ਪੇਕੇ ਗਈ ਪਤਨੀ ਨੂੰ ਫ਼ੋਨ ਕਰ ਕੇ ਕਿਹਾ ''ਮੈਂ ਖੁਦਕੁਸ਼ੀ ਕਰ ਰਿਹਾ ਹਾਂ'' ਤੇ ਫਾਹੇ ਨਾਲ ਝੂਲ ਗਿਆ ਪਤੀ

Sunday, Jan 01, 2023 - 03:05 AM (IST)

ਪੇਕੇ ਗਈ ਪਤਨੀ ਨੂੰ ਫ਼ੋਨ ਕਰ ਕੇ ਕਿਹਾ ''ਮੈਂ ਖੁਦਕੁਸ਼ੀ ਕਰ ਰਿਹਾ ਹਾਂ'' ਤੇ ਫਾਹੇ ਨਾਲ ਝੂਲ ਗਿਆ ਪਤੀ

ਲੁਧਿਆਣਾ (ਰਾਜ)- ਕਮਰੇ ’ਚ ਇਕੱਲੇ ਨੌਜਵਾਨ ਨੇ ਆਪਣੀ ਪਤਨੀ ਨੂੰ ਫ਼ੋਨ ਕੀਤਾ, ਫਿਰ ਕਿਹਾ ਕਿ ‘ਮੈਂ ਖੁਦਕੁਸ਼ੀ ਕਰ ਰਿਹਾਂ ਹਾਂ।’ ਇੰਨਾ ਕਹਿਣ ਤੋਂ ਬਾਅਦ ਨੌਜਵਾਨ ਨੇ ਫਾਹੇ ਨਾਲ ਝੂਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪਤਨੀ ਨੇ ਗੁਆਂਢੀ ਨੂੰ ਫ਼ੋਨ ਕਰ ਕੇ ਘਟਨਾ ਸਬੰਧੀ ਦੱਸਿਆ। ਜਦੋਂ ਤਕ ਗੁਆਂਢੀ ਪੁੱਜਾ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਗੁਆਂਢੀ ਨੇ ਫਿਰ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕ ਨੀਚੀ ਮੰਗਲੀ ਦਾ ਰਹਿਣ ਵਾਲਾ ਸੌਰਵ ਸ਼ਰਮਾ (32) ਹੈ, ਜੋ ਮੂਲ ਰੂਪ ਤੋਂ ਬਿਹਾਰ ਦਾ ਹੈ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ। ਉਸ ਦੇ ਪਰਿਵਾਰ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਕਾਦੀਆਂ ਜੰਗਲ ’ਚੋਂ ਮਿਲਿਆ ਇਕ ਮਹੀਨਾ ਪੁਰਾਣਾ ਕੰਕਾਲ, 250 ਫੁੱਟ ਦੂਰੋਂ ਲੱਭੀ ਖੋਪੜੀ

ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਸੌਰਵ ਦੇ 2 ਬੱਚੇ ਸਨ। ਉਹ ਫੈਕਟਰੀ ’ਚ ਕੰਮ ਕਰਦਾ ਸੀ ਅਤੇ ਜਿਸ ਫੈਕਟਰੀ ’ਚ ਕੰਮ ਕਰਦਾ ਸੀ, ਉਸੇ ’ਚ ਸਥਿਤ ਇਕ ਕਮਰੇ ਵਿਚ ਕਿਰਾਏ ’ਤੇ ਰਹਿੰਦਾ ਸੀ। ਉਸ ਦੀ ਪਤਨੀ ਚਾਰ-ਪੰਜ ਦਿਨ ਪਹਿਲਾਂ ਯੂ. ਪੀ. ਸਥਿਤ ਆਪਣੇ ਪੇਕੇ ਚਲੀ ਗਈ ਸੀ। ਸ਼ੁੱਕਰਵਾਰ ਦੀ ਰਾਤ ਨੂੰ ਫੈਕਟਰੀ ਤੋਂ ਕੰਮ ਖਤਮ ਕਰ ਕੇ ਆਪਣੇ ਕਮਰੇ ’ਚ ਆਇਆ ਸੀ। ਉਸ ਨੇ ਸ਼ਰਾਬ ਪੀਤੀ ਹੋਈ ਸੀ। ਸ਼ਰਾਬ ਦੇ ਨਸ਼ੇ ’ਚ ਉਸ ਨੇ ਆਪਣੀ ਪਤਨੀ ਨੂੰ ਫ਼ੋਨ ਕਰ ਕੇ ਕਿਹਾ ਕਿ ਮੈਂ ਖੁਦਕੁਸ਼ੀ ਕਰ ਰਿਹਾ ਹਾਂ, ਜਿਸ ਤੋਂ ਬਾਅਦ ਉਸ ਨੇ ਫ਼ੋਨ ਕੱਟ ਦਿੱਤਾ ਅਤੇ ਫਿਰ ਉਸ ਨੇ ਫੋਨ ਨਹੀਂ ਚੁੱਕਿਆ। ਇਸ ਦੌਰਾਨ ਉਸ ਨੇ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਪਤਨੀ ਨੇ ਗੁਆਂਢੀ ਨੂੰ ਕਾਲ ਕੀਤੀ, ਜਿਸ ਤੋਂ ਬਾਅਦ ਗੁਆਂਢੀ ਕੰਧ ਟੱਪ ਕੇ ਅੰਦਰ ਗਿਆ ਤਾਂ ਕਮਰੇ ਦਾ ਦਰਵਾਜ਼ਾ ਤੋੜਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
 


author

Anmol Tagra

Content Editor

Related News