ਹੌਜਰੀ ਦੀਆਂ 200 ਤੋਂ ਜ਼ਿਆਦਾ ਯੂਨਿਟਾਂ ਕੋਲ ਨਹੀਂ ਬੋਰਡ ਦੀ ''ਕੰਸੈਂਟ''

01/28/2020 12:26:59 PM

ਲੁਧਿਆਣਾ (ਧੀਮਾਨ) : ਜੇਕਰ ਤੁਸੀਂ ਹੌਜਰੀ ਦੇ ਉਤਪਾਦਾਂ ਦੀ ਵਾਸ਼ਿੰਗ ਕਰਨੀ ਹੈ ਤਾਂ ਉਸ ਦੇ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀ ਪਰਵਾਹ ਕਰਨ ਦੀ ਲੋੜ ਨਹੀਂ। ਸਿਰਫ ਅਫਸਰਾਂ ਦੀ ਨਿਜੀ ਕੰਸੈਂਟ ਲਓ ਅਤੇ ਧੜੱਲੇ ਨਾਲ ਵਾਸ਼ਿੰਗ ਲਈ ਪਾਣੀ ਦਾ ਇਸਤੇਮਾਲ ਕਰੋ। ਇਸ ਦੇ ਬਦਲੇ 'ਚ ਤੁਹਾਨੂੰ ਹਰ ਮਹੀਨੇ ਨਿਜੀ ਕੰਸੈਂਟ ਦੀ ਫੀਸ ਦੇਣੀ ਪਵੇਗੀ। ਸ਼ਹਿਰ 'ਚ ਹੌਜਰੀ ਦੇ ਉਤਪਾਦਾਂ ਦੀ ਧੁਆਈ ਮਤਲਬ ਵਾਸ਼ਿੰਗ ਕਰਨ ਲਈ 200 ਤੋਂ ਜ਼ਿਆਦਾ ਅਜਿਹੇ ਯੂਨਿਟ ਸਾਹਮਣੇ ਆਏ ਹਨ, ਜੋ ਰੋਜ਼ਾਨਾ ਘੱਟੋ-ਘੱਟ 10 ਹਜ਼ਾਰ ਲੀਟਰ ਤੋਂ ਲੈ ਕੇ 60 ਹਜ਼ਾਰ ਲੀਟਰ ਤੱਕ ਪਾਣੀ ਦਾ ਇਸਤੇਮਾਲ ਕਰਦੇ ਹਨ। ਵਾਸ਼ਿੰਗ ਲਈ ਇਹ ਪਾਣੀ ਬਿਨਾ ਟਰੀਟ ਕੀਤੇ ਸਿੱਧਾ ਬੁੱਢੇ ਨਾਲੇ 'ਚ ਸੁੱਟਿਆ ਜਾ ਰਿਹਾ ਹੈ।
'ਜਗਬਾਣੀ' ਦੀ ਟੀਮ ਨੇ 50 ਵਾਸ਼ਿੰਗ ਯੂਨਿਟਾਂ ਦੇਖੀਆਂ ਤਾਂ ਪਤਾ ਲੱਗਿਆ ਕਿ ਸਭ ਬਿਨਾਂ ਬੋਰਡ ਦੇ ਕੰਸੈਂਟ ਦੇ ਚੱਲ ਰਹੇ ਹਨ। ਪੁੱਛਣ 'ਤੇ ਵਾਸ਼ਿੰਗ ਯੂਨਿਟ ਦੇ ਮਾਲਕ ਕਹਿੰਦੇ ਹਨ ਕਿ ਸਾਹਿਬ, ਦੀ ਕੰਸੈਂਟ ਹੈ ਤਾਂ ਕਾਗਜ਼ਾਂ ਦੇ ਪੰਗੇ 'ਚ ਕਿਉਂ ਪੈਣਾ। ਜ਼ਿਆਦਾਤਰ ਯੂਨਿਟ ਬਹਾਦੁਰਕੇ ਰੋਡ, ਹੈਬੋਵਾਲ, ਮੋਤੀ ਨਗਰ, ਰਾਹੋਂ ਰੋਡ, ਸੁੰਦਰ ਨਗਰ, ਬਾਜਵਾ ਨਗਰ 'ਚ ਲੱਗੇ ਹਨ। ਮੋਟੇ ਤੌਰ 'ਤੇ 25 ਹਜ਼ਾਰ ਲੀਟਰ ਪਾਣੀ ਵਹਾਉਣ ਦੀ ਪ੍ਰਤੀ ਯੂਨਿਟ ਦੀ ਸਮਰੱਥਾ ਨੂੰ ਲੈ ਲਿਆ ਜਾਵੇ ਤਾਂ 200 ਯੂਨਿਟ ਨੂੰ 25 ਨੂੰ ਗੁਣਾ ਕਰਨ 'ਤੇ 50 ਲੱਖ ਲੀਟਰ ਪਾਣੀ ਬਣਦਾ ਹੈ। ਇਹ ਆਂਕੜਾ ਮੋਟੇ ਤੌਰ 'ਤੇ ਲਿਆ ਗਿਆ ਹੈ। ਨਿਯਮਾਂ ਮੁਤਾਬਕ 2 ਹਜ਼ਾਰ ਲੀਟਰ ਤੱਕ ਪਾਣੀ ਇਸਤੇਮਾਲ ਕਰਨ ਵਾਲੇ ਯੂਨਿਟ ਨੂੰ ਕੰਸੈਂਟ ਲੈਣ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਉੱਪਰ ਤਾਂ ਹੀ ਵਾਸ਼ਿੰਗ ਯੂਨਿਟ ਚੱਲੇਗਾ, ਜੇਕਰ ਪ੍ਰਦੂਸ਼ਣ ਬੋਰਡ ਉਸ ਨੂੰ ਚਲਾਉਣ ਦੀ ਇਜਾਜ਼ਤ ਦੇਵੇਗਾ।
ਚੀਫ ਇੰਜੀਨੀਅਰ ਕੋਲ ਫੋਨ ਚੁੱਕਣਾ ਦਾ ਸਮਾਂ ਨਹੀਂ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਇੰਜੀਨੀਅਰ ਗੁਲਸ਼ਨ ਰਾਏ ਤੋਂ ਜਦੋਂ ਉਨ੍ਹਾਂ ਦਾ ਪੱਖ ਜਾਨਣ ਲਈ ਕਈ ਵਾਰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆਸ਼ ਉਨ੍ਹਾਂ ਨੇ ਸਿਰਫ ਉਹੀ ਫੋਨ ਚੁੱਕਣੇ ਪਸੰਦ ਹਨ, ਜੋ ਉਨ੍ਹਾਂ ਦੀ ਨਿਜੀ ਕੰਸੈਂਟ ਲਈ ਆਉਣ।


Babita

Content Editor

Related News