ਬਿਜਲੀ ਦੇ ਕੱਟਾਂ ਕਾਰਨ ਸਬ-ਡਵੀਜ਼ਨਲ ਹਸਪਤਾਲ ''ਚ ਲੈਬ ਟੈਸਟ ਅਤੇ ਐਕਸਰੇ ਦੀ ਸੁਵਿਧਾ ਠੱਪ

Sunday, Apr 08, 2018 - 07:16 AM (IST)

ਬਿਜਲੀ ਦੇ ਕੱਟਾਂ ਕਾਰਨ ਸਬ-ਡਵੀਜ਼ਨਲ ਹਸਪਤਾਲ ''ਚ ਲੈਬ ਟੈਸਟ ਅਤੇ ਐਕਸਰੇ ਦੀ ਸੁਵਿਧਾ ਠੱਪ

ਤਪਾ ਮੰਡੀ(ਸ਼ਾਮ, ਗਰਗ)—ਸਬ-ਡਵੀਜ਼ਨਲ ਹਸਪਤਾਲ 'ਚ ਲੱਗ ਰਹੇ ਬਿਜਲੀ ਦੇ ਕੱਟ ਮਰੀਜ਼ਾਂ ਲਈ ਸਿਰਦਰਦੀ ਬਣੇ ਹੋਏ ਹਨ। ਜਦੋਂ ਪ੍ਰਤੀਨਿਧੀ ਨੇ ਹਸਪਤਾਲ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਐਮਰਜੈਂਸੀ, ਆਪ੍ਰੇਸ਼ਨ ਥੀਏਟਰ ਅਤੇ ਵਾਰਡਾਂ 'ਚ ਆਮ ਦਿਨਾਂ ਵਾਂਗ ਕੰਮ ਹੋ ਰਿਹਾ ਸੀ ਪਰ ਓ. ਪੀ. ਡੀ. ਹਾਲ 'ਚ ਪੱਖੇ ਨਾ ਚੱਲਣ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਤੋਂ ਇਲਾਵਾ ਲੈਬ ਟੈਸਟ ਅਤੇ ਐਕਸਰੇ ਰੂਮ 'ਚ ਘੰਟਿਆਂਬੱਧੀ ਬਿਜਲੀ ਨਾ ਆਉਣ ਕਾਰਨ ਮਰੀਜ਼ਾਂ ਨੂੰ ਬਾਹਰਲੀਆਂ ਪ੍ਰਾਈਵੇਟ ਲੈਬਾਰਟਰੀਆਂ ਅਤੇ ਐਕਸਰੇ ਮਸ਼ੀਨਾਂ ਤੋਂ ਮਹਿੰਗੇ ਰੇਟ 'ਤੇ ਟੈਸਟ ਕਰਵਾਉਣੇ ਪੈ ਰਹੇ ਹਨ। ਡਾਕਟਰਾਂ ਦੇ ਕਮਰਿਆਂ 'ਚ ਜਨਰੇਟਰ ਦੇ ਸਹਾਰੇ ਪੱਖੇ ਚੱਲ ਰਹੇ ਸਨ। 
ਕੀ ਕਹਿੰਦੇ ਨੇ ਅਧਿਕਾਰੀ : ਇਸ ਸਬੰਧੀ ਸਿਹਤ ਵਿਭਾਗ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਬਿਜਲੀ ਦਾ ਕੱਟ ਲੱਗਣ ਕਾਰਨ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ 'ਚ ਕੋਈ ਵੀ ਮੁਸ਼ਕਲ ਨਹੀਂ ਆ ਰਹੀ। ਪਾਵਰਕਾਮ ਦੇ ਐੈੱਸ. ਡੀ. ਓ. ਨਵਨੀਤ ਜਿੰਦਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਗਾਊਂ ਸੂਚਨਾ ਦਿੱਤੀ ਗਈ ਹੈ ਕਿ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।


Related News