ਪਤਨੀ ਦੀ ਬੇਵਫਾਈ ਨਾ ਸਹਾਰ ਸਕਿਆ ਪਤੀ, ਕਰ ਲਈ ਖ਼ੁਦਕੁਸ਼ੀ

Friday, Jan 21, 2022 - 02:49 PM (IST)

ਪਤਨੀ ਦੀ ਬੇਵਫਾਈ ਨਾ ਸਹਾਰ ਸਕਿਆ ਪਤੀ, ਕਰ ਲਈ ਖ਼ੁਦਕੁਸ਼ੀ

ਫ਼ਰੀਦਕੋਟ (ਰਾਜਨ) : ਆਪਣੀ ਪਤਨੀ ਦੀ ਬੇਵਫ਼ਾਈ ਨੂੰ ਸਹਿਣ ਨਾ ਕਰਦਿਆਂ ਲਾਗਲੇ ਪਿੰਡ ਨਵਾਂ ਟਹਿਣਾ ਨਿਵਾਸੀ ਇੱਕ ਨੌਜਵਾਨ ਵੱਲੋਂ ਕਥਿੱਤ ਜ਼ਹਿਰੀਲੀ ਵਸਤੂ ਖਾ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅਧੀਨ ਥਾਣਾ ਸਦਰ ਵਿਖੇ ਮ੍ਰਿਤਕ ਦੀ ਮਾਂ ਦੇ ਬਿਆਨਾਂ ’ਤੇ ਪਤਨੀ ਸਮੇਤ ਦੋ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਵੇਰਵੇ ਅਨੁਸਾਰ ਸੁਖਵਿੰਦਰ ਕੌਰ ਪਤਨੀ ਜਗਜੀਤ ਸਿੰਘ ਵਾਸੀ ਟੀਚਰ ਕਲੌਨੀ ਫ਼ਰੀਦਕੋਟ ਹਾਲ ਵਾਸੀ ਨਵਾਂ ਟਹਿਣਾ ਨੇ ਬਿਆਨ ਕੀਤਾ ਕਿ ਉਸਦਾ ਮੁੰਡਾ ਗੁਰਪ੍ਰੀਤ ਸਿੰਘ (42) ਦਾ ਵਿਆਹ 18-19 ਸਾਲ ਪਹਿਲਾਂ ਗੁਰਦੀਪ ਕੌਰ ਵਾਸੀ ਸੁਖਾਨੰਦ ਨਾਲ ਹੋਇਆ ਸੀ ਅਤੇ ਇਸ ਤੋਂ ਬਾਅਦ ਇਨ੍ਹਾਂ ਦੇ ਘਰ ਦੋ ਬੱਚੇ ਇੱਕ ਮੁੰਡਾ ਅਤੇ ਇੱਕ ਕੁੜੀ ਪੈਦਾ ਹੋਏ। ਬਿਆਨ ਕਰਤਾ ਅਨੁਸਾਰ 2 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਦਾ ਮੁੰਡਾ ਜਦ ਬਿਮਾਰ ਹੋ ਗਿਆ ਸੀ ਤਾਂ ਇਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਿਲ ਕਰਵਾਉਣਾ ਪਿਆ ਸੀ ਅਤੇ ਇਸੇ  ਦੌਰਾਨ ਗੁਰਦੀਪ ਕੌਰ ਨੇ ਆਪਣੇ ਨਾਜਾਇਜ਼ ਸਬੰਧ ਸੁਮੀਤ ਉਰਫ਼ ਰਿੱਕੀ ਵਾਸੀ ਫ਼ਰੀਦਕੋਟ ਨਾਲ ਬਣਾ ਲਏ ਅਤੇ ਫ਼ਿਰ 9 ਮਹੀਨੇ ਪਹਿਲਾਂ ਗੁਰਦੀਪ ਕੌਰ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਸੁਮੀਤ ਨਾਲ ਫ਼ਰੀਦਕੋਟ ਵਿਖੇ ਰਹਿਣ ਲੱਗ ਪਈ। ਬਿਆਨ ਕਰਤਾ ਅਨੁਸਾਰ ਇਸ ਤੋਂ ਬਾਅਦ ਉਸਦਾ ਮੁੰਡਾ ਗੁਰਪ੍ਰੀਤ ਸਿੰਘ ਕਾਫ਼ੀ ਪ੍ਰੇਸ਼ਾਨ ਰਹਿਣ ਦੀ ਸੂਰਤ ਵਿੱਚ ਅਕਸਰ ਕੁਝ ਖਾ ਕੇ ਮਰ ਜਾਣ ਲਈ ਆਖਦਾ ਰਹਿੰਦਾ ਸੀ।

ਇਹ ਵੀ ਪੜ੍ਹੋ : ਪੰਜਾਬ ਮਾਡਲ ’ਚ ਦਾਲ, ਤੇਲ-ਬੀਜ, ਮੱਕੀ ਦੀ ਫਸਲ ’ਤੇ ਮਿਲੇਗਾ ਘੱਟ ਤੋਂ ਘੱਟ ਸਮਰਥਨ ਮੁੱਲ : ਨਵਜੋਤ ਸਿੱਧੂ

ਫਿਰ ਉਸਨੇ ਕਈ ਵਾਰ ਗੁਰਦੀਪ ਕੌਰ ਨੂੰ ਆਪਣਾ ਘਰ ਸੰਭਾਲਣ ਲਈ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਵੱਲੋਂ ਗੱਲ ਨਾ ਮੰਨੇ ਜਾਣ ਦੀ ਸੂਰਤ ਵਿੱਚ ਬੀਤੀ 19 ਜਨਵਰੀ ਨੂੰ ਉਸਦੇ ਮੁੰਡੇ ਗੁਰਪ੍ਰੀਤ ਸਿੰਘ ਨੇ ਕੋਈ ਜ਼ਹਿਰਲੀ ਵਸਤੂ ਖਾ ਕੇ ਆਤਮਹੱਤਿਆ ਕਰ ਲਈ। ਇਨ੍ਹਾਂ ਬਿਆਨਾਂ ’ਤੇ ਥਾਣਾ ਸਦਰ ਵਿਖੇ ਮ੍ਰਿਤਕ ਦੀ ਪਤਨੀ ਗੁਰਦੀਪ ਕੌਰ ਅਤੇ ਸੁਮੀਤ ਉਰਫ਼ ਰਿੱਕੀ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਦਕਿ ਇਸ ਮਾਮਲੇ ’ਚ ਅਜੇ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। 

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਵਿਧਾਇਕਾਂ ਤੇ ਮੰਤਰੀਆਂ ਦੀਆਂ ਪੈਨਸ਼ਨਾਂ ਸਬੰਧੀ ਫਿਰ ਉੱਠਿਆ ਸਵਾਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News