ਵਿਆਹੁਤਾ ਪ੍ਰੇਮਿਕਾ ਦਾ ਕਤਲ ਕਰਕੇ ਝਾੜੀਆਂ 'ਚ ਸੁੱਟੀ ਲਾਸ਼, ਦਿਲ ਨੂੰ ਦਹਿਲਾ ਦੇਵੇਗਾ ਪ੍ਰੇਮੀ ਦਾ ਕਬੂਲਨਾਮਾ

Tuesday, Sep 29, 2020 - 12:31 PM (IST)

ਹੁਸ਼ਿਆਰਪੁਰ (ਅਮਰੀਕ ਕੁਮਾਰ) : 2 ਬੱਚਿਆਂ ਦੀ ਮਾਂ ਨੂੰ ਕਤਲ ਕਰ ਬੋਰੀ ਚ ਪਾ ਝਾੜੀਆਂ 'ਚ ਸੁੱਟਣ ਵਾਲੇ ਉਸ ਦੇ ਪ੍ਰੇਮੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ, ਮ੍ਰਿਤਕਾ ਪ੍ਰੇਮ ਲਤਾ ਪਤਨੀ ਅਜੇ ਕੁਮਾਰ ਵਾਸੀ ਪਿੰਡ ਰੋੜੀਆਂ ਬੱਠੀਆਂ, ਦੋ ਬੱਚੇ ਦੀ ਮਾਂ ਸੀ। ਉਸ ਦੇ ਪਿਛਲੇ ਕਰੀਬ ਪੰਜ ਸਾਲ ਤੋਂ ਅਸ਼ੋਕ ਕੁਮਾਰ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸਬੰਧ ਦੱਸੇ ਜਾ ਰਹੇ ਹਨ। ਮ੍ਰਿਤਕਾ ਦੇ ਪਤੀ ਅਨੁਸਾਰ ਬੀਤੇ ਦਿਨ ਵੀ ਪ੍ਰੇਮ ਲਤਾ ਉਸਨੂੰ ਇਹ ਕਹਿ ਕੇ ਘਰੋਂ ਨਿਕਲੀ ਕਿ ਉਹ ਵਾਟਰ ਕੂਲਰ ਲੈਣ ਜਾ ਰਹੀ ਹੈ ਪਰ ਦੇਰ ਸ਼ਾਮ ਤਕ ਵਾਪਸ ਨਹੀਂ ਆਈ। ਇਸ ਤੋਂ ਬਾਅਦ ਪਰਿਵਾਰ ਵਲੋਂ ਉਸਦੀ ਭਾਲ ਸ਼ੁਰੂ ਕਰ ਦਿਤੀ ਗਈ ਤੇ ਫਿਰ ਪਰਿਵਾਰ ਨੂੰ ਪ੍ਰੇਮ ਲਤਾ ਦੀ ਮੌਤ ਸੰਬੰਧੀ ਸੂਚਨਾ ਮਿਲੀ। ਉਸਦੀ ਲਾਸ਼ ਪ੍ਰੇਮੀ ਦੇ ਘਰ ਨੇੜੀਓਂ ਪਲਾਟ 'ਚ ਬੋਰੀ 'ਚ ਪੈਕ ਮਿਲੀ। 

ਇਹ ਵੀ ਪੜ੍ਹੋ : ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਨਾਬਾਲਗ ਕੁੜੀਆਂ ਸਮੇਤ 11 ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ

ਦੂਜੇ ਪਾਸੇ ਇਸ ਸਬੰਧੀ ਦੋਸ਼ੀ ਦਾ ਕਹਿਣਾ ਕਿ ਉਕਤ ਜਨਾਨੀ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਉਸ ਦੀ ਗੱਲਬਾਤ ਸੀ ਤੇ ਉਸ ਦੀ ਫੋਟੋਆਂ ਵੀ ਮੇਰੇ ਕੋਲ ਸਨ। ਮੈਂ ਉਨ੍ਹਾਂ ਦੇ ਘਰ ਵੀ ਜਾਂਦਾ ਸੀ। ਕੁਝ ਸਮਾਂ ਪਹਿਲਾਂ ਹੀ ਉਹ ਮੈਨੂੰ ਫ਼ੋਨ 'ਤੇ ਧਮਕਾਇਆਂ ਦੇਣ ਲੱਗ ਗਈ ਤੇ ਪੈਸਿਆਂ ਦੀ ਮੰਗ ਕਰਦੀ ਸੀ। ਇਸ ਤੋਂ ਤੰਗ ਆ ਕੇ ਬੀਤੇ ਦਿਨ ਜਦੋਂ ਮੈਂ ਨਸ਼ਾ ਕੀਤਾ ਹੋਇਆ ਸੀ ਤੇ ਫ਼ੋਨ ਕਰਕੇ ਉਸ ਨੂੰ ਘਰ ਸੱਦਿਆ, ਜਿਥੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਬੋਰੀ 'ਚ ਬੰਦ ਕਰਕੇ ਸੁੱਟ ਦਿੱਤਾ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦਾ 9 ਅਰਬ 81 ਕਰੋੜ 94 ਲੱਖ 80 ਹਜ਼ਾਰ 500 ਰੁਪਏ ਦਾ ਸਾਲਾਨਾ ਬਜਟ ਪਾਸ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਮਨਮੋਹਣ ਕੁਮਾਰ ਨੇ ਦੱਸਿਆ ਕਿ ਦੋਸ਼ੀ ਵਲੋਂ ਵਾਰਦਾਤ ਚ ਇਸਤੇਮਾਲ ਕੀਤਾ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ। 


author

Baljeet Kaur

Content Editor

Related News