25 ਗ੍ਰਾਮ ਸਮੈਕ ਨਾਲ ਪਤੀ-ਪਤਨੀ ਕਾਬੂ

Saturday, Jun 29, 2019 - 06:04 PM (IST)

25 ਗ੍ਰਾਮ ਸਮੈਕ ਨਾਲ ਪਤੀ-ਪਤਨੀ ਕਾਬੂ

ਭਵਾਨੀਗੜ(ਵਿਕਾਸ)— ਪੁਲਸ ਨੇ 25 ਗ੍ਰਾਮ ਸਮੈਕ ਬਰਾਮਦ ਕਰਕੇ ਪਤੀ-ਪਤਨੀ ਸਮੇਤ 3 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ। ਜਾਣਕਾਰੀ ਅਨੁਸਾਰ ਏ.ਐੱਸ.ਆਈ. ਜਸਵਿੰਦਰ ਸਿੰਘ ਸੀ.ਆਈ.ਏ. ਬਹਾਦਰ ਸਿੰਘ ਵਾਲਾ ਜਦੋਂ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਬਾਹੱਦ ਬੱਸ ਸਟੈਂਡ ਪਿੰਡ ਰੌਸ਼ਨਵਾਲਾ ਵਿਖੇ ਮੌਜੂਦ ਸੀ ਤਾਂ ਗੁਪਤ ਸੂਚਨਾ ਮਿਲੀ ਕਿ ਕੁੱਝ ਲੋਕ ਕਾਰ 'ਚ ਸਮੈਕ ਵੇਚ ਰਹੇ ਹਨ, ਜਿਸ ਅਧਾਰ 'ਤੇ ਕਾਰਵਾਈ ਕਰਦਿਆਂ ਥਾਣੇਦਾਰ ਅਵਤਾਰ ਸਿੰਘ ਥਾਣਾ ਭਵਾਨੀਗੜ ਨੇ 25 ਗ੍ਰਾਮ ਸਮੈਕ ਬਰਾਮਦ ਕਰਕੇ ਕਾਰ ਸਣੇ ਰਣਜੀਤ ਸਿੰਘ ਤੇ ਉਸਦੀ ਪਤਨੀ ਗਗਨਦੀਪ ਕੌਰ ਉਰਫ ਬਬਲੀ ਦੋਵੇਂ ਵਾਸੀ ਭਵਾਨੀਗੜ ਨੂੰ ਗ੍ਰਿਫ਼ਤਾਰ ਕੀਤਾ ਜਦਕਿ ਮਾਮਲੇ 'ਚ ਦੁੱਲਾ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ ਅਧੀਨ ਥਾਣਾ ਭਵਾਨੀਗੜ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


author

Baljit Singh

Content Editor

Related News