ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਨੇ 3 ਰੂਮਮੇਟਾਂ ਅਤੇ 1 ਕੁੜੀ ਤੋਂ ਤੰਗ ਹੋ ਚੁੱਕਿਆ ਖੌਫਨਾਕ ਕਦਮ, ਧਾਹਾਂ ਮਾਰ ਰੋਈ ਮਾਂ

Friday, Apr 15, 2022 - 12:05 PM (IST)

ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਨੇ 3 ਰੂਮਮੇਟਾਂ ਅਤੇ 1 ਕੁੜੀ ਤੋਂ ਤੰਗ ਹੋ ਚੁੱਕਿਆ ਖੌਫਨਾਕ ਕਦਮ, ਧਾਹਾਂ ਮਾਰ ਰੋਈ ਮਾਂ

ਚੰਡੀਗੜ੍ਹ (ਸੁਸ਼ੀਲ ਰਾਜ)- ਸੈਕਟਰ-42 ਸਥਿਤ ਅੰਬੇਡਕਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਨੇ ਤਿੰਨ ਰੂਮਮੇਟਸ ਅਤੇ ਇਕ ਰੂਮਮੇਟ ਦੀ ਗਰਲ ਫਰੈਂਡ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਇਹ ਖੁਲਾਸਾ ਸੈਕਟਰ-39 ਥਾਣਾ ਪੁਲਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ। ਉਕਤ ਦੋਸਤਾਂ ਨੇ ਮ੍ਰਿਤਕ ਸਵੰਯ ਭਾਰਦਵਾਜ ਨੂੰ ਮਾਨਸਿਕ ਅਤੇ ਸਰੀਰਕ ਰੂਪ ਵਿਚ ਪ੍ਰੇਸ਼ਾਨ ਕੀਤਾ ਸੀ। ਥਾਣਾ ਪੁਲਸ ਨੇ ਮ੍ਰਿਤਕ ਦੀ ਮਾਂ ਕੁਸਮ ਦੀ ਸ਼ਿਕਾਇਤ ’ਤੇ ਨਿਖਿਲ, ਤਨੁਜ, ਮੋਹਿਤ ਅਤੇ ਨਿਖਿਲ ਦੀ ਦੋਸਤ ਖ਼ਿਲਾਫ਼ ਆਤਮਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ - ਵਿਸਾਖੀ ’ਤੇ ਪਾਕਿ ਗਏ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ, ਗੁਰਦੁਆਰਾ ਪੰਜਾ ਸਾਹਿਬ ਹੋਣਾ ਸੀ ਨਤਮਸਤਕ

ਕੁਸਮ ਖੇੜਾ ਨੇ ਸ਼ਿਕਾਇਤ ਵਿਚ ਇਲਜ਼ਾਮ ਲਾਇਆ ਕਿ ਨਿਖਿਲ, ਤਨੁਜ, ਮੋਹਿਤ ਅਤੇ ਨਿਖਿਲ ਦੀ ਗਰਲ ਫਰੈਂਡ ਨੇ ਮਾਨਸਿਕ ਅਤੇ ਸਰੀਰਕ ਰੂਪ ਨਾਲ ਉਸ ਦੇ ਪੁੱਤਰ ਨੂੰ ਤੰਗ-ਪ੍ਰੇਸ਼ਾਨ ਕਰਦੇ ਹੋਏ ਆਤਮਹੱਤਿਆ ਲਈ ਮਜਬੂਰ ਕਰ ਦਿੱਤਾ। ਸੈਕਟਰ-39 ਥਾਣਾ ਪੁਲਸ ਛੇਤੀ ਹੀ ਮਾਮਲੇ ਵਿਚ ਉਕਤ ਲੋਕਾਂ ਨੂੰ ਜਾਂਚ ਵਿਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇਗੀ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਨਿਖਿਲ ਨੇ ਭੇਜੀ ਸੀ ਕੁੱਟਮਾਰ ਅਤੇ ਛੇੜਛਾੜ ਦੀ ਗੱਲ ਕਬੂਲ ਕਰਵਾਉਣ ਵਾਲੀ ਵੀਡੀਓ
ਦਿੱਲੀ ਸਥਿਤ ਖੇੜਾ ਖੁਰਦ ਨਿਵਾਸੀ ਕੁਸਮ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪੁੱਤਰ ਸਵੰਯ ਸੈਕਟਰ-42 ਸਥਿਤ ਹੋਟਲ ਮੈਨੇਜਮੈਂਟ ਇੰਸਟੀਚਿਊਟ ਵਿਚ ਦੂਜੇ ਸਾਲ ਦਾ ਵਿਦਿਆਰਥੀ ਸੀ। ਉਹ ਨਿਖਿਲ, ਤਨੁਜ ਅਤੇ ਮੋਹਿਤ ਦੇ ਨਾਲ ਸੈਕਟਰ-41 ਵਿਚ ਕਿਰਾਏ ਦੇ ਕਮਰੇ ਵਿਚ ਰਹਿੰਦਾ ਸੀ। ਦੋ ਦਿਨ ਪਹਿਲਾਂ ਹੀ ਫੋਨ ’ਤੇ ਬੇਟੇ ਨੇ ਕਿਹਾ ਸੀ ਕਿ ਉਹ ਰੂਮ ਬਦਲ ਰਿਹਾ ਹੈ । ਇਸ ’ਤੇ ਉਸ ਨੂੰ ਸਮੈਸਟਰ ਪੂਰਾ ਹੋਣ ਤੋਂ ਬਾਅਦ ਕਮਰਾ ਬਦਲਣ ਲਈ ਕਿਹਾ ਸੀ। ਉਸੇ ਦਿਨ ਸ਼ਾਮ ਨੂੰ ਨਿਖਿਲ ਨੇ ਵੀਡੀਓ ਭੇਜੀ ਅਤੇ ਫਿਰ ਫੋਨ ਕਰ ਕੇ ਉਸ ਨੂੰ ਦੇਖਣ ਲਈ ਕਹਿਣ ਲੱਗਾ। ਵੀਡੀਓ ਵੇਖ ਕੇ ਉਹ ਹੈਰਾਨ ਹੋ ਗਈ, ਕਿਉਂਕਿ ਬੇਟੇ ਸਵੰਯ ਭਾਰਦਵਾਜ ਦੀ ਕੁੱਟਮਾਰ ਕਰ ਕੇ ਉਸ ਨੂੰ ਜ਼ਮੀਨ ’ਤੇ ਬਿਠਾਇਆ ਹੋਇਆ ਸੀ ਅਤੇ ਜਬਰਦਸਤੀ ਛੇੜਛਾੜ ਦੀ ਗੱਲ ਕਬੂਲ ਕਰਵਾ ਰਹੇ ਸਨ ।

ਪੜ੍ਹੋ ਇਹ ਵੀ ਖ਼ਬਰ - ਅਧਿਆਪਕ ਦੀ ਸ਼ਰਮਸਾਰ ਕਰਤੂਤ: ਵਿਆਹ ਦਾ ਝਾਂਸਾ ਦੇ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਬਣਾਏ ਸਰੀਰਕ ਸਬੰਧ

ਨਿਖਿਲ ਨੇ ਫੋਨ ’ਤੇ ਦੱਸਿਆ ਕਿ ਸਵੰਯ ਨੇ ਫਾਹਾ ਲੈ ਕੀਤੀ ਆਤਮਹੱਤਿਆ 
ਵੀਡੀਓ ਦੇਖਣ ਤੋਂ ਬਾਅਦ ਨਿਖਿਲ ਨੂੰ ਫੋਨ ਕੀਤਾ ਤਾਂ ਕੁੜੀ ਨੇ ਫੋਨ ਚੁੱਕਿਆ। ਇਸ ਦੌਰਾਨ ਫੋਨ ’ਤੇ ਸੁਣਾਈ ਦਿੱਤਾ ਕਿ ਤਿੰਨੇ ਰੂਮਮੇਟ ਅਤੇ ਕੁੜੀ ਉਸ ਦੇ ਬੇਟੇ ਨੂੰ ਧਮਕਾ ਰਹੇ ਸਨ ਕਿ ਉਹ ਮਾਂ ਨੂੰ ਕੁਝ ਨਾ ਦੱਸੇ, ਜਿਸ ਤੋਂ ਬਾਅਦ ਕੁੜੀ ਨੇ ਫੋਨ ਕੱਟ ਦਿੱਤਾ। ਕੁਸਮ ਨੇ ਨਿਖਿਲ ਨੂੰ ਫੋਨ ਕਰ ਕੇ ਭਾਰਦਵਾਜ ਨੂੰ ਨਾ ਕੁੱਟਣ ਦੀ ਗੁਹਾਰ ਲਾਈ। ਨਿਖਿਲ ਨੇ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਰੂਮ ਤੋਂ ਕੱਢਣ ਦੀ ਗੱਲ ਕਹਿ ਕੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਬੇਟੇ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਕਤ ਲੋਕਾਂ ਨੇ ਝੂਠੀ ਵੀਡੀਓ ਬਣਾ ਕੇ ਉਸ ਨਾਲ ਕੁੱਟਮਾਰ ਕੀਤੀ। ਭਾਰਦਵਾਜ ਨੇ ਸੋਮਵਾਰ ਪੇਪਰ ਦੇਣ ਤੋਂ ਬਾਅਦ ਘਰ ਆਉਣ ਦੀ ਗੱਲ ਕਹੀ, ਜਿਸ ਤੋਂ ਬਾਅਦ ਉਸ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਨਿਖਿਲ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਸਵੰਯ ਭਾਰਦਵਾਜ ਨੇ ਫਾਹਾ ਲਾ ਕੇ ਆਤਮਹੱਤਿਆ ਕਰ ਲਈ।

ਪੜ੍ਹੋ ਇਹ ਵੀ ਖ਼ਬਰ -ਵੱਡੀ ਖ਼ਬਰ: ਸੰਯੁਕਤ ਸਮਾਜ ਮੋਰਚੇ ’ਚ ਸ਼ਾਮਲ 16 ਕਿਸਾਨ ਜਥੇਬੰਦੀਆਂ ਵਲੋਂ ਵੱਖ ਹੋਣ ਦਾ ਐਲਾਨ


author

rajwinder kaur

Content Editor

Related News