ਸਹੁਰੇ ਪਰਿਵਾਰ ਵਲੋਂ ਨੂੰਹ ਦਾ ਕਤਲ ਕਰਨ ਦੇ ਮਾਮਲੇ ’ਚ ਪਤੀ ਅਤੇ ਜੇਠ ਨੂੰ ਉਮਰ ਕੈਦ

Wednesday, Jul 28, 2021 - 05:30 PM (IST)

ਸਹੁਰੇ ਪਰਿਵਾਰ ਵਲੋਂ ਨੂੰਹ ਦਾ ਕਤਲ ਕਰਨ ਦੇ ਮਾਮਲੇ ’ਚ ਪਤੀ ਅਤੇ ਜੇਠ ਨੂੰ ਉਮਰ ਕੈਦ

ਮਾਨਸਾ (ਸੰਦੀਪ ਮਿੱਤਲ) : ਪੇਕਿਆਂ ਦੀ ਜ਼ਮੀਨ ਨਾਮ ਨਾ ਕਰਵਾਉਣ ’ਤੇ ਸਹੁਰੇ ਪਰਿਵਾਰ ਵੱਲੋਂ ਨੂੰਹ ਦੇ ਕੀਤੇ ਕਤਲ ਦੇ ਮਾਮਲੇ ਨੂੰ ਲੈ ਕੇ ਅਦਾਲਤ ਨੇ ਮ੍ਰਿਤਕਾ ਦੇ ਪਤੀ ਅਤੇ ਜੇਠ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂਕਿ ਸਹੁਰੇ ਨੂੰ 5 ਸਾਲ ਦੀ ਕੈਦ ਦੇ ਹੁਕਮ ਸੁਣਾਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਸਿੰਘ ਉਰਫ ਰਾਜੂ ਪੁੱਤਰ ਜੱਗ ਸਿੰਘ ਵਾਸੀ ਰਾਏਪੁਰ ਨੇ ਸਾਲ 2018 ਵਿਚ ਪੁਲਸ ਕੋਲ ਆਪਣਾ ਬਿਆਨ ਲਿਖਵਾਇਆ ਕਿ ਉਸ ਦੀ ਮਾਸੀ ਦੀਆਂ ਦੋ ਲੜਕੀਆਂ ਪਰਮਜੀਤ ਕੌਰ ਪੰਮੀ ਅਤੇ ਭਿੰਦਰ ਕੌਰ ਸਨ ਅਤੇ ਇਨ੍ਹਾਂ ਦੇ ਕੋਈ ਭਰਾ ਨਹੀਂ ਸੀ। ਪੁਲਸ ਕੋਲ ਲਿਖਵਾਏ ਬਿਆਨ ’ਚ ਉਨ੍ਹਾਂ ਦੱਸਿਆ ਕਿ ਭਿੰਦਰ ਕੌਰ ਦਾ ਵਿਆਹ ਪਿੰਡ ਸਾਹਨੇਵਾਲੀ ਦੇ ਵਸਨੀਕ ਭੁਪਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਨਾਲ ਲੱਖਾਂ ਰੁਪਏ ਖਰਚ ਕੇ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਇਸ ਦੇ ਲਾਲਚੀ ਸਹੁਰਾ ਪਰਿਵਾਰ ਵੱਲੋਂ ਪੇਕਿਆਂ ਵਾਲੀ ਜ਼ਮੀਨ ਨਾਮ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ ਪਰ ਭਿੰਦਰ ਕੌਰ ਵੱਲੋਂ ਜ਼ਮੀਨ ਸਬੰਧੀ ਜਵਾਬ ਦੇਣ ਕਰ ਕੇ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਤੇਜ਼ ਹਥਿਆਰਾਂ ਨਾਲ ਉਸ ਦੇ ਪਤੀ ਭੁਪਿੰਦਰ ਸਿੰਘ ਅਤੇ ਸਹੁਰਾ ਨਿਰੰਜਣ ਸਿੰਘ ਨੇ ਸੱਟਾਂ ਮਾਰੀਆਂ। ਜਦੋਂਕਿ ਜੇਠ ਸਿਕੰਦਰ ਸਿੰਘ ਨੇ ਭਿੰਦਰ ਕੌਰ ਦੇ ਗਲ ਵਿਚ ਚੁੰਨੀ ਪਾ ਕੇ ਉਸ ਦਾ ਗਲਾ ਘੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਰੋਜ਼ਗਾਰ ਯੋਜਨਾ ਨੂੰ ਵਿੱਤ ਮਹਿਕਮੇ ਨੇ ਕੀਤਾ ਰੱਦ, ਹੋਏ ਨਾਰਾਜ਼

ਇਸ ਸਬੰਧੀ ਥਾਣਾ ਝੁਨੀਰ ਦੀ ਪੁਲਸ ਨੇ 13 ਅਗਸਤ 2018 ਨੂੰ ਉਕਤ ਤਿੰਨਾਂ ਵਿਅਕਤੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ। ਦੋਸ਼ੀਆਨ ਵਿਰੁੱਧ ਚਲਾਨ ਪੇਸ਼ ਹੋਣ ਉਪਰੰਤ ਐਡੀਸ਼ਨਲ ਸੈਸ਼ਨਜ਼ ਜੱਜ ਮਾਨਸਾ ਮਨਜੋਤ ਕੌਰ ਨੇ ਉਪ ਜ਼ਿਲਾ ਅਟਾਰਨੀ ਗਗਨਦੀਪ ਭਾਰਦਵਾਜ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ, ਇਸ ਕੇਸ ਦਾ ਫੈਸਲਾ ਸੁਣਾਉਂਦੇ ਹੋਏ ਭਿੰਦਰ ਕੌਰ ਦੇ ਪਤੀ ਭੁਪਿੰਦਰ ਸਿੰਘ ਅਤੇ ਜੇਠ ਸਿਕੰਦਰ ਸਿੰਘ ਨੂੰ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਅਤੇ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਉਨ੍ਹਾਂ ਨੂੰ ਇਕ ਸਾਲ ਦੀ ਸਜ਼ਾ ਹੋਰ ਭੁਗਤਣੀ ਪਵੇਗੀ। ਜਦੋਂ ਕਿ ਸਹੁਰਾ ਨਿਰੰਜਨ ਸਿੰਘ ਨੂੰ 5 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਅਤੇ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ 5 ਮਹੀਨੇ ਦੀ ਸਜ਼ਾ ਹੋਰ ਕੱਟਣੀ ਪਵੇਗੀ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਬਾਰੇ ਸ਼੍ਰੋਅਦ ਦੀ ਪਹਿਲਕਦਮੀ ’ਤੇ 7 ਪਾਰਟੀਆਂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News