ਪਤੀ ਨੇ ਘਰ ਵਿਚ ਫਾਹਾ ਲਗਾ ਕੇ ਕੀਤੀ ਆਤਮ ਹੱਤਿਆ, ਪਤਨੀ ਗ੍ਰਿਫਤਾਰ

Saturday, Jun 15, 2019 - 08:48 PM (IST)

ਪਤੀ ਨੇ ਘਰ ਵਿਚ ਫਾਹਾ ਲਗਾ ਕੇ ਕੀਤੀ ਆਤਮ ਹੱਤਿਆ, ਪਤਨੀ ਗ੍ਰਿਫਤਾਰ

ਮੋਹਾਲੀ (ਕੁਲਦੀਪ) ਪੁਲਸ ਸਟੇਸ਼ਨ ਸੋਹਾਣਾ ਅਧੀਨ ਆਉਂਦੇ ਖੇਤਰ ਸੈਕਟਰ 104 'ਚ ਪਿਛਲੇ ਰਾਤ ਇਕ ਵਿਅਕਤੀ ਵਲੋਂ ਆਪਣੇ ਘਰ ਵਿਚ ਹੀ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਸਮਾਚਾਰ ਹੈ । ਮ੍ਰਿਤਕ ਦਾ ਨਾਮ ਅਮਿਤ ਕੰਧਾਰੀ ਦੱਸਿਆ ਜਾਂਦਾ ਹੈ । ਆਤਮ ਹੱਤਿਆ ਕੀਤੇ ਜਾਣ ਪਿੱਛੇ ਘਰ ਵਿਚ ਲੜਾਈ ਮੰਨਿਆ ਜਾ ਰਿਹਾ ਹੈ । ਪੁਲਸ ਨੇ ਇਸ ਸਬੰਧ ਵਿਚ ਮ੍ਰਿਤਕ ਦੀ ਪਤਨੀ ਅਤੇ ਸਹੁਰਾ-ਘਰ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਪਤਨੀ ਦਾ ਨਾਮ ਖੁਸ਼ੀ ਦੱਸਿਆ ਜਾਂਦਾ ਹੈ ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ । ਗ੍ਰਿਫਤਾਰ ਕੀਤੀ ਗਈ ਪਤਨੀ ਖੁਸ਼ੀ ਨੂੰ ਅੱਜ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਦੌਰਾਨ ਡਿਊਟੀ ਮੈਜਿਸਟਰੇਟ ਨੇ ਉਸ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਹੈ ।
ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਭਰਾ ਸੁਮਿਤ ਚੌਧਰੀ ਵਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਉਸ ਦਾ ਭਰਾ ਅਮਿਤ ਆਪਣੀ ਪਤਨੀ ਅਤੇ ਸਹੁਰਾ-ਘਰ ਪਰਿਵਾਰ ਤੋਂ ਬਹੁਤ ਪ੍ਰੇਸ਼ਾਨ ਰਹਿੰਦਾ ਸੀ ਜੋ ਕਿ ਉਸ ਦੇ ਨਾਲ ਲੜਾਈ ਕਰਦੇ ਰਹਿੰਦੇ ਸਨ । ਪਿਛਲੇ ਕਈ ਦਿਨ ਤੋਂ ਉਸ ਦੀ ਭਰਜਾਈ ਆਪਣੇ ਪੇਕੇ ਗਈ ਹੋਈ ਸੀ ਅਤੇ ਵਾਪਸ ਆਉਣ ਉੱਤੇ ਉਸ ਦਾ ਆਪਣੇ ਪਤੀ ਦੇ ਨਾਲ ਝਗੜਾ ਹੋ ਗਿਆ ਸੀ ਜਿਸ ਦੌਰਾਨ ਉਸ ਨੇ ਆਪਣੇ ਪਤੀ ਅਮਿਤ ਕੰਧਾਰੀ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ । ਕੁੱਝ ਸਮੇਂ ਬਾਅਦ ਉਹ ਆਪਣੀ ਧੀ ਦੇ ਨਾਲ ਘਰ ਤੋਂ ਬਾਹਰ ਆ ਗਈ ਅਤੇ ਅਮਿਤ ਨੇ ਘਰ ਦਾ ਦਰਵਾਜਾ ਬੰਦ ਕਰਕੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ । ਪੁਲਸ ਨੇ ਮ੍ਰਿਤਕ ਦੀ ਪਤਨੀ ਖੁਸ਼ੀ, ਸੋਹਰਾ ਜੋਗਿੰਦਰਪਾਲ ਅਤੇ ਹੋਰ ਸਹੁਰਾ-ਘਰ ਪਰਿਵਾਰਿਕ ਮੈਂਬਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ ।


author

satpal klair

Content Editor

Related News