ਕੈਨੇਡਾ ਗਏ ਪਤੀ ਨੇ ਤਲਾਕ ਦਿੱਤੇ ਬਿਨਾਂ ਕੀਤੀ ਦੂਜੇ ਵਿਆਹ ਦੀ ਕੋਸ਼ਿਸ਼

Tuesday, May 09, 2023 - 11:12 AM (IST)

ਕੈਨੇਡਾ ਗਏ ਪਤੀ ਨੇ ਤਲਾਕ ਦਿੱਤੇ ਬਿਨਾਂ ਕੀਤੀ ਦੂਜੇ ਵਿਆਹ ਦੀ ਕੋਸ਼ਿਸ਼

ਲੁਧਿਆਣਾ (ਰਿਸ਼ੀ) : ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾ ਕੈਨੇਡਾ ਗਏ ਪਤੀ ਨੇ ਦੂਜਾ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ’ਚ ਜਾਂਚ ਤੋਂ ਬਾਅਦ ਥਾਣਾ ਹੈਬੋਵਾਲ ਦੀ ਪੁਲਸ ਨੇ ਮੁਲਜ਼ਮ ਪਤੀ ਲਵਦੀਪ ਸਿੰਘ ਅਤੇ ਸੱਸ ਪਰਮਜੀਤ ਕੌਰ ਨਿਵਾਸੀ ਨਿਊ ਦੀਪ ਨਗਰ, ਚੂਹੜਪੁਰ ਰੋਡ ਹੈਬੋਵਾਲ ਕਲਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਨਿਕਾ ਮਲਹੋਤਰਾ ਨਿਵਾਸੀ ਸੁੰਦਰ ਨਗਰ ਨੇ ਦੱਸਿਆ ਕਿ ਉਕਤ ਮੁਲਜ਼ਮ ਨਾਲ ਫਰਵਰੀ 2020 ’ਚ ਵਿਆਹ ਹੋਇਆ ਸੀ।

ਵਿਆਹ ਤੋਂ ਕੁੱਝ ਸਮੇਂ ਬਾਅਦ ਉਕਤ ਮੁਲਜ਼ਮ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪਰੇਸ਼ਾਨ ਕਰਨ ਲੱਗ ਪਿਆ ਅਤੇ ਬੀਤੀ 12 ਜੂਨ 2020 ਨੂੰ ਵਿਦੇਸ਼ ਚਲਾ ਗਿਆ। ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਸ ਨੂੰ ਇਨਸਾਫ਼ ਲਈ ਸ਼ਿਕਾਇਤ ਦਿੱਤੀ।
 


author

Babita

Content Editor

Related News