ਸ਼ਰਾਬੀ ਪਿਓ ਨੇ ਮਾਸੂਮ ਪੁੱਤ ਸਾਹਮਣੇ ਪਤਨੀ ਦੇ ਖੂਨ ਨਾਲ ਰੰਗੇ ਹੱਥ, ਗੁਆਂਢੀਆਂ ਦੇ ਵੀ ਖ਼ੜ੍ਹੇ ਹੋ ਗਏ ਰੌਂਗਟੇ

10/22/2020 11:10:44 AM

ਲੁਧਿਆਣਾ (ਰਾਜ) : ਫੋਕਲ ਪੁਆਇੰਟ ਦੇ ਇਲਾਕੇ 'ਚ ਇਕ ਸ਼ਰਾਬੀ ਪਿਓ ਨੇ ਆਪਣੇ 5 ਸਾਲਾਂ ਦੇ ਮਾਸੂਮ ਪੁੱਤ ਸਾਹਮਣੇ ਹੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਉਸ ਦੀ ਮਾਂ ਦਾ ਕਤਲ ਕਰ ਦਿੱਤਾ। ਜਦੋਂ ਇਸ ਗੱਲ ਦਾ ਗੁਆਂਢੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੇ ਵੀ ਰੌਂਗਟੇ ਖੜ੍ਹੇ ਹੋ ਗਏ। ਜਾਣਕਾਰੀ ਮੁਤਾਬਕ ਨਸ਼ੇੜੀ ਪਤੀ ਦਾ ਆਪਣੀ ਪਤਨੀ ਨਾਲ ਝਗੜਾ ਇੰਨਾ ਵੱਧ ਗਿਆ ਕਿ ਉਸ ਨੇ ਆਪਣੇ 5 ਸਾਲ ਦੇ ਬੇਟੇ ਸਾਹਮਣੇ ਹੀ ਡੰਡਾ ਮਾਰ ਕੇ ਪਤਨੀ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਕੈਪਟਨ-ਸਿੱਧੂ' ਵਿਚਕਾਰ ਗਿਲੇ-ਸ਼ਿਕਵੇ ਦੂਰ, ਕਿਸੇ ਵੀ ਵੇਲੇ ਖ਼ਤਮ ਹੋ ਸਕਦੈ ਸੱਤਾ ਤੋਂ ਬਨਵਾਸ

ਬੇਟਾ ਸਾਰੀ ਰਾਤ ਮਾਂ ਦੀ ਲਾਸ਼ ਦੇ ਕੋਲ ਸੁੱਤਾ ਰਿਹਾ। ਘਟਨਾ ਤੋਂ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਹੋ ਗਿਆ। ਅਗਲੀ ਸਵੇਰ ਗੁਆਂਢੀਆਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਫਿਰ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ 'ਤੇ ਪੁੱਜੀ। ਮ੍ਰਿਤਕਾ ਦੀ ਪਛਾਣ ਕਮਲਾ ਦੇਵੀ ਵਜੋਂ ਹੋਈ ਹੈ। ਉਸ ਦੀ ਲਾਸ਼ ਕਬਜ਼ੇ 'ਚ ਲੈ ਕੇ ਪੁਲਸ ਸਿਵਲ ਹਸਪਤਾਲ ਦੀ ਮੋਰਚਰੀ 'ਚ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ : ਆਟੋ 'ਚ ਬੈਠੀ ਕੁੜੀ ਨਾਲ ਚਾਲਕ ਦੀ ਹੈਵਾਨੀਅਤ, ਪਹਿਲਾਂ ਮਾਰਿਆ ਪੇਚਕਸ ਫਿਰ ਕੀਤੀ ਗੰਦੀ ਕਰਤੂਤ

ਉਥੇ ਦੂਜੇ ਪਾਸੇ ਪੁਲਸ ਨੇ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਪਰਮਜੀਤ ਕਾਲੋਨੀ ਦੀ ਰਹਿਣ ਵਾਲੀ ਕਮਲਾ ਦੇਵੀ ਅਤੇ ਪਰਦੀਪ ਦੇ ਵਿਆਹ ਨੂੰ ਕਈ ਸਾਲ ਹੋ ਗਏ, ਉਨ੍ਹਾਂ ਦੇ ਇਕ ਵੱਡੀ ਬੇਟੀ ਹੈ, ਜੋ ਕਿ ਪਿੰਡ ਰਹਿੰਦੀ ਹੈ, ਜਦੋਂ ਕਿ 5 ਸਾਲ ਦਾ ਛੋਟਾ ਬੇਟਾ ਉਨ੍ਹਾਂ ਨਾਲ ਕਮਰੇ 'ਚ ਰਹਿੰਦਾ ਹੈ। ਗੁਆਂਢੀ ਅਮਿਤ ਨੇ ਦੱਸਿਆ ਕਿ ਪਰਦੀਪ ਸ਼ਰਾਬ ਪੀਣ ਦਾ ਆਦੀ ਹੈ। ਉਹ ਅਕਸਰ ਆਪਣੀ ਪਤਨੀ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਮੰਗਲਵਾਰ ਦੀ ਰਾਤ ਨੂੰ ਵੀ ਉਨ੍ਹਾਂ ਵਿਚਕਾਰ ਝਗੜਾ ਹੋਇਆ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਝਗੜੇ ਦੌਰਾਨ ਪਰਦੀਪ ਆਪਣੀ ਪਤਨੀ ਨੂੰ ਹੀ ਮਾਰ ਦੇਵੇਗਾ।

ਇਹ ਵੀ ਪੜ੍ਹੋ : ਮੋਗਾ ਦੇ ਵਿਧਾਇਕ 'ਹਰਜੋਤ ਕਮਲ' ਹਾਦਸੇ ਦਾ ਸ਼ਿਕਾਰ, ਹਸਪਤਾਲ 'ਚ ਦਾਖ਼ਲ

ਦੋਵਾਂ ਵਿਚਕਾਰ ਰਾਤ ਨੂੰ ਝਗੜਾ ਹੋਇਆ ਅਤੇ ਉਸ ਤੋਂ ਬਾਅਦ ਪਰਦੀਪ ਨੇ ਡੰਡੇ ਨਾਲ ਆਪਣੀ ਪਤਨੀ ਦੇ ਸਿਰ 'ਤੇ ਵਾਰ ਕੀਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਧਰ ਇੰਸ. ਮੁਹੰਮਦ ਜ਼ਮੀਲ ਨੇ ਦੱਸਿਆ ਕਿ ਮੁਲਜ਼ਮ ਇਕ ਵਾਰ ਤਾਂ ਉਥੋਂ ਫਰਾਰ ਹੋ ਗਿਆ ਸੀ ਪਰ ਉਸ ਨੂੰ ਫੜ੍ਹ ਲਿਆ ਗਿਆ। ਮ੍ਰਿਤਕਾ ਕਮਲਾ ਦੇਵੀ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰਵਾਈ ਜਾਵੇਗੀ। ਫੜ੍ਹੇ ਗਏ ਮੁਲਜ਼ਮ ਨੂੰ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


 


Babita

Content Editor Babita