ਗੜ੍ਹਦੀਵਾਲਾ ਵਿੱਚ ਕਿਸਾਨਾਂ ਨੇ ਕੀਤਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਗੱਡੀ ਦਾ ਘਿਰਾਓ

02/14/2021 5:04:42 PM

ਗੜ੍ਹਦੀਵਾਲਾ (ਜਤਿੰਦਰ ਸ਼ਰਮਾ, ਵਰਿੰਦਰ ਪੰਡਿਤ)- ਗੜ੍ਹਦੀਵਾਲਾ ਨਗਰ ਕੌਂਸਲ ਚੋਣਾਂ ਦੌਰਾਨ ਅੱਜ ਸਵੇਰੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਇਲਾਕੇ ਦੇ ਕਿਸਾਨਾਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਦੀ ਗੱਡੀ ਦਾ ਘਿਰਾਓ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕੀਤੀ ਕਰ ਦਿੱਤੀ।  ਪੁਲਸ ਨੇ ਬੜੀ ਮਸ਼ੱਕਤ ਨਾਲ ਮਨਹਾਸ ਨੂੰ ਉੱਥੋਂ ਕੱਢਿਆ।  ਇਹ ਸਾਰਾ ਘਟਨਾਕ੍ਰਮ ਉਸੇ ਵੇਲੇ ਹੋਇਆ ਜਦੋਂ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਇਲਾਕੇ ਦੇ ਕਿਸਾਨਾਂ ਵੱਲੋਂ ਅੱਜ ਭਾਜਪਾ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ ਲਈ ਰੋਸ ਮਾਰਚ ਕਰਕੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਤਾਂ ਬੱਸ ਸਟੈਂਡ ਦੀ ਤਰਫੋਂ ਇਲਾਕੇ ਦੇ ਕਿਸਾਨਾਂ ਵੱਲੋਂ ਰੋਸ ਮਾਰਚ ਕਰਨ ਉਪਰੰਤ ਵਾਪਸ ਟਾਂਡਾ ਮੋੜ ਵੱਲ ਪਰਤ ਰਹੀਆਂ ਸਨ ਤਾਂ  ਇੰਨੇ ਨੂੰ ਇਕ ਭਾਜਪਾ ਦਾ ਉਮੀਦਵਾਰ ਜਿੱਥੇ ਪੋਲਿੰਗ ਹੋ ਰਹੀ ਸੀ, ਉਸ ਦੇ ਬਾਹਰ ਖੜ੍ਹਾ ਸੀ,ਜਿਸ ਨੂੰ ਵੇਖਦਿਆਂ ਸਾਰ ਹੀ ਕਿਸਾਨ ਭੜਕ ਉੱਠੇ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਵਿਚ ਵੋਟਿੰਗ ਦਾ ਕੰਮ ਜਾਰੀ, ਜਾਣੋ ਕਿਹੜੇ-ਕਿਹੜੇ ਇਲਾਕਿਆਂ ਵਿਚ ਪੈ ਰਹੀਆਂ ਨੇ ਵੋਟਾਂ

PunjabKesari

ਇਸ ਸਮੇਂ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਗੜ੍ਹਦੀਵਾਲਾ ਥਾਣਾ ਦੇ ਮੁੱਖ ਅਫਸਰ ਇੰਸਪੈਕਟਰ ਬਲਵਿੰਦਰਪਾਲ ਵੱਲੋਂ ਬੜੀ ਸੂਝ ਬੂਝ ਅਤੇ ਮੁਸਤੈਦੀ ਨਾਲ  ਕਿਸਾਨਾਂ ਨੂੰ ਸ਼ਾਂਤ ਕਰਦਿਆਂ ਭਾਜਪਾ ਉਮੀਦਵਾਰ ਨੂੰ ਆਪਣੀ ਵੋਟ ਪਾਕੇ  ਵਾਪਸ ਜਾਣ ਲਈ ਪਰਤਣ ਲਈ ਕਹਿ ਦਿੱਤਾ ਗਿਆ। ਇਸ ਮੌਕੇ ਉਕਤ ਘਟਨਾ ਦਾ ਪਤਾ ਚਲਦਿਆਂ ਹੀ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੰਜੀਵ ਮਨਹਾਸ ਕੁਝ ਭਾਜਪਾ ਆਗੂਆਂ ਨੂੰ ਨਾਲ ਲੈ ਕੇ ਮੌਕੇ ਉਤੇ ਪੁੱਜੇ ਅਤੇ ਇਸ ਮੌਕੇ ਡੀ. ਐੱਸ. ਪੀ ਗੋਪਾਲ ਸਿੰਘ ,ਐੱਸ. ਐੱਚ. ਓ. ਬਲਵਿੰਦਰ ਪਾਲ ਵੱਲੋਂ ਉਸ ਨਾਲ ਗੱਲਬਾਤ ਕੀਤੀ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਪੋਲਿੰਗ ਸ਼ਾਂਤਮਈ ਹੋ ਰਹੀ ਹੈ,ਇੰਨੇ ਨੂੰ ਦੋਬਾਰਾ ਕਿਸਾਨਾਂ ਨੂੰ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੰਜੀਵ ਮਨਹਾਸ ਦੇ ਪੋਲਿੰਗ ਸਥਾਨ ਸਾਂਗਲਾ ਹਿੱਲ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਬਣਾਏ ਪੋਲਿੰਗ ਬੂਥ ਦੇ ਬਾਹਰ ਪੁੱਜਣ ਬਾਰੇ ਪਤਾ ਲੱਗਦਿਆਂ ਹੀ ਕਿਸਾਨਾਂ ਦੀ ਮੁੜ ਇਕੱਤਰਤਾ ਹੋਣੀ ਸ਼ੁਰੂ ਹੋ ਗਈ ਤਾਂ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਸਭ ਕੁਝ ਸ਼ਾਂਤਮਈ ਢੰਗ ਨਾਲ ਹੋ ਰਿਹਾ ਹੈ ਅਤੇ ਭਾਜਪਾ ਦੇ ਦਿਹਾਤੀ ਪ੍ਰਧਾਨ ਨੂੰ ਵਾਪਸ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕਪੂਰਥਲਾ ਜ਼ਿਲ੍ਹੇ ’ਚ ਜਾਣੋ ਹੁਣ ਤੱਕ ਕਿੰਨੀ ਫ਼ੀਸਦੀ ਹੋਈ ਵੋਟਿੰਗ, ਲੋਕਾਂ ’ਚ ਦਿੱਸਿਆ ਭਾਰੀ ਉਤਸ਼ਾਹ

PunjabKesari

ਇਸੇ ਦੌਰਾਨ ਹੀ ਕਿਸਾਨਾਂ ਨੂੰ ਭਿਣਕ ਲੱਗ ਗਈ ਕਿ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਟਾਂਡਾ ਮੋੜ ਉਤੇ ਕਿਸੇ ਦੀ ਨਿੱਜੀ ਦੁਕਾਨ ਵਿੱਚ ਆ ਕੇ ਰੁਕੇ ਹੋਏ ਹਨ। ਕਿਸਾਨਾਂ ਨੇ ਉੱਕਤ ਦੁਕਾਨ ਸਾਹਮਣੇ ਪਹੁੰਚ ਕੇ ਭਾਜਪਾ ਸਰਕਾਰ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੰਜੀਵ ਮਨਹਾਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਤ ਵਿਗੜਦੇ ਦੇਖਦਿਆਂ ਡੀ. ਐੱਸ. ਪੀ. ਗੋਪਾਲ ਸਿੰਘ, ਐੱਸ. ਐੱਚ. ਓ. ਬਲਵਿੰਦਰਪਾਲ ਭਾਰੀ ਫੋਰਸ ਸਮੇਤ ਮੌਕੇ ਉਤੇ ਪੁੱਜ ਗਏ, ਜਿੱਥੇ ਉਨ੍ਹਾਂ ਨੇ ਕਿਸਾਨਾਂ ਨੂੰ ਸਮਝਾਉਂਦਿਆਂ ਸ਼ਾਂਤ ਰਹਿਣ ਲਈ ਅਪੀਲ ਕੀਤੀ ਤੇ ਕਿਸਾਨਾਂ ਨੇ ਮੰਗ ਕੀਤੀ ਕਿ ਉੱਕਤ ਭਾਦਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਨੂੰ ਸ਼ਹਿਰ ਤੋਂ ਵਾਪਸ ਭੇਜ ਦਿੱਤਾ ਜਾਵੇ।

PunjabKesari

ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੰਜੀਵ ਮਨਹਾਸ ਨੂੰ ਮਾਹੌਲ ਸ਼ਾਂਤਮਈ ਰੱਖਣ ਲਈ ਤੁਰੰਤ ਵਾਪਸ ਜਾਣ ਲਈ ਕਹਿ ਦਿੱਤਾ ਗਿਆ ਤਾਂ ਜਦੋਂ ਸੰਜੀਵ ਮਨਹਾਸ  ਦੁਕਾਨ ਵਿੱਚੋਂ ਬਾਹਰ ਆ ਕੇ  ਆਪਣੀ ਗੱਡੀ ਕੋਲ ਪੁੱਜ ਕੇ ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕੀਤੇ ਤਾਂ ਜਿਸ ਨੂੰ ਸੁਣ ਕੇ ਕਿਸਾਨ ਭੜਕ ਉੱਠੇ ਅਤੇ ਉਨ੍ਹਾਂ ਨੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੰਜੀਵ ਮਨਹਾਸ ਦੀ ਗੱਡੀ ਦਾ ਘਿਰਾਓ ਕਰ ਦਿੱਤਾ ਅਤੇ ਉਸ ਦੇ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਪੁਸ਼ਟ ਜਾਣਕਾਰੀ ਮੁਤਾਬਕ ਗੱਡੀ ਉਤੇ ਹਮਲਾ ਵੀ ਹੋਇਆ ਹੈ। ਇਸ ਮੌਕੇ ਸਥਿਤੀ ਕਾਫ਼ੀ ਤਣਾਅਪੂਰਨ ਹੋ ਗਈ। ਪੁਲਸ ਪ੍ਰਸ਼ਾਸਨ ਵੱਲੋਂ ਬੜੀ ਮੁਸ਼ੱਕਤ ਨਾਲ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੰਜੀਵ ਮਨਹਾਸ ਨੂੰ ਕਿਸਾਨਾਂ ਦੇ ਘੇਰੇ ਚੋਂ ਛੁਡਾ ਕੇ ਵਾਪਸ  ਭੇਜ ਦਿੱਤਾ ।


shivani attri

Content Editor

Related News