ਬੱਚੇ ਨੂੰ ਜਨਮ ਦੇਣ ਮਗਰੋਂ ਪਤਨੀ ਹੋਈ ਦਿਵਿਆਂਗ, ਲਾਚਾਰੀ ਦਾ ਫ਼ਾਇਦਾ ਉਠਾ ਪਤੀ ਨੇ ਚੁੱਕਿਆ ਹੈਰਾਨੀਜਨਕ ਕਦਮ

Wednesday, Jun 01, 2022 - 01:16 PM (IST)

ਬੱਚੇ ਨੂੰ ਜਨਮ ਦੇਣ ਮਗਰੋਂ ਪਤਨੀ ਹੋਈ ਦਿਵਿਆਂਗ, ਲਾਚਾਰੀ ਦਾ ਫ਼ਾਇਦਾ ਉਠਾ ਪਤੀ ਨੇ ਚੁੱਕਿਆ ਹੈਰਾਨੀਜਨਕ ਕਦਮ

ਲੁਧਿਆਣਾ (ਰਾਮ): ਆਪਣੀ ਦਿਵਿਆਂਗ ਪਤਨੀ ਦਾ ਫਾਇਦਾ ਚੁੱਕਦੇ ਹੋਏ ਇਕ ਬੱਚਾ ਹੋਣ ਤੋਂ ਬਾਅਦ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾਉਣ ਵਾਲੇ ਧੋਖੇਬਾਜ਼ ਪਤੀ ਖ਼ਿਲਾਫ਼ ਥਾਣਾ ਜਮਾਲਪੁਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਤਨੀ ਮੋਨਿਕਾ ਵਾਸੀ ਨਿਊ ਗੁਰੂ ਨਾਨਕ ਨਗਰ, ਮੂੰਡੀਆਂ ਕਲਾਂ ਨੇ ਲੁਧਿਆਣਾ ਦੇ ਜ਼ਿਲ੍ਹਾ ਪੁਲਸ ਕਮਿਸ਼ਨਰ ਨੂੰ ਸਤੰਬਰ 2021 ’ਚ ਦਿੱਤੀ ਲਿਖਤੀ ਸ਼ਿਕਾਇਤ ’ਚ ਦੋਸ਼ ਲਾਉਂਦੇ ਹੋਏ ਦੱਸਿਆ ਸੀ ਕਿ ਉਸ ਦਾ ਵਿਆਹ ਕਰੀਬ 21 ਸਾਲ ਪਹਿਲਾਂ 2001 ’ਚ ਬਲਬੀਰ ਰਾਮ ਪੁੱਤਰ ਪਿਆਰਾ ਲਾਲ ਵਾਸੀ ਬਲਾਚੌਰ (ਨਵਾਂਸ਼ਹਿਰ) ਨਾਲ ਹੋਇਆ ਸੀ।

ਇਹ ਵੀ ਪੜ੍ਹੋ- ਸਰਕਾਰੀ ਬੱਸ ਦੀ ਫੇਟ ਵੱਜਣ ਕਾਰਨ ਪੈਦਲ ਜਾਂਦੇ ਨੌਜਵਾਨ ਦੀ ਦਰਦਨਾਕ ਮੌਤ

ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਬੱਚੇ ਨੇ ਜਨਮ ਲਿਆ ਪਰ ਬੱਚੇ ਦੇ ਜਨਮ ਦੌਰਾਨ ਮੋਨਿਕਾ ਦੀਆਂ ਲੱਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਉਸ ਨੂੰ ਲਾਚਾਰ ਹੋ ਕੇ ਮੰਜ਼ੇ ਉੱਪਰ ਪੈਣਾ ਪੈ ਗਿਆ ਪਰ ਉਸ ਦੇ ਦਿਵਿਆਂਗ ਹੋਣ ਕਾਰਨ ਬਲਬੀਰ ਰਾਮ ਨੇ ਮੋਨਿਕਾ ਦਾ ਸਾਥ ਦੇਣ ਦੀ ਥਾਂ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਬਲਬੀਰ ਰਾਮ ਨੇ ਆਪਣੀ ਦਿਵਿਆਂਗ ਪਤਨੀ ਦਾ ਫਾਇਦਾ ਚੁੱਕਦੇ ਹੋਏ ਬਿਨਾਂ ਤਲਾਕ ਲਏ ਇਕ ਹੋਰ ਵਿਆਹ ਕਰਵਾ ਲਿਆ।

ਇਹ ਵੀ ਪੜ੍ਹੋ- ਪਤੀ ਨੇ ਪਤਨੀ ਦੇ ਜਾਅਲੀ ਦਸਤਖ਼ਤ ਕਰ ਕੇ ਐਕਟਿਵਾ ਵੇਚੀ, ਪਰਚਾ ਦਰਜ

ਜਾਂਚ ਅਧਿਕਾਰੀ ਥਾਣੇਦਾਰ ਮਨਪ੍ਰੀਤ ਕੌਰ ਅਨੁਸਾਰ ਮੋਨਿਕਾ ਦੀ ਸ਼ਿਕਾਇਤ ਦੀ ਸ਼ੁਰੂਆਤੀ ਜਾਂਚ ’ਚ ਉਸ ਦੇ ਦੋਸ਼ ਸਹੀ ਪਾਏ ਗਏ, ਜਿਸ ’ਤੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਦੀ ਸਿਫਾਰਿਸ਼ ’ਤੇ ਬਲਬੀਰ ਰਾਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Harnek Seechewal

Content Editor

Related News