ਬਠਿੰਡਾ ’ਚ ਖ਼ੌਫਨਾਕ ਵਾਰਦਾਤ, ਪਤੀ ਨੇ ਸੁੱਤੀ ਪਈ ਪਤਨੀ ਦਾ ਕਹੀ ਨਾਲ ਵੱਢਿਆ ਗਲ਼ਾ

Wednesday, Jun 09, 2021 - 06:51 PM (IST)

ਬਠਿੰਡਾ ’ਚ ਖ਼ੌਫਨਾਕ ਵਾਰਦਾਤ, ਪਤੀ ਨੇ ਸੁੱਤੀ ਪਈ ਪਤਨੀ ਦਾ ਕਹੀ ਨਾਲ ਵੱਢਿਆ ਗਲ਼ਾ

ਬਠਿੰਡਾ (ਵਰਮਾ) : ਪਿੰਡ ਭਾਈ ਬਖਤੌਰ ਵਿਖੇ ਇਕ ਸ਼ਰਾਬੀ ਨੇ ਆਪਣੀ ਪਤਨੀ ਦਾ ਕਹੀ ਨਾਲ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਮਕਾਨ ਨੂੰ ਬਾਹਰੋਂ ਤਾਲਾ ਲਗਾ ਕੇ ਫਰਾਰ ਹੋ ਗਿਆ। ਉਕਤ ਔਰਤ ਦਾ ਭਰਾ ਫੌਜ ’ਚ ਸੀ ਅਤੇ ਦੇਸ਼ ਦੀ ਸੇਵਾ ਕਰਦਾ ਸ਼ਹੀਦ ਹੋ ਗਿਆ ਸੀ। ਥਾਣਾ ਕੋਟਫੱਤਾ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੀ ਤਲਾਸ਼ ਜਾਰੀ।

ਇਹ ਵੀ ਪੜ੍ਹੋ : ਲੁਧਿਆਣਾ ’ਚ ਬੋਰੀ ’ਚੋਂ ਮਿਲੀ ਨੌਜਵਾਨ ਕੁੜੀ ਦੀ ਅਰਧ ਨਗਨ ਲਾਸ਼, ਮੂੰਹ ਤੇ ਗੁਪਤ ਅੰਗਾਂ ’ਤੇ ਸੁੱਟਿਆ ਤੇਜ਼ਾਬ

ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਭਾਈ ਬਖਤੌਰ ਜੋ ਮਜ਼ਦੂਰੀ ਕਰਦਾ ਸੀ ਅਤੇ ਉਹ ਦਾਰੂ ਪੀਣ ਦਾ ਆਦੀ ਸੀ, ਜਿਸ ਕਾਰਨ ਪਤੀ-ਪਤਨੀ ’ਚ ਅਕਸਰ ਹੀ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਰੋਜ਼ਾਨਾ ਦੇ ਕਲੇਸ਼ ਤੋਂ ਤੰਗ ਆ ਕੇ ਪਤਨੀ ਬਿੰਦਰ ਕੌਰ ਕਰੀਬ 20 ਦਿਨ ਪਹਿਲਾਂ ਰੁੱਸ ਕੇ ਆਪਣੇ ਪੇਕੇ ਪਿੰਡ ਸਿਵੀਆਂ ਚਲੀ ਗਈ ਸੀ। ਕਰੀਬ 4 ਦਿਨ ਪਹਿਲਾਂ ਪਤੀ-ਪਤਨੀ ’ਚ ਸਹਿਮਤੀ ਹੋ ਗਈ ਅਤੇ ਗੁਰਮੀਤ ਸਿੰਘ ਪਤਨੀ ਬਿੰਦਰ ਕੌਰ ਨੂੰ ਫਿਰ ਪਿੰਡ ਭਾਈ ਬਖਤੌਰ ਲੈ ਆਇਆ।

ਇਹ ਵੀ ਪੜ੍ਹੋ : ਜੇ ਤੁਹਾਡਾ ਬੱਚਾ ਵੀ ਮੋਬਾਇਲ ’ਤੇ ਖੇਡਦਾ ਹੈ ਗੇਮ ਤਾਂ ਹੋ ਜਾਓ ਸਾਵਧਾਨ, ਹੈਰਾਨ ਕਰ ਦੇਵੇਗੀ ਇਹ ਘਟਨਾ

ਸੋਮਵਾਰ ਦੀ ਰਾਤ ਨੂੰ ਕਰੀਬ ਢਾਈ ਵਜੇ ਉਨ੍ਹਾਂ ਦੇ ਘਰ ਚੋਰ ਆਉਣ ਦਾ ਰੌਲਾ ਪੈ ਗਿਆ ਅਤੇ ਆਂਢ-ਗੁਆਂਢ ਦੇ ਲੋਕ ਵੀ ਇਕੱਠੇ ਹੋ ਗਏ ਪਰ ਕੋਈ ਚੋਰ ਨਹੀਂ ਮਿਲਿਆ। ਇਸ ਤੋਂ ਬਾਅਦ ਬਿੰਦਰ ਕੌਰ ਫਿਰ ਘਰ ’ਚ ਆ ਕੇ ਸੌਂ ਗਈ, ਜਦਕਿ ਉਸਦੀ 17 ਸਾਲਾ ਕੁੜੀ ਆਪਣੇ ਚਾਚੇ ਦੇ ਘਰ ਸੌਣ ਚਲੀ ਗਈ। ਇਸ ਦੌਰਾਨ ਉਸਦੇ ਪਤੀ ਗੁਰਮੀਤ ਸਿੰਘ ਨੇ ਸੁੱਤੀ ਪਈ ਬਿੰਦਰ ਦਾ ਗਲਾ ਕਹੀ ਮਾਰ ਕੇ ਵੱਢ ਦਿੱਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਘਰ ਨੂੰ ਬਾਹਰੋਂ ਤਾਲਾ ਲਗਾ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਮੁਕਤਸਰ ’ਚ ਵੱਡੀ ਵਾਰਦਾਤ, ਗਲ਼ਾ ਵੱਢ ਕੇ ਨੌਜਵਾਨ ਦਾ ਕਤਲ

ਸਵੇਰੇ ਜਦੋਂ ਘਰ ਨੂੰ ਤਾਲਾ ਲੱਗਿਆ ਦੇਖਿਆ ਤਾਂ ਪਰਿਵਾਰਕ ਮੈਂਬਰਾਂ ਅਤੇ ਆਂਢ-ਗੁਆਂਢ ਨੂੰ ਸ਼ੱਕ ਹੋਣ ’ਤੇ ਉਨ੍ਹਾਂ ਨੇ ਕੰਧ ਟੱਪਕੇ ਘਰ ’ਚ ਦਾਖਲ ਹੋ ਕੇ ਜਦ ਦੇਖਿਆ ਤਾਂ ਮੰਜੇ ’ਤੇ ਬਿੰਦਰ ਕੌਰ ਦੀ ਖੂਨ ਨਾਲ ਲਥਪਥ ਲਾਸ਼ ਪਈ ਹੋਈ ਸੀ। ਲੋਕਾਂ ਨੇ ਘਟਨਾ ਦੀ ਜਾਣਕਾਰੀ ਥਾਣਾ ਕੋਟਫੱਤਾ ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸ਼ਨੀਵਾਰ ਦਾ ਲਾਕਡਾਊਨ ਹਟਾਇਆ, ਵਿਆਹ ਸਮਾਗਮ ਨੂੰ ਲੈ ਕੇ ਨਵੇਂ ਹੁਕਮ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News