ਸ਼ਰੇਆਮ ਗੋਲੀਆਂ ਨਾਲ ਭੁੰਨੀ ਸੀ ਪਤਨੀ, ਹੁਣ ਗਵਾਹ ਬਣੇ ਬੱਚੇ (ਤਸਵੀਰਾਂ)

Wednesday, Jan 03, 2018 - 11:28 AM (IST)

ਸ਼ਰੇਆਮ ਗੋਲੀਆਂ ਨਾਲ ਭੁੰਨੀ ਸੀ ਪਤਨੀ, ਹੁਣ ਗਵਾਹ ਬਣੇ ਬੱਚੇ (ਤਸਵੀਰਾਂ)

ਮੋਹਾਲੀ : ਇੱਥੇ ਆਪਣੀ ਪਤਨੀ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਣ ਵਾਲੇ ਸਰਾਓਂ ਹੋਟਲ ਦੇ ਮਾਲਕ ਖਿਲਾਫ ਉਨ੍ਹਾਂ ਦੇ ਬੱਚੇ ਗਵਾਹੀ ਦੇਣਗੇ। ਹੋਟਲ ਮਾਲਕ ਨਿਰੰਕਾਰ ਸਿੰਘ ਖਿਲਾਫ ਥਾਣਾ ਫੇਜ਼-11 ਦੀ ਪੁਲਸ ਨੇ ਅਦਾਲਤ 'ਚ ਚਲਾਨ ਜਮ੍ਹਾਂ ਕਰਵਾ ਦਿੱਤਾ ਹੈ। ਚਲਾਨ 'ਚ ਪੁਲਸ ਨੇ ਕੁੱਲ 33 ਗਵਾਹ ਬਣਾਏ ਹਨ। ਇਨ੍ਹਾਂ 'ਚ ਦੋਸ਼ੀ ਦੇ ਵਿਦੇਸ਼ 'ਚ ਰਹਿਣ ਵਾਲੇ 2 ਬੱਚੇ ਵੀ ਸ਼ਾਮਲ ਹਨ, ਜੋ ਅਦਾਲਤ 'ਚ ਪਿਤਾ ਦੇ ਖਿਲਾਫ ਗਵਾਹੀ ਦੇਣਗੇ। ਇਸ ਮਾਮਲੇ ਦੀ ਅਗਲੀ ਸੁਣਵਾਈ 4 ਜਨਵਰੀ ਨੂੰ ਹੋਵੇਗੀ।
ਇਹ ਹੈ ਮਾਮਲਾ
ਹੋਟਲ ਮਾਲਕ ਨਿਰੰਕਾਰ ਸਿੰਘ 18 ਅਕਤੂਬਰ ਨੂੰ ਆਪਣੀ ਪਤਨੀ ਕੁਲਵੰਤ ਕੌਰ ਨਾਲ ਇਲਾਜ ਲਈ ਕਾਰ 'ਚ ਪੀ. ਜੀ. ਆਈ. ਜਾ ਰਿਹਾ ਸੀ। ਜਦੋਂ ਉਹ ਫੇਜ਼-10 ਦੇ ਮਾਨਵ ਮੰਗਲ ਸਕੂਲ ਦੇ ਸਾਹਮਣੇ ਪੁੱਜੇ ਤਾਂ ਕਾਰ 'ਚ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਬਹਿਸ ਹੋ ਗਈ। ਇਸ ਤੋਂ ਬਾਅਦ ਨਿਰੰਕਾਰ ਸਿੰਘ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ।
 


Related News