ਨਸ਼ੇ ਦੀ ਲਤ ਪੁਰੀ ਕਰਨ ਲਈ ਪਤੀ ਨੇ ਕਰਵਾਇਆ ਪਤਨੀ ਦਾ ਬਲਤਕਾਰ
Sunday, Sep 17, 2017 - 04:25 AM (IST)
ਲੁਧਿਆਨਾ— ਇਕ ਪਾਸੇ ਤਾਂ ਪੰਜਾਬ ਸਰਕਾਰ ਨੌਜਵਾਨਾ ਨੂੰ ਨਸ਼ਾ ਮੁਕਤ ਕਰਨ ਲਈ ਕਈ ਅਭਿਆਨ ਚਲਾ ਰਹੀ ਉੱਥੇ ਦੁਜੇ ਪਾਸੇ ਨਸ਼ੇ ਨਾਲ ਜੁੜਿਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਨਸ਼ੇ ਨਾਲ ਹੀ ਸਬੰਧਤ ਇਕ ਮਾਮਲਾ ਲੁਧਿਆਨਾ 'ਚ ਦੇਖਣ ਨੂੰ ਮਿਲਿਆ ਹੈ, ਜਿਥੇ ਇਕ ਵਿਅਕਤੀ ਨੇ ਨਸ਼ੇ ਦੀ ਜ਼ਰੂਰਤ ਪੂਰੀ ਕਰਨ ਲਈ ਆਪਣੀ ਪਤਨੀ ਨਾਲ ਬਲਤਕਾਰ ਕਰਵਾ ਦਿੱਤਾ। ਨਸ਼ਾ ਖਰੀਦਣ ਲਈ ਪੈਸੇ ਨਾਂ ਹੋਣ ਕਾਰਨ ਦੋਸ਼ੀ ਨੇ ਆਪਣੀ ਪਤਨੀ ਨੂੰ ਉਸਦੇ ਦੋਸਤਾਂ ਨਾਲ ਸਬੰਧ ਬਨਾਉਣ ਲਈ ਕਿਹਾ ਪਰ ਪਤਨੀ ਦੇ ਇਨਕਾਰ ਕਰ ਦੇਣ 'ਤੇ ਉਸਨੇ ਆਪਣੇ ਦੋਸਤਾਂ ਨੂੰ ਜਬਰਨ ਸਬੰਧ ਬਨਾਉਣ ਲਈ ਕਹੀ ਕੇ ਉਨ੍ਹਾਂ ਕੋਲਂੋ ਪੈਸੇ ਦੀ ਮੰਗ ਕੀਤੀ। ਉਸ ਦੇ 7 ਦੋਸਤ ਲੜਕੀ ਨੂੰ ਸੁਨਸਾਨ ਜਗ੍ਹਾ 'ਤੇ ਲੈ ਗਏ ਅਤੇ ਵਾਰੋ ਵਾਰੀ ਉਸ ਨਾਲ ਬਲਤਕਾਰ ਕਰਨ ਲਗੇ ਤੇ mms ਵੀ ਤਿਆਰ ਕੀਤਾ। ਜੱਦ ਲੜਕੀ ਨੂੰ ਬਲੈਕਮੇਲ ਕੀਤਾ ਗਿਆ ਤਾਂ ਉਸ ਨੇ ਪੁਲਸ ਨੂੰ ਸਿਕਾਇਤ ਦਰਜ ਕਰਵਾਈ ਜਦੋਂ ਪੁਲਸ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਦੋਸ਼ਿਆ ਖਿਲਾਫ ਧਾਰਾ 376 ਦੇ ਤਹਿਤ ਅਤੇ ਪੀੜਿਤਾ ਦੇ ਪਤੀ ਖਿਲਾਫ ਧਾਰਾ 120 ਦੇ ਤਹਿਤ ਕੇਸ਼ ਦਰਜ ਕੀਤਾ ਗਿਆ ਹੈ।
