ਧਮਕੀ ਮਿਲਣ ਤੋਂ ਬਾਅਦ ਐੱਚ. ਐੱਸ. ਫੂਲਕਾ ਦਾ ਠੋਕਵਾਂ ਜਵਾਬ

Tuesday, Jan 21, 2020 - 06:53 PM (IST)

ਧਮਕੀ ਮਿਲਣ ਤੋਂ ਬਾਅਦ ਐੱਚ. ਐੱਸ. ਫੂਲਕਾ ਦਾ ਠੋਕਵਾਂ ਜਵਾਬ

ਨਵੀਂ ਦਿੱਲੀ/ਚੰਡੀਗੜ੍ਹ : ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਨੂੰ ਐੱਚ. ਐੱਸ. ਫੂਲਕਾ ਨੇ ਠੋਕਵਾਂ ਜਵਾਬ ਦਿੱਤਾ ਹੈ। ਫੂਲਕਾ ਨੇ ਕਿਹਾ ਹੈ ਕਿ 1984 ਸਿੱਖ ਵਿਰੋਧੀ ਦੰਗਿਆਂ ਦੀ ਲੜਾਈ ਲੜਦਿਆਂ ਉਨ੍ਹਾਂ ਨੂੰ 35 ਸਾਲ ਦਾ ਸਮਾਂ ਹੋ ਗਿਆ ਹੈ ਅਤੇ ਇਨ੍ਹਾਂ 35 ਸਾਲਾਂ ਦੇ ਸੰਘਰਸ਼ 'ਚ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਧਮਕੀਆਂ ਕਈ ਵਾਰ ਮਿਲ ਚੁੱਕੀਆਂ ਹਨ। ਫੂਲਕਾ ਮੁਤਾਬਕ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ 84 ਦੇ ਗੁਨਾਹਗਾਰਾਂ ਨੂੰ ਜਦੋਂ ਤਕ ਉਹ ਉਨ੍ਹਾਂ ਦੇ ਅੰਜਾਮ ਤਕ ਨਹੀਂ ਪਹੁੰਚਾ ਦਿੰਦੇ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। 

ਦੱਸਣਯੋਗ ਕਿ ਦਿੱਲੀ ਦੀ ਇਕ ਅਦਾਲਤ ਨੇ 1984 ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ਵਿਚ ਪੈਰਵੀ ਕਰ ਰਹੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੂੰ ਸੋਮਵਾਰ ਨੂੰ ਸੂਚਿਤ ਕੀਤਾ ਕਿ ਜੱਜ ਨੂੰ ਇਕ ਪੱਤਰ ਮਿਲਿਆ ਹੈ, ਜਿਸ ਵਿਚ ਉਨ੍ਹਾਂ ਨੂੰ (ਫੂਲਕਾ ਨੂੰ) ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਫੂਲਕਾ ਮੁਤਾਬਕ ਇਹ ਚੀਜ਼ਾਂ ਮੈਨੂੰ ਮੇਰੇ ਮਕਸਦ ਤੋਂ ਹਿਲਾ ਨਹੀਂ ਸਕਣਗੀਆਂ ਅਤੇ ਉਹ ਅਜਿਹੀਆਂ ਧਮਕੀਆਂ ਤੋਂ ਪਿੱਛੇ ਨਹੀਂ ਹਟਣਗੇ।


author

Gurminder Singh

Content Editor

Related News