ਘਰਵਾਲੀ ਤੇ ਬੱਚੇ ਨੂੰ ਪਤੀ ਨੇ ਕੁੱਟ ਕੇ ਕੱਢਿਆ ਬਾਹਰ, ਕਹਿੰਦਾ ਨਹੀਂ ਰੱਖਣੀ, ਪਤਨੀ ਨੇ ਦੱਸੀ ਹੱਡਬੀਤੀ

Thursday, Jul 06, 2023 - 12:53 AM (IST)

ਘਰਵਾਲੀ ਤੇ ਬੱਚੇ ਨੂੰ ਪਤੀ ਨੇ ਕੁੱਟ ਕੇ ਕੱਢਿਆ ਬਾਹਰ, ਕਹਿੰਦਾ ਨਹੀਂ ਰੱਖਣੀ, ਪਤਨੀ ਨੇ ਦੱਸੀ ਹੱਡਬੀਤੀ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਮਾਮਲਾ ਬਟਾਲਾ ਦੇ ਗੋਲਡਨ ਸਿਟੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪੇਸ਼ੇ ਵਜੋਂ ਸਰਕਾਰੀ ਡਾਕਟਰ ਉੱਤੇ ਉਸ ਦੀ ਦੂਜੀ ਘਰਵਾਲੀ ਨੇ ਮਾਰਕੁਟਾਈ ਦਾ ਦੋਸ਼ ਲਾਇਆ ਹੈ ਅਤੇ ਕਿਹਾ ਮੇਰੇ ਪਤੀ ਵੱਲੋਂ ਲਗਾਤਾਰ ਮੇਰੇ ਨਾਲ ਕੁੱਟ-ਮਾਰ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਤੀ ਨੇ ਕਿਹਾ ਕਿ ਇਸ ਦਾ ਪਹਿਲੇ ਵਿਆਹ ਵਾਲਾ ਬੱਚਾ ਸਾਡੇ ਘਰ ਆਉਂਦਾ ਹੈ, ਜਿਸ ਨਾਲ ਇਹ ਲੜਾਈ ਹੁੰਦੀ ਹੈ ਤੇ ਇਸ ਦਾ ਫ਼ੈਸਲਾ ਮਾਣਯੋਗ ਕੋਰਟ ਵਿੱਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਕਤਲ ਕੇਸ 'ਚ ਫਸੇ ਪੰਜਾਬੀ ਨੌਜਵਾਨ ਨੂੰ ਸਜ਼ਾ ਪੂਰੀ ਹੋਣ 'ਤੇ ਵੀ ਨਹੀਂ ਭੇਜਿਆ ਜਾ ਰਿਹਾ ਭਾਰਤ

ਜਾਣਕਾਰੀ ਦਿੰਦਿਆਂ ਪੀੜਤ ਦੀਪਿਕਾ ਮਹਾਜਨ ਨੇ ਕਿਹਾ ਕਿ ਜਦ ਵਿਆਹ ਹੋਇਆ ਸੀ ਉਸ ਵੇਲੇ ਕਿਹਾ ਗਿਆ ਸੀ ਕਿ ਇਸ ਦਾ ਦੂਜਾ ਵਿਆਹ ਹੈ ਪਰ ਬਾਅਦ ਵਿੱਚ ਪਤਾ ਲੱਗਾ ਕਿ ਮੇਰੇ ਨਾਲ ਇਸ ਦਾ ਤੀਜਾ ਵਿਆਹ ਹੈ। ਪੀੜਤਾ ਨੇ ਕਿਹਾ ਮੇਰੇ ਪਹਿਲੇ ਵਿਆਹ ਤੋਂ ਜੋ ਲੜਕਾ ਸੀ, ਉਸ ਨੂੰ ਘਰ ਨਹੀਂ ਆਉਣ ਦਿੰਦਾ, ਜਦ ਵਿਆਹ ਹੋਇਆ ਸੀ ਉਸ ਵੇਲੇ ਕਿਹਾ ਗਿਆ ਸੀ ਕਿ ਬੱਚਾ ਘਰ ਆ ਸਕਦਾ ਹੈ ਪਰ ਹੁਣ ਜਦ ਬੱਚਾ ਮਿਲਣ ਆਉਂਦਾ ਹੈ ਤਾਂ ਉਸ ਨਾਲ ਵੀ ਮਾਰਕੁਟਾਈ ਕੀਤੀ ਜਾਂਦੀ ਹੈ। ਮੇਰੇ ਸਹੁਰੇ ਵੱਲੋਂ ਅੱਜ ਵੀ ਜਦ ਉਹ ਮਿਲਣ ਆਇਆ ਤਾਂ ਉਸ ਦੇ ਨਾਲ-ਨਾਲ ਮੇਰੇ ਨਾਲ ਵੀ ਕੁੱਟ-ਮਾਰ ਕੀਤੀ ਗਈ। ਬੱਚਾ ਸਹਿਮ ਗਿਆ ਅਤੇ ਘਰੋਂ ਭੱਜ ਗਿਆ, ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਕਿੱਥੇ ਚਲਾ ਗਿਆ। ਪੀੜਤਾ ਨੇ ਕਿਹਾ ਕਿ ਆਪਣੇ ਪਤੀ ਦਾ ਤਸ਼ੱਦਦ ਸਹਿਣ ਕਰਦਿਆਂ 10 ਮਹੀਨੇ ਹੋ ਗਏ ਹਨ। ਪੁਲਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਇਨਸਾਫ਼ ਨਹੀਂ ਮਿਲ ਰਿਹਾ।

ਇਹ ਵੀ ਪੜ੍ਹੋ : ਸੁਨੀਲ ਜਾਖੜ ਨੇ ਕੌਮੀ ਪ੍ਰਧਾਨ ਨੱਢਾ ਨਾਲ ਕੀਤੀ ਮੁਲਾਕਾਤ, ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਕਹੀ ਇਹ ਗੱਲ

ਦੂਜੇ ਪਾਸੇ ਪਤੀ ਨੇ ਦੱਸਿਆ ਕਿ ਜਦ ਸਾਡਾ ਵਿਆਹ ਹੋਇਆ ਸੀ ਉਸ ਵੇਲੇ ਲਿਖਤੀ ਰੂਪ 'ਚ ਸਹਿਮਤੀ ਬਣਾਈ ਗਈ ਸੀ ਕਿ ਬੱਚਾ ਸਾਡੇ ਘਰ ਨਹੀਂ ਰਹੇਗਾ ਪਰ ਵਾਰ-ਵਾਰ ਬੱਚਾ ਘਰ ਆਉਂਦਾ ਹੈ, ਜਿਸ ਕਰਕੇ ਝਗੜਾ ਹੁੰਦਾ ਹੈ। ਬਾਕੀ ਕੋਰਟ 'ਚ ਕੇਸ ਚੱਲ ਰਿਹਾ ਹੈ, ਕੋਰਟ ਜੋ ਫ਼ੈਸਲਾ ਦੇਵੇਗੀ, ਉਹ ਅਸੀਂ ਮੰਨਾਂਗੇ। ਸਰਕਾਰੀ ਡਾਕਟਰ ਵਿਕਰਮ ਸੋਨੀ ਨੇ ਦੋਸ਼ ਲਾਇਆ ਕਿ ਇਸ ਦਾ ਕੰਮ ਹੈ, ਜਿੱਥੇ ਵਿਆਹ ਕਰਵਾਉਂਦੀ ਹੈ, ਉਥੋਂ ਪੈਸੇ ਨਾਲ ਸੌਦਾ ਕਰਦੀ ਹੈ ਅਤੇ ਫਿਰ ਤਲਾਕ ਦੇ ਦਿੰਦੀ ਹੈ। ਇਸ ਸਬੰਧੀ ਸਰਕਾਰੀ ਹਸਪਤਾਲ ਬਟਾਲਾ ਦੇ ਡਾ. ਅਰਵਿੰਦ ਸ਼ਰਮਾ ਨੇ ਦੱਸਿਆ ਕਿ ਪਤੀ-ਪਤਨੀ ਦਾ ਝਗੜਾ ਸੀ, ਪਤਨੀ ਦੇ ਸੱਟਾਂ ਲੱਗੀਆਂ ਹਨ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News