ਬਜ਼ੁਰਗ ਗ੍ਰੰਥੀ 'ਤੇ ਪੁੱਤਾਂ ਢਾਹਿਆ ਕਹਿਰ, ਤੋਹਮਤਾਂ ਲਗਾ ਕੇ ਕੱਢਿਆ ਘਰੋਂ (ਵੀਡੀਓ)

Tuesday, Sep 15, 2020 - 09:56 AM (IST)

ਹੁਸ਼ਿਆਰਪੁਰ, ਅੰਮ੍ਰਿਤਸਰ (ਅਮਰੀਕ ਕੁਮਾਰ) : ਉਹ ਮਾਂ-ਪਿਓ ਜਿੰਨ੍ਹਾਂ ਨੇ ਆਪਣੀ ਪੂਰੀ ਜਿੰਦਗੀ ਬੱਚਿਆਂ ਦੇ ਲੇਖੇ ਲਗਾ ਦਿੱਤੀ ਉਨ੍ਹਾਂ ਦੀ ਹਰ ਲੋੜ, ਹਰ ਰੀਝ ਨੂੰ ਹੱਸਦੇ ਹੋਏ ਪੂਰਾ ਕੀਤਾ। ਪਰ ਅੱਜ ਉਹੀ ਬੇਦਰਦ ਪੁੱਤਾਂ ਨੇ ਉਨ੍ਹਾਂ ਨੂੰ ਬੁੱਢੇ ਵਾਰੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਛੱਡ ਦਿੱਤਾ ਹੈ। ਦਰਅਸਲ, ਮਾਮਲਾ ਚੱਬੇਬਾਲ ਦਾ ਹੈ, ਜਿਥੇ ਬਜ਼ੁਰਗ ਗ੍ਰੰਥੀ ਸਿੰਘ ਦੀ ਪੁੱਤਰਾਂ ਨੇ ਨਾ ਸਿਰਫ਼ ਕੁੱਟਮਾਰ ਕੇ ਘਰੋਂ ਕੱਢ ਦਿੱਤਾ ਸਗੋਂ ਚਰਿੱਤਰਹੀਣ ਹੋਣ ਦਾ ਦੋਸ਼ ਲਗਾ ਕੇ ਭੰਡਿਆ ਵੀ। ਰੱਬ ਦੀ ਰਜ਼ਾ 'ਚ ਰਹਿਣ ਵਾਲਾ ਬਜ਼ੁਰਗ ਪਾਠੀ ਹੁਣ ਆਪਣੀ ਬੀਮਾਰ ਪਤਨੀ ਨੂੰ ਨਾਲ ਲੈ ਕੇ ਕਦੇ ਧੀ ਤੇ ਕਦੇ ਸਹੁਰੇ ਘਰ ਰਹਿ ਰਿਹਾ ਹੈ।

ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਖ਼ਿਲਾਫ਼ ਵੱਡੀ ਕਾਰਵਾਈ, ਯੂ-ਟਿਊਬ ਚੈਨਲ ਪੂਰੀ ਤਰ੍ਰਾਂ ਕੀਤਾ ਬਲਾਕ

ਬੇਘਰ ਹੋਏ ਗ੍ਰੰਥੀ ਸਿੰਘ ਤੇ ਉਸਦੀ ਪਤਨੀ ਦੀ ਦੇਖਭਾਲ ਉਨ੍ਹਾਂ ਦੀ ਧੀ ਸੁਰਜੀਤ ਕੌਰ ਕਰ ਰਹੀ ਹੈ। ਮਾਂ-ਪਿਓ ਦੇ ਦੁਖ 'ਚ ਦੁੱਖੀ ਧੀ ਨੇ ਆਪਣੇ ਭਰਾਵਾਂ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਚੱਬੇਵਾਲ ਦੇ ਡੀ.ਐੈੱਸ.ਪੀ. ਪ੍ਰੇਮ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। 

ਇਹ ਵੀ ਪੜ੍ਹੋ : 3 ਬੱਚਿਆਂ ਦੇ ਪਿਓ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, 6 ਸਾਲਾਂ ਬੱਚੀ ਨਾਲ ਕੀਤਾ ਜਬਰ-ਜ਼ਿਨਾਹ


author

Baljeet Kaur

Content Editor

Related News