ਹਾਦਸੇ ਨੇ ਘਰ ’ਚ ਵਿਛਾ ਦਿੱਤੇ ਸੱਥਰ, ਪਤੀ-ਪਤਨੀ ਦੀ ਇਕੱਠਿਆਂ ਹੋਈ ਮੌਤ

09/16/2023 12:55:10 PM

ਗੁਰਦਾਸਪੁਰ (ਹਰਮਨ) : ਅੱਜ ਗੁਰਦਾਸਪੁਰ ਜ਼ਿਲ੍ਹੇ ਅੰਦਰ ਥਾਣਾ ਕਾਹਨੂੰਵਾਨ ਅਧੀਨ ਪਿੰਡ ਨਾਨੋਵਾਲ ਖੁਰਦ ਨੇੜੇ ਇਕ ਬਲੈਰੋ ਅਤੇ ਮੋਟਰਸਾਈਕਲ ਵਿਚ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਿਰਮਲ ਸਿੰਘ ਪੁੱਤਰ ਮੰਗਤਾ ਸਿੰਘ ਅਤੇ ਉਸਦੀ ਪਤਨੀ ਤਰਸੇਮ ਕੌਰ ਨੇੜਲੇ ਪਿੰਡ ਨਾਨੋਵਾਲ ਖੁਰਦ ਵਿਚ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੇ ਤਪ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਘਰ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਨਾਨੋਵਾਲ ਖੁਰਦ ਨੇੜੇ ਤੁਗਲਵਾਲ-ਭੈਣੀ ਮੀਆਂ ਖਾਨ ਰੋਡ ’ਤੇ ਪਹੁੰਚੇ ਤਾਂ ਤੁਗਲਵਾਲ ਵਾਲੀ ਸਾਈਡ ਤੋਂ ਆਈ ਬੁਲੈਰੋ ਗੱਡੀ ਪੀਬੀ-07-ਏ. ਐੱਫ 3690 ਨੇ ਉਨ੍ਹਾਂ ਨੂੰ ਉਲਟ ਦਿਸ਼ਾ ਵਿਚ ਜਾਕੇ ਮੋਟਰਸਾਈਕਲ ਪੀਬੀ-18 ਐੱਨ 8235 ’ਤੇ ਸਵਾਰ ਪਤੀ ਪਤਨੀ ਨੂੰ ਟੱਕਰ ਮਾਰ ਦਿੱਤੀ। 

ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵੱਡੀ ਵਾਰਦਾਤ, ਸੜਕ ਵਿਚਕਾਰ ਬੇਰਹਿਮੀ ਨਾਲ ਕਤਲ ਕੀਤਾ ਮੁੰਡਾ, ਵੱਢ ਸੁੱਟੇ ਹੱਥ ਪੈਰ

ਪ੍ਰਤੱਖਦਰਸ਼ੀਆਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲੈਰੋ ਗੱਡੀ ਮ੍ਰਿਤਕਾਂ ਨੂੰ ਕਾਫ਼ੀ ਦੂਰ ਤੱਕ ਘੜੀਸ ਕੇ ਲੈ ਗਈ ਅਤੇ ਗੱਡੀ ਦਰੱਖਤ ਨਾਲ ਜਾ ਟਕਰਾਈ। ਜਿੱਥੇ ਇਹ ਪਤੀ-ਪਤਨੀ ਗੱਡੀ ਅਤੇ ਰੁੱਖ ਦੇ ਵਿਚਾਲੇ ਬੁਰੀ ਤਰ੍ਹਾਂ ਫਸ ਗਏ। ਸੂਚਨਾ ਮਿਲਣ ’ਤੇ ਥਾਣਾ ਭੈਣੀ ਮੀਆਂ ਖਾਨ ਦੀ ਪੁਲਸ ਮੌਕੇ ’ਤੇ ਪਹੁੰਚੀ ਪਰ ਉਸ ਵੇਲੇ ਤੱਕ ਗੱਡੀ ਚਾਲਕ ਗੱਡੀ ਛੱਡ ਕੇ ਫਰਾਰ ਹੋ ਚੁੱਕਾ ਸੀ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ’ਚ 15 ਸਾਲਾ ਮੁੰਡੇ ਦੀ ਮੌਤ, ਰੋ-ਰੋ ਹਾਲੋ-ਬੇਹਾਲ ਹੋਇਆ ਪਰਿਵਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News