ਇਨਸਾਨਾਂ ਦੇ ਬਸੇਰਿਆਂ ਨੇ ਉਜਾੜੇ ਪੰਛੀਆਂ ਦੇ ਬਸੇਰੇ, ਹੁਣ ਤੱਕ ਅਲੋਪ ਹੋ ਚੁੱਕੀਆਂ ਨੇ ਲਗਭਗ 1,430 ਪ੍ਰਜਾਤੀਆਂ
Sunday, Dec 24, 2023 - 06:36 PM (IST)
ਜਲੰਧਰ (ਇੰਟ.)- ਇਕ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਨਸਾਨਾਂ ਦੇ ਬਸੇਰਿਆਂ ਕਾਰਨ ਪਿਛਲੇ ਲਗਭਗ 1,30,000 ਸਾਲਾਂ ਤੋਂ ਲੈ ਕੇ ਹੁਣ ਤੱਕ ਪੰਛੀਆਂ ਦੀਆਂ ਲਗਭਗ 1430 ਪ੍ਰਜਾਤੀਆਂ ਅਲੋਪ ਹੋ ਚੁਕੀਆਂ ਹਨ। ਇਨ੍ਹਾਂ ਵਿੱਚੋਂ ਵਧੇਰੇ ਪ੍ਰਜਾਤੀਆਂ ਦੇ ਖ਼ਤਮ ਹੋਣ ਲਈ ਮਨੁੱਖੀ ਸਰਗਰਮੀਆਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਇਸ ਖੋਜ ਦੇ ਨਤੀਜੇ ਹਾਲ ਹੀ ਵਿੱਚ ‘ਨੇਚਰ ਕਮਿਊਨੀਕੇਸ਼ਨ ਜਰਨਲ’ ਵਿੱਚ ਪ੍ਰਕਾਸ਼ਿਤ ਹੋਏ ਹਨ।
9 ਵਿੱਚੋਂ ਇਕ ਪ੍ਰਜਾਤੀ ਹੋ ਚੁਕੀ ਹੈ ਅਲੋਪ
ਖੋਜ ਅਨੁਸਾਰ ਪਿਛਲੇ ਸਵਾ ਲੱਖ ਸਾਲਾਂ ਵਿੱਚ ਮਨੁੱਖੀ ਸਰਗਰਮੀਆਂ ਕਾਰਨ ਲਗਭਗ 12 ਫ਼ੀਸਦੀ ਪੰਛੀਆਂ ਦੀਆਂ ਪ੍ਰਜਾਤੀਆਂ ਅਲੋਪ ਹੋ ਚੁਕੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਪੰਛੀਆਂ ਦੀ 9 ਵਿੱਚੋਂ ਇੱਕ ਪ੍ਰਜਾਤੀ ਖਤਮ ਹੋ ਗਈ ਹੈ। ਵਰਨਣਯੋਗ ਹੈ ਕਿ ਪੰਛੀਆਂ ਦੀਆਂ ਪ੍ਰਜਾਤੀਆਂ ਦੇ ਖ਼ਤਮ ਹੋਣ ਦਾ ਇਹ ਅੰਕੜਾ ਪਿਛਲੇ ਅਨੁਮਾਨਾਂ ਨਾਲੋਂ ਲਗਭਗ ਦੁੱਗਣਾ ਹੈ। ਨਿਰੀਖਣ ਅਤੇ ਜੈਵਿਕ ਸਬੂਤ ਵਿਖਾਉਂਦੇ ਹਨ ਕਿ 90 ਫ਼ੀਸਦੀ ਪੰਛੀਆਂ ਦ ਖਾਤਮਾਂ ਉਨ੍ਹਾਂ ਟਾਪੂਆਂ ’ਤੇ ਹੋਇਆ ਹੈ ਜਿੱਥੇ ਮਨੁੱਖੀ ਨਿਵਾਸ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ ਨਵੇਂ ਵੈਰੀਐਂਟ ਨੇ ਪਸਾਰੇ ਪੈਰ, ਹੁਸ਼ਿਆਰਪੁਰ ਦੀ ਇਕ ਮਹਿਲਾ ਦੀ ਮੌਤ, ਅਲਰਟ ਜਾਰੀ
11,000 ਤੋਂ ਘੱਟ ਬਚੀਆਂ ਹਨ ਪ੍ਰਜਾਤੀਆਂ
ਇਨ੍ਹਾਂ ਖ਼ਤਮ ਹੋ ਰਹੀਆਂ ਪ੍ਰਜਾਤੀਆਂ ਵਿੱਚ ਡੋਡੋ ਤੋਂ ਲੈ ਕੇ ਉੱਤਰੀ ਅਟਲਾਂਟਿਕ ਦੇ ਔਕ ਤੱਕ ਦੇ ਪੰਛੀ ਸ਼ਾਮਲ ਹਨ। ਇਨ੍ਹਾਂ ਵਿੱਚ ਸੇਂਟ ਹੇਲੇਨਾ ਜਾਇੰਟ ਹੂਪੋ ਵਰਗੀਆਂ ਪ੍ਰਜਾਤੀਆਂ ਵੀ ਸ਼ਾਮਲ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਹੈ। ਹਾਲਾਂਕਿ ਅਧਿਐਨ ਨਾਲ ਜੁੜੇ ਖੋਜਕਰਤਾ ਡਾ. ਰੌਬ ਕੁੱਕ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਸਿਰਫ਼ 50 ਫ਼ੀਸਦੀ ਪ੍ਰਜਾਤੀਆਂ ਹੀ ਕੁਦਰਤੀ ਤੌਰ ’ਤੇ ਅਲੋਪ ਹੋਈਆਂ ਹੋਣਗੀਆਂ। ਇਨ੍ਹਾਂ ਵਿੱਚੋਂ 790 ਪ੍ਰਜਾਤੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਖ਼ਤਮ ਹੋਣ ਬਾਰੇ ਕੋਈ ਇਤਿਹਾਸਕ ਰਿਕਾਰਡ ਨਹੀਂ ਹੈ। ਇਸ ਦਾ ਮਤਲਬ ਹੈ ਕਿ ਇਹ ਉਹ ਪ੍ਰਜਾਤੀਆਂ ਹਨ ਜੋ ਵਿਗਿਆਨੀਆਂ ਨੂੰ ਇਸ ਸਬੰਧੀ ਜਾਣਕਾਰੀ ਮਿਲਣ ਤੋਂ ਪਹਿਲਾਂ ਹੀ ਅਲੋਪ ਹੋ ਚੁੱਕੀਆਂ ਸਨ। ਵਿਗਿਆਨੀਆਂ ਨੇ ਇਨ੍ਹਾਂ ਨੂੰ ‘ਡਾਰਕ ਐਕਸਟੈਂਸ਼ਨ’ ਦਾ ਨਾਂ ਦਿੱਤਾ ਹੈ। ਅੱਜ ਦੁਨੀਆ ਵਿੱਚ ਪੰਛੀਆਂ ਦੀਆਂ 11,000 ਤੋਂ ਵੀ ਘੱਟ ਪ੍ਰਜਾਤੀਆਂ ਬਚੀਆਂ ਹਨ।
ਇਹ ਵੀ ਪੜ੍ਹੋ : ਲੋਕਾਂ ਨੂੰ ਮਿਲ ਰਹੀ ਮੁਫ਼ਤ ਬਿਜਲੀ ਨੂੰ ਲੈ ਕੇ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।