ਪਤਨੀ ਨੂੰ ਹਰਿਦੁਆਰ ’ਚ ਨਹੀਂ ਮਾਰ ਸਕਿਆ ਤਾਂ ਦਰਗਾਹ ’ਤੇ ਮੱਥਾ ਟੇਕਣ ਬਹਾਨੇ ਦਿੱਤੀ ਦਿਲ ਕੰਬਾਊ ਮੌਤ

Tuesday, Jun 14, 2022 - 01:24 PM (IST)

ਪਤਨੀ ਨੂੰ ਹਰਿਦੁਆਰ ’ਚ ਨਹੀਂ ਮਾਰ ਸਕਿਆ ਤਾਂ ਦਰਗਾਹ ’ਤੇ ਮੱਥਾ ਟੇਕਣ ਬਹਾਨੇ ਦਿੱਤੀ ਦਿਲ ਕੰਬਾਊ ਮੌਤ

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਥਾਣਾ ਅਰਬਨ ਅਸਟੇਟ ਅਧੀਨ ਪੈਂਦੀ ਵਿਰਕ ਕਾਲੋਨੀ ਦੇ ਰਹਿਣ ਵਾਲੇ ਸੰਜੂ ਪੁੱਤਰ ਰਜਿੰਦਰ ਕੁਮਾਰ ਵਾਸੀ ਕਿਰਾਏਦਾਰ ਵਿਰਕ ਕਾਲੋਨੀ ਪਟਿਆਲਾ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਰੰਜਨਾ ਦਾ ਭਾਖੜਾ ਨਹਿਰ ’ਚ ਧੱਕਾ ਦੇ ਕੇ ਕਤਲ ਕਰ ਦਿੱਤਾ। ਰੰਜਨਾ ਦੀ ਲਾਸ਼ ਖਨੌਰੀ ਤੋਂ ਬਰਾਮਦ ਹੋ ਗਈ ਹੈ। ਇਸ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਸ ਰੰਜਨਾ ਦੀ ਮਾਤਾ ਫੂਲਾ ਦੇਵੀ ਵਾਸੀ ਵਿਰਕ ਕਾਲੋਨੀ ਪਟਿਆਲਾ ਦੀ ਸ਼ਿਕਾਇਤ ’ਤੇ ਸੰਜੂ ਖ਼ਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਫੂਲਾ ਦੇਵੀ ਨੇ ਦੱਸਿਆ ਕਿ 2 ਸਾਲ ਪਹਿਲਾਂ ਰੰਜਨਾ ਨੇ ਸੰਜੂ ਨਾਲ ਲਵ-ਮੈਰਿਜ ਕਰਵਾਈ ਸੀ। ਉਸ ਤੋਂ ਬਾਅਦ ਦੋਨਾਂ ’ਚ ਅਣ-ਬਣ ਰਹਿਣ ਲੱਗ ਪਈ। ਸੰਜੂ ਸ਼ਰਾਬ ਪੀ ਕੇ ਰੰਜਨਾ ਨਾਲ ਕੁੱਟਮਾਰ ਕਰਨ ਲੱਗ ਪਿਆ ਪਰ ਪਰਿਵਾਰ ਦਾ ਝਗੜਾ ਸਮਝ ਕੇ ਉਹ ਇਸ ਨੂੰ ਟਾਲਦੇ ਰਹੇ। ਫੂਲਾ ਦੇਵੀ ਨੇ ਦੱਸਿਆ ਕਿ ਸੰਜੂ ਆਪਣੀ ਪਤਨੀ ਰੰਜਨਾ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ।

ਇਹ ਵੀ ਪੜ੍ਹੋ : ਪੇਕੇ ਘਰ ਪਿਓ ਨੂੰ ਮਿਲਣ ਆਈ ਭੈਣ ਦਾ ਵੱਡੇ ਭਰਾ ਨੇ ਕੀਤਾ ਬੇਰਹਿਮੀ ਨਾਲ ਕਤਲ

ਲੰਘੀ 9 ਜੂਨ ਨੂੰ ਸਵੇਰੇ 2 ਵਜੇ ਉਹ ਦੋਵੇਂ ਫੂਲਾ ਦੇਵੀ ਦੇ ਘਰ ਆਏ ਅਤੇ ਕਹਿਣ ਲੱਗੇ ਕਿ ਦੇਰ ਰਾਤ ਮਕਾਨ ਮਾਲਕਾਂ ਨੂੰ ਉਠਾਉਣਾ ਠੀਕ ਨਹੀਂ ਸਮਝਿਆ। ਇਸ ਲਈ ਫੂਲਾ ਦੇਵੀ ਦੇ ਘਰ ਆ ਗਏ। ਅਗਲੇ ਦਿਨ ਸੰਜੂ, ਰੰਜਨਾ ਨੂੰ ਜੇਲ ਰੋਡ ’ਤੇ ਸਥਿਤ ਦਰਗਾਹ ’ਤੇ ਮੱਥਾ ਟੇਕਣ ਦਾ ਬਹਾਨਾ ਬਣਾ ਕੇ ਲੈ ਗਿਆ ਅਤੇ ਅਬਲੋਵਾਲ ਵਿਖੇ ਜਾ ਕੇ ਨਹਿਰ ਵਿਚ ਧੱਕਾ ਦੇ ਕੇ ਕਤਲ ਕਰ ਦਿੱਤਾ। ਗੁੰਮਰਾਹ ਕਰਨ ਲਈ ਖੁਦ ਹੀ ਤ੍ਰਿਪੜੀ ਥਾਣੇ ’ਚ ਆਪਣੀ ਪਤਨੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾ ਦਿੱਤੀ। ਇਸ ਤੋਂ ਬਾਅਦ ਰੰਜਨਾ ਦੇ ਘਰ ਫੋਨ ਕਰ ਕੇ ਪੁੱਛਣ ਲੱਗ ਗਿਆ ਕਿ ਉਹ ਕਿਤੇ ਘਰ ਤਾਂ ਨਹੀਂ ਆਈ, ਕਿਉਂਕਿ ਸੰਜੂ ਮੁਤਾਬਕ ਉਹ ਦਰਗਾਹ ’ਤੇ ਝਗੜਾ ਕਰ ਕੇ ਨਾਰਾਜ਼ ਹੋ ਕੇ ਚਲੀ ਗਈ ਸੀ।

ਇਹ ਵੀ ਪੜ੍ਹੋ : ਦੁਕਾਨਦਾਰਾਂ ਵਿਚਾਲੇ ਹੋਈ ਆਪਸੀ ਤਕਰਾਰ ਤੋਂ ਬਾਅਦ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਫੂਲਾ ਦੇਵੀ ਨੇ ਦੱਸਿਆ ਕਿ ਜਦੋਂ ਉਸ ਚਤਦੀ ਧੀ ਦਾ ਫੋਨ ਬੰਦ ਆਉਣ ਲੱਗਿਆ ਤਾਂ ਉਨ੍ਹਾਂ ਨੂੰ ਸ਼ੱਕ ਹੋ ਗਿਆ ਸੀ ਅਤੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਫੂਲਾ ਦੇਵੀ ਮੁਤਾਬਕ ਸੰਜੂ ਹਰਿਦੁਆਰ ਵੀ ਰੰਜਨਾ ਨੂੰ ਕਤਲ ਕਰਨ ਦੀ ਨੀਅਤ ਨਾਲ ਲੈ ਕੇ ਗਿਆ ਸੀ ਪਰ ਉਥੇ ਉਸ ਦੀ ਯੋਜਨਾ ਕਾਮਯਾਬ ਨਹੀਂ ਹੋ ਸਕੀ। ਇਸ ਦੇ ਬਾਰੇ ਰੰਜਨਾ ਨੇ ਫੂਲਾ ਦੇਵੀ ਪਹਿਲਾਂ ਹੀ ਦੱਸ ਦਿੱਤਾ ਸੀ ਪਰ ਉਸ ਦਿਨ ਸੰਜੂ ਇਸ ਨੂੰ ਮਜ਼ਾਕ ਦਾ ਨਾਂ ਦੇ ਕੇ ਟਾਲ ਗਿਆ। ਪੁਲਸ ਨੇ ਇਸ ਮਾਮਲੇ ’ਚ ਸੰਜੂ ਖ਼ਿਲਾਫ 302 ਅਤੇ 201 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ’ਤੇ ਵਾਪਰੇ ਹਾਦਸੇ ਨੇ ਉਜਾੜੇ ਕਈ ਪਰਿਵਾਰ, ਦੋ ਜੋੜਿਆਂ ਦੀ ਮੌਕੇ ’ਤੇ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News