਾਤੜਾਂ ਨੇ ਦੱਸਿਆ ਕਿ ਕਾਲਜ ’ਚ ਪੜ੍ਹਦੇ ਸਮੇਂ ਸੰਦੀਪ ਕੁਮਾਰ ਵਾਸੀ ਪਾਤੜਾ ਨਾਲ ਉਸ ਨੇ ਵਿਆਹ ਕਰ ਲਿਆ।

ਇਹ ਵੀ ਪੜ੍ਹੋ : ਰਿਸ਼ਤਿਆਂ ਦਾ ਘਾਣ : ਸਕੇ ਪੁੱਤਾਂ ਦੀ ਘਿਨਾਉਣੀ ਹਰਕਤ ਬਾਰੇ ਬਜ਼ੁਰਗ ਪਿਓ ਨੇ ਕਦੇ ਸੁਫ਼ਨੇ 'ਚ ਵੀ ਨੀ ਸੀ ਸੋਚਿਆ

ਵਿਆਹ ਤੋਂ ਤੁਰੰਤ ਬਾਅਦ ਹੀ ਸੰਦੀਪ ਅਤੇ ਉਸ ਦੇ ਪਰਿਵਾਰ ਵੱਲੋਂ ਦਾਜ ਤੇ ਪੈਸਿਆਂ ਦੀ ਮੰਗ ਕਰਦਿਆਂ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ। ਕਰੀਬ ਡੇਢ ਸਾਲ ਪਹਿਲਾਂ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਪਰ ਉਸ ਦੇ ਬੱਚੇ ਨਾਲ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਣ ਲੱਗੀ। ਉਸ ਦੇ ਪਿਤਾ ਵੱਲੋਂ ਮਕਾਨ ਦੇ ਕੇ ਉਨ੍ਹਾਂ ਨੂੰ ਕੁੱਝ ਸਮਾਂ ਪਰਿਵਾਰ ਤੋਂ ਵੱਖਰਾ ਵੀ ਰੱਖਿਆ ਗਿਆ ਪਰ ਸੰਦੀਪ ਦਾ ਵਰਤਾਓ ਨਹੀਂ ਬਦਲਿਆ। ਇਸ ਤੋਂ ਬਾਅਦ ਆਈਲੈੱਟਸ ਦਾ ਕੋਰਸ ਕਰਨ ਲਈ ਉਹ ਸੰਦੀਪ ਤੋਂ ਵੱਖ ਹੋ ਕੇ ਪਟਿਆਲਾ ਪੀ. ਜੀ. ’ਚ ਰਹਿਣ ਲੱਗੀ। ਸ਼ਿਵਾਲੀ ਨੇ ਦੱਸਿਆ ਕਿ ਵੀਰਵਾਰ ਦੇਰ ਸ਼ਾਮ ਸੰਦੀਪ ਉੱਥੇ ਵੀ ਪਹੁੰਚ ਗਿਆ ਅਤੇ ਕੁੱਟਮਾਰ ਕਰਨ ਤੋਂ ਬਾਅਦ ਚਾਕੂ ਦੀ ਨੋਕ ’ਤੇ ਉਸ ਨੂੰ ਆਪਣੀ ਕਾਰ ਵਿਚ ਬਿਠਾ ਲਿਆ।

ਇਹ ਵੀ ਪੜ੍ਹੋ : ਆਲਾਕਮਾਨ ਨੂੰ ਖਟਕ ਸਕਦੈ 'ਨਵਜੋਤ ਸਿੱਧੂ' ਦਾ ਰਵੱਈਆ, ਨਹੀਂ ਕਰ ਸਕੇਗੀ ਹੱਕ ਪੈਰਵੀ

ਉਸ ਦੇ ਨਾਲ ਰਹਿੰਦੀ ਸਹੇਲੀ ਵੱਲੋਂ ਸੰਦੀਪ ਦੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਗਿਆ ਪਰ ਉਸ ਨੂੰ ਵੀ ਧਮਕਾਇਆ ਗਿਆ। ਰਾਤ 9 ਵਜੇ ਪਟਿਆਲਾ ਤੋਂ ਪਾਤੜਾਂ ਵੱਲ ਵਾਪਸ ਆਉਦੇਂ ਸਮੇਂ ਪਤੀ ਨੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਪਿੰਡ ਫਤਿਹਪੁਰ ਨੇੜੇ ਦਰਵਾਜ਼ਾ ਖੋਲ੍ਹ ਕੇ ਚੱਲਦੀ ਕਾਰ ’ਚੋਂ ਉਸ ਨੂੰ ਧੱਕਾ ਦੇ ਕੇ ਸੜਕ ’ਤੇ ਸੁੱਟ ਦਿੱਤਾ। ਸੜਕ ’ਤੇ ਡਿੱਗੇ ਹੋਣ ਦੇ ਬਾਵਜੂਦ ਪਤੀ ਨੇ ਉਸ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਪਰ ਪਿਛੋਂ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਬਚਾਇਆ।

ਇਹ ਵੀ ਪੜ੍ਹੋ : ਪੰਜਾਬ ਤੋਂ ਚੰਡੀਗੜ੍ਹ ਲਈ ਵੀ ਮੁਫ਼ਤ ਸਫ਼ਰ ਕਰ ਸਕਣਗੀਆਂ 'ਬੀਬੀਆਂ', ਹੈਲਪਲਾਈਨ ਨੰਬਰ ਜਾਰੀ

ਇਨ੍ਹਾਂ ਨੌਜਵਾਨਾਂ ਨੇ ਉਸ ਨੂੰ ਪੁਲਸ ਥਾਣਾ, ਸਮਾਣਾ ਪਹੁੰਚਾਇਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮਾਮਲੇ ਸਬੰਧੀ ਸਿਟੀ ਪੁਲਸ ਮੁਖੀ ਸਬ-ਇੰਸਪੈਕਟਰ ਕਰਨਵੀਰ ਸਿੰਘ ਨੇ ਦੱਸਿਆ ਕਿ ਪਤਨੀ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ਤੇ ਪਤੀ ਸੰਦੀਪ ਕੁਮਾਰ ਵਾਸੀ ਪਾਤੜਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪੁਲਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਸਮਾਜ 'ਚ ਪਤੀ ਦੇ ਜ਼ੁਲਮਾਂ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ


Babita

Content Editor

Related News