ਜਲੰਧਰ: ਹੋਟਲ ਡਾਊਨ ਟਾਊਨ 'ਚ ਸਿਹਤ ਵਿਭਾਗ ਦਾ ਛਾਪਾ
Tuesday, Jan 15, 2019 - 12:56 PM (IST)

ਜਲੰਧਰ (ਰੱਤਾ)— ਮਿਲਾਵਟੀ ਅਤੇ ਘਟੀਆ ਖਾਦ ਪਦਾਰਥਾਂ ਦੀ ਵਿਕਰੀ 'ਤੇ ਰੋਕ ਲਗਾਉਣ ਲਈ ਜਾਰੀ ਮੁਹਿੰਮ ਦੇ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਮੰਗਲਵਾਰ ਸਵੇਰੇ ਨਕੋਦਰ ਰੋਡ 'ਤੇ ਸਥਿਤ ਹੋਟਲ ਡਾਊਨ ਟਾਊਨ 'ਚ ਛਾਪਾ ਮਾਰਿਆ। ਇਸ ਦੌਰਾਨ ਖਾਦ ਪਦਾਰਥਾਂ ਦੇ ਕਈ ਸੈਂਪਲ ਵੀ ਭਰੇ।
ਮਿਲੀ ਜਾਣਕਾਰੀ ਮੁਤਾਬਕ ਜ਼ਿਲਾ ਸਿਹਤ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਅਤੇ ਫੂਡ ਸੇਫਟੀ ਅਫਸਰ ਰਾਸ਼ੂ ਮਹਾਜਨ ਨੇ ਮੰਗਲਵਾਰ ਸਵੇਰੇ ਹੋਟਲ ਡਾਊਨ ਟਾਊਨ ’ਚ ਰੇਡ ਕਰਕੇ ਸੈਂਪਲ ਭਰਨੇ ਸ਼ੁਰੂ ਕੀਤੇ। ਇਥੋਂ ਸੈਂਪਲ ਭਰਨ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਨਿਊ ਜਵਾਹਰ ਨਗਰ ਸਥਿਤ ਹੈ¤ਡਕੁਆਰਟਰ ਵੱਲ ਰੁਖ ਕੀਤਾ ਅਤੇ ਉਥੋਂ ਵੀ ਸੈਂਪਲ ਭਰੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਗਾਹਕ ਨੇ ਸ਼ਿਕਾਇਤ ਦਿੱਤੀ ਸੀ ਕਿ ਉਕਤ ਰੈਸਟੋਰੈਂਟ ’ਚ ਮੰਗਵਾਏ ਗਏ ਖਾਣੇ ਦੇ ਸਾਮਾਨ ’ਚੋਂ ਕਾਕਰੋਚ ਨਿਕਲਿਆ ਸੀ।