ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤੇ, ਸੈਂਕੜੇ ਏਕੜ ਫ਼ਸਲ ਹੋਈ ਪ੍ਰਭਾਵਿਤ

Saturday, Mar 25, 2023 - 02:14 AM (IST)

ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤੇ, ਸੈਂਕੜੇ ਏਕੜ ਫ਼ਸਲ ਹੋਈ ਪ੍ਰਭਾਵਿਤ

ਬੁਢਲਾਡਾ (ਬਾਂਸਲ) : ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਹੋਈ ਸੈਂਕੜੇ ਏਕੜ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਪੱਤਰਕਾਰਾਂ ਵੱਲੋਂ ਵੱਖ-ਵੱਖ ਪਿੰਡਾਂ ’ਚ ਮੌਕੇ ’ਤੇ ਜਾ ਕੇ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਹਲਕੇ ਦੇ ਪਿੰਡ ਕੁਲਾਣਾ, ਸਤੀਕੇ ਰਿਉਂਦ ਖੁਰਦ, ਸੈਦੇਵਾਲਾ, ਗੰਢੂਕਲਾਂ, ਦਾਤੇਵਾਸ, ਰੱਲੀ, ਅਚਾਨਕ ਸਮੇਤ ਸੈਂਕੜੇ ਪਿੰਡਾਂ ’ਚ ਗੜੇਮਾਰੀ ਹੋਈ।

ਇਹ ਵੀ ਪੜ੍ਹੋ : ਲੁਟੇਰੇ ਬਜ਼ੁਰਗ ਜੋੜੇ ਨੂੰ ਜ਼ਖ਼ਮੀ ਕਰ 15 ਹਜ਼ਾਰ ਦੀ ਨਕਦੀ ਤੇ 2 ਤੋਲੇ ਸੋਨੇ ਦੀ ਚੇਨ ਖੋਹ ਕੇ ਫਰਾਰ

ਉਥੇ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ-ਮੁਹੱਲਿਆਂ ’ਚ ਗੜਿਆਂ ਕਾਰਨ ਬਰਫ ਦੀ ਚਾਦਰ ਹੀ ਵਿਛ ਗਈ। ਕਿਸਾਨ ਭਾਰੀ ਨਿਰਾਸ਼ਤਾ ਦੇ ਆਲਮ ’ਚ ਸਨ ਕਿ ਇਸ ਕੁਦਰਤੀ ਮਾਰ ਕਾਰਨ ਜਿਥੇ ਕਿਸਾਨਾਂ ਨੂੰ ਆਰਥਿਕ ਮਾਰ ਝੱਲਣੀ ਪਵੇਗੀ, ਉਥੇ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਹੋਵੇਗੀ। ਸਭ ਤੋਂ ਵੱਧ ਛੋਟੇ ਕਿਸਾਨ, ਜਿਨ੍ਹਾਂ ਨੇ ਪੈਲੀ ਠੇਕੇ ’ਤੇ ਲੈ ਕੇ ਪਰਿਵਾਰ ਫਸਲ ਦੀ ਆਮਦ ’ਤੇ ਆਪਣੇ ਲੇਖੇ-ਜੋਖੇ ਕਰਨ ਦੇ ਸੁਫ਼ਨੇ ਵੇਖ ਰਹੇ ਸਨ, ਉਨ੍ਹਾਂ ਦੇ ਸੁਫ਼ਨਿਆਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਰੂਸੀ ਹਮਲੇ, 10 ਨਾਗਰਿਕਾਂ ਦੀ ਮੌਤ, 20 ਤੋਂ ਵੱਧ ਜ਼ਖ਼ਮੀ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਇਸ ਕੁਦਰਤੀ ਆਫਤ ਲਈ ਸਰਕਾਰ ਫੌਰੀ ਤੌਰ ਤੇ ਫਸਲ ਦੀ ਗੁਰਦਵਾਰੀ ਕਰਵਾ ਕਰਕੇ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ। ਉਧਰ ਸਫਲ ਕਿਸਾਨ ਮਹਿੰਦਰ ਸਿੰਘ ਸੈਦੇਵਾਲਾ, ਲੱਛਮਣ ਸਿੰਘ ਗੰਢੂ ਕਲਾਂ, ਸਰਪੰਚ ਮਲਕੀਤ ਸਿੰਘ ਅਚਾਨਕ, ਗੁਰਜੀਤ ਸਿੰਘ ਕੁਲਾਣਾ, ਨੰਬਰਦਾਰ ਬਲਵਿੰਦਰ ਸਿੰਘ ਸੈਦੇਵਾਲਾ, ਭੋਲਾ ਸਿੰਘ ਕੁਲਾਣਾ ਨੇ ਵੀ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ। ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਪੰਜਾਬ ਦੀ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੁਦਰਤੀ ਆਫਤ ਲਈ ਫੌਰੀ ਤੌਰ ਤੇ ਅੱਗੇ ਆ ਕੇ ਕਿਸਾਨਾਂ ਦੀ ਮਦਦ ਕਰਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News