ਕੈਂਚੀ ਨਾਲ ਪਤਨੀ ਦਾ ਕਤਲ ਕਰ ਦੌੜਿਆ ਪਤੀ, ਖ਼ੂਨ ਨਾਲ ਲਥਪਥ ਮਾਂ ਦੀ ਲਾਸ਼ ਕੋਲ ਰੋਂਦੇ ਰਹੇ ਬੱਚੇ
Thursday, Sep 03, 2020 - 12:32 PM (IST)
ਲੁਧਿਆਣਾ (ਜ.ਬ.) : ਸ਼ਹਿਰ ਦੇ ਆਕਾਸ਼ ਨਗਰ ਇਲਾਕੇ 'ਚ ਦਿਲ ਕੰਬਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਬੁੱਧਵਾਰ ਨੂੰ ਇਲੈਕਟ੍ਰਾਨਿਕ ਇੰਜੀਨੀਅਰ ਤੋਂ ਵਹਿਸ਼ੀ ਬਣੇ ਇਕ ਪਤੀ ਨੇ ਕੈਂਚੀ ਦੇ ਇਕ ਹੀ ਵਾਰ ਨਾਲ ਪਤਨੀ ਦਾ ਕੰਮ ਤਮਾਮ ਕਰ ਦਿੱਤਾ ਅਤੇ ਉਸ ਦੇ ਕੋਲ ਰੋਂਦੇ-ਵਿਲਕਦੇ ਬੱਚਿਆਂ ਨੂੰ ਛੱਡ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਗਿਆ। ਦਹਿਸ਼ਤ ਦੇ ਮਾਰੇ ਤਿੰਨੋਂ ਬੱਚੇ 2 ਘੰਟਿਆਂ ਤੱਕ ਖੂਨ ਨਾਲ ਲਥਪਥ ਮਾਂ ਦੀ ਲਾਸ਼ ਕੋਲ ਰੋਂਦੇ-ਕੁਰਲਾਉਂਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ। ਪਤਨੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਪਤੀ ਨੂੰ ਸ਼ਰਾਬ ਛੱਡ ਕੇ ਕੋਈ ਕੰਮ ਕਰਨ ਲਈ ਕਹਿੰਦੀ ਸੀ। ਇਸ ਘਟਨਾ ਦੀ ਜਾਣਕਾਰੀ ਮਿਲਣ ’ਤੇ ਆਲ੍ਹਾ ਅਧਿਕਾਰੀਆਂ ਸਮੇਤ ਸਲੇਮ ਟਾਬਰੀ ਪੁਲਸ ਘਟਨਾ ਸਥਾਨ ’ਤੇ ਪੁੱਜੀ। ਮ੍ਰਿਤਕਾ ਦੀ ਪਛਾਣ 31 ਸਾਲਾ ਆਰਤੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ 'ਚ ਗੂੰਜੀਆਂ ਮੌਤ ਦੀਆਂ ਚੀਕਾਂ, ਪਲਾਂ 'ਚ ਪੈ ਗਿਆ ਰੋਣ-ਕੁਰਲਾਉਣ
ਪੁਲਸ ਨੇ ਲਾਸ਼ ਦਾ ਪੰਚਨਾਮਾ ਕਰ ਕੇ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਨੂੰ ਮੌਕਾ-ਏ-ਵਾਰਦਾਤ ਤੋਂ ਕਤਲ 'ਚ ਵਰਤੀ ਖੂਨ ਨਾਲ ਲਿੱਬੜੀ ਕੈਂਚੀ ਮਿਲੀ ਹੈ, ਜਿਸ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਮ੍ਰਿਤਕਾ ਦੀ 15 ਸਾਲ ਦੀ ਬੇਟੀ ਅੰਕਿਤਾ ਦੇ ਬਿਆਨ ’ਤੇ ਉਸ ਦੇ ਪਿਤਾ ਨੰਦ ਕੁਮਾਰ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਦਾ ਪਤਾ ਸਵੇਰੇ ਤਕਰੀਬਨ 6 ਵਜੇ ਲੱਗਾ, ਜਦੋਂ ਗੁਆਂਢੀਆਂ ਨੇ ਬੱਚਿਆਂ ਦੇ ਰੋਣ ਅਤੇ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਉਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਨੰਦ ਕੁਮਾਰ ਦੇ ਘਰ ਗਏ ਤਾਂ ਮੁੱਖ ਗੇਟ ਅਤੇ ਕਮਰੇ ਦਾ ਦਰਵਾਜ਼ੇ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ। ਜਿਉਂ ਹੀ ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਖੂਨੀ ਮੰਜ਼ੇਰ ਦੇਖ ਕੇ ਉਨ੍ਹਾਂ ਦੀ ਰੂਹ ਕੰਬ ਗਈ। ਖੂਨ ਨਾਲ ਲੱਥਪਥ ਆਰਤੀ ਦੀ ਲਾਸ਼ ਮੂਧੇ ਮੂੰਹ ਪਈ ਹੋਈ ਸੀ ਅਤੇ ਉਸ ਦੇ ਆਲੇ-ਦੁਆਲੇ ਫਰਸ਼ ’ਤੇ ਕਾਫੀ ਖੂਨ ਡੁੱਲ੍ਹਿਆ ਪਿਆ ਸੀ। ਬੱਚੇ ਆਪਣੀਮਾਂ ਦੀ ਲਾਸ਼ ਕੋਲ ਵਿਲਕ ਰਹੇ ਸਨ। ਆਰਤੀ ਦੀ ਧੌਣ ’ਤੇ ਡੂੰਘਾ ਜ਼ਖਮ ਸੀ, ਜਿਸ ਤੋਂ ਖੂਨ ਰਿਸ ਰਿਹਾ ਸੀ। ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ : ਨੁਕੀਲੇ ਹਥਿਆਰ ਨਾਲ ਬਜ਼ੁਰਗ ਦਾ ਕਤਲ, ਮੰਜੇ 'ਤੇ ਖੂਨ ਨਾਲ ਲੱਥਪਥ ਮਿਲੀ ਲਾਸ਼
ਮਾਂ ਦੀ ਚੀਕ ਸੁਣ ਕੇ ਖੁੱਲ੍ਹੀ ਅੱਖ
ਅੰਕਿਤਾ ਨੇ ਦੱਸਿਆ ਕਿ ਤੜਕੇ 4 ਵਜੇ ਮਾਂ ਦੀ ਚੀਕ ਸੁਣ ਕੇ ਉਸ ਦੀ ਅੱਖ ਖੁੱਲ੍ਹੀ ਸੀ। ਉਹ ਖੂਨ ਨਾਲ ਲੱਥਪਥ ਫਰਸ਼ ’ਤੇ ਤੜਫ ਰਹੀ ਸੀ ਅਤੇ ਉਸ ਦੇ ਪਿਤਾ ਦੇ ਹੱਥ 'ਚ ਕੈਂਚੀ ਸੀ। ਇਹ ਦੇਖ ਕੇ ਉਹ ਘਬਰਾ ਗਈ। ਉਸ ਦਾ ਪਿਤਾ ਆਪਣਾ ਮੋਬਾਇਲ ਚੁੱਕ ਕੇ ਤੇਜ਼ੀ ਨਾਲ ਘਰੋਂ ਬਾਹਰ ਨਿਕਲ ਗਿਆ ਅਤੇ ਜਾਂਦੇ ਸਮੇਂ ਕਮਰੇ ਨੂੰ ਬਾਹਰੋਂ ਤਾਲਾ ਲਾ ਗਿਆ। ਇਸੇ ਦੌਰਾਨ ਉਸ ਦੇ ਛੋਟੇ ਭਰਾ-ਭੈਣ 14 ਸਾਲ ਦਾ ਆਦਿੱਤਿਆ ਅਤੇ 12 ਸਾਲ ਦੀ ਅਨੁਸ਼ਕਾ ਵੀ ਉੱਠ ਗਏ। ਕੁਝ ਦੇਰ ਬਾਅਦ ਮਾਂ ਨੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਤੜਫ-ਤੜਫ ਕੇ ਦਮ ਤੋੜ ਦਿੱਤਾ, ਜਦੋਂ ਕਿ ਉਹ ਮਦਦ ਲਈ ਰੋਂਦੇ-ਕੁਰਲਾਉਂਦੇ ਕਮਰੇ ਦਾ ਦਰਵਾਜ਼ਾ ਖੜਕਾਉਂਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ।
ਇਹ ਵੀ ਪੜ੍ਹੋ : 'ਕੋਰੋਨਾ' ਟੈਸਟ ਖਿਲਾਫ਼ ਕੁੜੀ ਨੇ ਵੀਡੀਓ ਕੀਤੀ ਵਾਇਰਲ, ਧੱਕੇ ਨਾਲ ਥਾਣੇ ਚੁੱਕ ਲਿਆਈ ਪੁਲਸ
ਮਾਂ ਆਮ ਕਰ ਕੇ ਪਿਤਾ ਨੂੰ ਕੰਮ ’ਤੇ ਜਾਣ ਲਈ ਕਹਿੰਦੀ-ਰਹਿੰਦੀ ਸੀ
ਅੰਕਿਤਾ ਨੇ ਦੱਸਿਆ ਕਿ ਉਸ ਦਾ ਪਿਤਾ ਕੋਈ ਕੰਮ ਨਹੀਂ ਕਰਦਾ ਸੀ ਅਤੇ ਸ਼ਰਾਬ ਪੀ ਕੇ ਮਾਂ ਨਾਲ ਝਗੜਾ ਕਰਦਾ ਰਹਿੰਦਾ ਸੀ। ਮਾਂ ਉਸ ਨੂੰ ਸ਼ਰਾਬ ਪੀਣ ਤੋਂ ਟੋਕਦੀ ਸੀ ਅਤੇ ਕੰਮ ਕਰਨ ਲਈ ਕਹਿੰਦੀ ਸੀ। ਕਈ ਵਾਰ ਰਿਸ਼ਤੇਦਾਰਾਂ ਨੇ ਦੋਹਾਂ 'ਚ ਸਮਝੌਤਾ ਵੀ ਕਰਵਾਇਆ ਪਰ ਤਕਰਾਰ ਵੱਧਦੀ ਗਈ। ਜੋ ਪੈਸਾ ਸੀ, ਉਹ ਤਾਲਾਬੰਦੀ ਦੌਰਾਨ ਰੋਜ਼ਾਨਾ ਦੀਆਂ ਲੋੜਾਂ 'ਚੇ ਖਰਚ ਹੋ ਚੁੱਕਾ ਸੀ। ਕਰਜ਼ੇ 'ਚ ਮਾਂ ਦੇ ਸਾਰੇ ਗਹਿਣੇ ਵੀ ਚਲੇ ਗਏ ਸਨ, ਉਪਰੋਂ ਪਿਤਾ ਦੇ ਕੰਮ ’ਤੇ ਨਾ ਜਾਣ ਅਤੇ ਸ਼ਰਾਬ ਪੀਣ ਦੀ ਲਤ ਆਰਥਿਕ ਹਾਲਤ ’ਤੇ ਭਾਰੀ ਪੈ ਰਹੀ ਸੀ। ਉਸ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਵੀ ਪਿਤਾ ਨੇ ਸ਼ਰਾਬ ਪੀ ਕੇ ਮਾਂ ਨਾਲ ਬਹੁਤ ਝਗੜਾ ਕੀਤਾ। ਦੋਵਾਂ ਦਰਮਿਆਨ ਜੰਮ ਕੇ ਤੂੰ-ਤੂੰ, ਮੈਂ-ਮੈਂ ਹੋਈ ਪਰ ਰਾਤ 10 ਵਜੇ ਸਭ ਸ਼ਾਂਤ ਹੋ ਗਿਆ ਅਤੇ ਸਾਰੇ ਇਕ ਹੀ ਕਮਰੇ 'ਚ ਸੌਂ ਗਏ। ਮਾਂ ਬੈੱਡ ’ਤੇ ਸੌਂ ਰਹੀ ਸੀ। ਜਿਸ ਸਮੇਂ ਪਿਤਾ ਨੇ ਉਸ ’ਤੇ ਵਾਰ ਕੀਤਾ, ਸ਼ਾਇਦ ਉਹ ਸੌਂ ਰਹੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਦੀਆਂ 'ਜੇਲ੍ਹਾਂ' ਬਾਰੇ ਖ਼ੁਲਾਸੇ ਮਗਰੋਂ ਭੜਕਿਆ ਅਕਾਲੀ ਦਲ, ਜੇਲ੍ਹ ਮੰਤਰੀ ਖਿਲਾਫ਼ ਖੋਲ੍ਹਿਆ ਮੋਰਚਾ
10 ਦਿਨ ਪਹਿਲਾਂ ਹੀ ਕਿਰਾਏ ’ਤੇ ਆਏ ਸਨ
ਆਂਢ-ਗੁਆਂਢ ਦੇ ਲੋਕਾਂ ਮੁਤਾਬਕ ਮੁਲਜ਼ਮ 10 ਦਿਨ ਪਹਿਲਾਂ ਹੀ ਆਪਣੇ ਪਰਿਵਾਰ ਸਮੇਤ ਇੱਥੇ ਕਿਰਾਏ ’ਤੇ ਆਇਆ ਸੀ, ਜਿਸ ਕਾਰਨ ਆਂਢ-ਗੁਆਂਢ ਦੇ ਲੋਕ ਉਨ੍ਹਾਂ ਨਾਲ ਜ਼ਿਆਦਾ ਘੁਲੇ-ਮਿਲੇ ਨਹੀਂ ਸਨ। ਹਾਲ ਦੀ ਘੜੀ ਮੁੱਢਲੀ ਜਾਂਚ ’ਚ ਇਹੀ ਸਾਹਮਣੇ ਆ ਰਿਹਾ ਹੈ ਕਿ ਮੁਲਜ਼ਮ ਕੋਈ ਕੰਮ-ਧੰਦਾ ਨਹੀਂ ਕਰਦਾ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ। ਸ਼ਰਾਬ ਪੀ ਕੇ ਉਹ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਸੀ। ਬੀਤੀ ਰਾਤ ਵੀ ਪਤੀ-ਪਤਨੀ ਦਰਮਿਆਨ ਝਗੜਾ ਹੋਇਆ ਅਤੇ ਮੁਲਜ਼ਮ ਨੇ ਤੜਕੇ ਇਹ ਕਾਂਡ ਕਰ ਦਿੱਤਾ।