ਲੁਧਿਆਣਾ ਦੇ ਹਸਪਤਾਲ ’ਚ ਪਿਆ ਭੜਥੂ, ਕੁੜੀ ਨੂੰ ਮੋਢੇ ’ਤੇ ਚੁੱਕ ਕੇ ਭੱਜਣ ਲੱਗਾ ਮੁੰਡਾ ਤੇ ਫਿਰ...

Friday, Sep 17, 2021 - 12:09 PM (IST)

ਲੁਧਿਆਣਾ ਦੇ ਹਸਪਤਾਲ ’ਚ ਪਿਆ ਭੜਥੂ, ਕੁੜੀ ਨੂੰ ਮੋਢੇ ’ਤੇ ਚੁੱਕ ਕੇ ਭੱਜਣ ਲੱਗਾ ਮੁੰਡਾ ਤੇ ਫਿਰ...

ਲੁਧਿਆਣਾ (ਰਾਜ) : ਸਿਵਲ ਹਸਪਤਾਲ ’ਚ ਦੇਰ ਸ਼ਾਮ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਪ੍ਰੇਮੀ ਕਿਸੇ ਗੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਪ੍ਰੇਮਿਕਾ ਨੂੰ ਆਪਣੇ ਮੋਢੇ ’ਤੇ ਚੁੱਕ ਦੇ ਲਿਜਾਣ ਲੱਗਾ। ਇਸ ਦੌਰਾਨ ਪ੍ਰੇਮਿਕਾ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਉਥੇ ਲੋਕ ਇਕੱਠੇ ਹੋ ਗਏ ਅਤੇ ਸਿਵਲ ਹਸਪਤਾਲ ਦੀ ਪੁਲਸ ਵੀ ਪੁੱਜ ਗਈ।

ਇਹ ਵੀ ਪੜ੍ਹੋ : ਬਟਾਲਾ ਦੇ ਬੱਸ ਸਟੈਂਡ ’ਤੇ ਕੁੜੀ ਮੁੰਡੇ ਨੂੰ ਦੇਖ ਹੈਰਾਨ ਰਹਿ ਗਏ ਲੋਕ, ਇਕੱਠਿਆਂ ਨੇ ਨਿਗਲ ਲਿਆ ਜ਼ਹਿਰ

ਇਸ ਦੌਰਾਨ ਇਕੱਠੇ ਹੋਏ ਲੋਕਾਂ ਅਤੇ ਪੁਲਸ ਨੇ ਨੌਜਵਾਨ ਨੂੰ ਥੱਪੜ ਜੜ ਦਿੱਤੇ। ਪੁਲਸ ਉਸ ਨੂੰ ਫੜ ਕੇ ਚੌਕੀ ਲਿਜਾਣ ਲੱਗੀ ਤਾਂ ਕੁੜੀ ਨੇ ਲੋਕਾਂ ਨੂੰ ਕਿਹਾ ਕਿ ਉਹ ਨੌਜਵਾਨ ਨੂੰ ਜਾਣਦੀ ਹੈ। ਇਸ ਲਈ ਉਹ ਉਸ ਨੂੰ ਛੱਡ ਦੇਣ। ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਕਿਹਾ-ਸੁਣੀ ਹੋ ਗਈ ਹੈ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਜਾਣ ਦਿੱਤਾ।

ਇਹ ਵੀ ਪੜ੍ਹੋ : ਫਿਰੋਜ਼ਪੁਰ : ਵਿਆਹ ਤੋਂ ਇਨਕਾਰ ਹੋਣ ’ਤੇ ਹਥਿਆਰਾਂ ਦੇ ਜ਼ੋਰ ’ਤੇ ਘਰੋਂ ਚੁੱਕ ਕੇ ਲੈ ਗਏ ਕੁੜੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News