ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਵਿਆਹੁਤਾ ਨੇ ਚੁੱਕਿਆ ਇਹ ਖ਼ੌਫਨਾਕ ਕਦਮ
Thursday, Dec 30, 2021 - 04:22 PM (IST)
 
            
            ਫ਼ਰੀਦਕੋਟ (ਰਾਜਨ) - ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਇੱਕ ਵਿਆਹੁਤਾ ਵੱਲੋਂ ਕਥਿੱਤ ਆਤਮ ਹੱਤਿਆ ਕਰ ਲੈਣ ਦੇ ਮਾਮਲੇ ਵਿੱਚ ਸਥਾਨਕ ਥਾਣਾ ਸਦਰ ਵਿਖੇ ਦੋ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਇਹ ਮੁਕੱਦਮਾ ਗੁਰਮੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਔਲਖ ਦੇ ਬਿਆਨਾਂ ’ਤੇ ਦਰਜ ਕੀਤਾ ਹੈ। ਬਿਆਨ ਕਰਤਾ ਅਨੁਸਾਰ ਉਹ 6 ਭੈਣ-ਭਰਾ ਹਨ, ਅਤੇ ਸਾਰੇ ਹੀ ਵਿਆਹੇ ਹੋਏ ਹਨ। ਉਸਦੀਆਂ ਦੋ ਭੈਣਾਂ, ਵੱਡੀ ਜਸਵਿੰਦਰ ਕੌਰ ਬੂਟਾ ਸਿੰਘ ਪੁੱਤਰ ਲਖਵੀਰ ਸਿੰਘ ਅਤੇ ਛੋਟੀ ਮਨਜੀਤ ਕੌਰ ਕੁਲਦੀਪ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਭਾਣਾ ਨਾਲ ਇੱਕੋ ਘਰੇ ਵਿਆਹੀਆਂ ਹੋਈਆਂ ਹਨ।
ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ
ਬਿਆਨ ਕਰਤਾ ਦਾ ਵਿਆਹ ਪਰਮਜੀਤ ਕੌਰ ਪੁੱਤਰੀ ਇਕਬਾਲ ਸਿੰਘ ਵਾਸੀ ਪਿੰਡ ਅਟਾਰੀ ਮਖੂ ਰੋਡ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਹੋਇਆ ਹੈ। ਉਸਦੀ ਛੋਟੀ ਭੈਣ ਮਨਜੀਤ ਕੌਰ ਦਾ ਘਰਵਾਲਾ ਕੁਲਦੀਪ ਸਿੰਘ ਰਿਸ਼ਤੇਦਾਰੀ ਕਰਕੇ ਅਕਸਰ ਬਿਆਨ ਕਰਤਾ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ, ਜਿਸ ਦੌਰਾਨ ਉਸਦੇ ਬਿਆਨ ਕਰਤਾ ਦੀ ਪਤਨੀ ਪਰਮਜੀਤ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ। ਇਸ ਦਾ ਵਿਰੋਧ ਅਕਸਰ ਮਨਜੀਤ ਕੌਰ ਕਰਦੀ ਰਹਿੰਦੀ ਸੀ। ਇਨ੍ਹਾਂ ਨਾਜ਼ਾਇਜ ਸਬੰਧਾਂ ਕਾਰਣ ਬਿਆਨ ਕਰਤਾ ਦੀ ਪਤਨੀ ਪਰਮਜੀਤ ਕੌਰ ਜਦ ਕਈ-ਕਈ ਦਿਨ ਆਪਣੇ ਭਣਵੱਈਏ ਕੁਲਦੀਪ ਸਿੰਘ ਦੇ ਘਰ ਜਾਕੇ ਰਹਿਣ ਲੱਗ ਪਈ ਤਾਂ ਉਸ ਦੀ ਭੈਣ ਕੁਲਦੀਪ ਸਿੰਘ ਨੂੰ ਰੋਕਦੀ, ਜਿਸ ਕਾਰਨ ਉਸ ਦਾ ਪਤੀ ਹਮੇਸ਼ਾ ਉਸ ਦੀ ਕੁੱਟਮਾਰ ਕਰਦਾ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਮਲੋਟ ਦੇ ਪਿੰਡ ਈਨਾ ਖੇੜਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨੌਜਵਾਨ ਗ੍ਰਿਫ਼ਤਾਰ
ਇਸੇ ਗੱਲ ਤੋਂ ਤੰਗ ਆ ਕੇ ਮਨਜੀਤ ਕੌਰ ਨੇ ਕੋਈ ਜ਼ਹਿਰੀਲੀ ਦਵਾਈ ਪੀਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਨ੍ਹਾਂ ਬਿਆਨਾਂ ’ਤੇ ਥਾਣਾ ਸਦਰ ਵਿਖੇ ਕੁਲਦੀਪ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਭਾਣਾ ਅਤੇ ਬਿਆਨ ਕਰਤਾ ਦੀ ਪਤਨੀ ਪਰਮਜੀਤ ਕੌਰ ’ਤੇ ਅਧੀਨ ਧਾਰਾ 306/341 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ, ਜਦਕਿ ਇਸ ਮਾਮਲੇ ਵਿੱਚ ਅਜੇ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।  
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            