ਸਿਲੰਡਰ ਨੂੰ ਅੱਗ ਲੱਗਣ ਕਾਰਨ ਪਤੀ-ਪਤਨੀ ਝੁਲਸੇ

Thursday, Aug 03, 2017 - 12:11 AM (IST)

ਸਿਲੰਡਰ ਨੂੰ ਅੱਗ ਲੱਗਣ ਕਾਰਨ ਪਤੀ-ਪਤਨੀ ਝੁਲਸੇ

ਸ਼ਹਿਣਾ, (ਸਿੰਗਲਾ)-  ਇੰਡੇਨ ਗੈਸ ਸਿਲੰਡਰ 'ਚ ਰਬੜ ਸੀਲ ਨਾ ਹੋਣ ਕਰ ਕੇ ਅੱਗ ਲੱਗਣ ਕਾਰਨ ਪਿੰਡ ਚੀਮਾ 'ਚ ਪਤੀ-ਪਤਨੀ ਅੱਗ ਨਾਲ ਝੁਲਸ ਗਏ ਤੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਨੇ ਦੱਸਿਆ ਕਿ ਹਰ ਹਫਤੇ ਸ਼ਹਿਣਾ ਗੈਸ ਏਜੰਸੀ ਦੀ ਇੰਡੇਨ ਕੰਪਨੀ ਦੇ ਸਿਲੰਡਰਾਂ ਦੀ ਟਰਾਲੀ ਪਿੰਡ ਚੀਮਾ ਆਉਂਦੀ ਹੈ ਤੇ ਉਨ੍ਹਾਂ ਉਸ ਤੋਂ ਸਿਲੰਡਰ ਲੈ ਕੇ ਘਰ ਜਾ ਕੇ ਫਿੱਟ ਕੀਤਾ। ਜਦੋਂ ਉਸ ਦੀ ਪਤਨੀ ਨੇ ਲਾਈਟਰ ਨਾਲ ਅੱਗ ਜਲਾਈ ਤਾਂ ਅੱਗ ਇਕ ਦਮ ਪਾਈਪ ਨੂੰ ਲੱਗਦੀ ਹੋਈ ਰੈਗੂਲੇਟਰ ਨੂੰ ਪੈ ਗਈ।    ਅੱਗ ਬਝਾਉਂਦੇ ਸਮੇਂ ਬਲਦੇਵ ਸਿੰਘ ਦੇ ਪੈਰ ਅਤੇ ਉਸ ਦੀ ਪਤਨੀ ਦੀ ਬਾਂਹ ਝੁਲਸ ਗਈ। ਬਲਦੇਵ ਸਿੰਘ ਕਿਹਾ ਕਿ ਜੇਕਰ ਅੱਗ ਸਿਲੰਡਰ ਨੂੰ ਲੱਗ ਜਾਂਦੀ ਤਾਂ ਭਿਆਨਕ ਹਾਦਸਾ ਹੋ ਸਕਦਾ ਸੀ। ਉਨ੍ਹਾਂ ਜਦੋਂ ਅੱਗ ਦਾ ਕਾਰਨ ਪਤਾ ਕੀਤਾ ਤਾਂ ਸਿਲੰਡਰ 'ਚ ਰਬੜ ਨਹੀਂ ਸੀ। ਇਸ ਸਬੰਧੀ ਜਦੋਂ ਗੈਸ ਏਜੰਸੀ ਦੇ ਮਾਲਕ ਨੀਰਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਿਚ ਸਾਡੀ ਕੋਈ ਗਲਤੀ ਨਹੀਂ ਹੈ। ਨਾਭਾ ਪਲਾਂਟ 'ਚੋਂ ਸਿਲੰਡਰ ਭਰਨ ਸਮੇਂ ਹੀ ਕੋਈ ਗਲਤੀ ਹੋਈ ਹੋਵੇਗੀ। ਅਸੀਂ ਗਾਹਕ ਨੂੰ ਸੀਲ ਬੰਦ ਸਿਲੰਡਰ ਦਿੱਤਾ ਹੈ। ਇਸ ਘਟਨਾ ਸਬੰਧੀ ਕੰਪਨੀ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।


Related News