ਵਿਦਿਆਰਥਣਾਂ ਨੇ ਯੂਥ ਫਲੇਅਰ ’ਚ ਕੀਤੇ ਸਥਾਨ ਪ੍ਰਾਪਤ

12/02/2018 11:58:01 AM

ਹੁਸ਼ਿਆਰਪੁਰ (ਸੰਜੇ ਰੰਜਨ)-ਡੀ. ਏ. ਵੀ. ਯੂਨੀਵਰਸਿਟੀ ’ਚ ਯੂਥ ਫਲੇਅਰ ਇੰਟਰ ਸਕੂਲ ਪ੍ਰਤੀਯੋਗਤਾ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ 50 ਸਕੂਲਾਂ ਨੇ ਭਾਗ ਲਿਆ। ਕਾਰਡ ਮੇਕਿੰਗ ਪ੍ਰਤੀਯੋਗਤਾ ਵਿਚ ਐੱਸ. ਵੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਦੀਆਂ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਮਹਿਰੂਮ ਨੀਸ਼ਾ ਅਤੇ ਕੋਮਲ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਖੇਤਰ ਦਾ ਮਾਣ ਵਧਾਇਆ। ਰੰਗੋਲੀ ਮੁਕਾਬਲੇ ਵਿਚ ਗਿਆਰਵੀਂ ਦੀਆਂ ਵਿਦਿਆਰਥਣਾਂ ਲਵਪ੍ਰੀਤ ਤੇ ਸੁਮਨਪ੍ਰੀਤ ਕੌਰ ਅਤੇ ਪਾਵਰ ਪੁਆਇੰਟ ਪ੍ਰੈਜ਼ੇਂਟੇਸ਼ਨ ਵਿਚ ਅੰਸ਼ ਅਤੇ ਆਰਿਅਨ ਪਠਾਣੀਆ ਨੇ ਭਾਗ ਲੈ ਕੇ ਪ੍ਰਤੀਯੋਗਤਾ ਵਿਚ ਭਾਗੀਦਾਰੀ ਦਾ ਪ੍ਰਮਾਣ ਪੱਤਰ ਪ੍ਰਾਪਤ ਕੀਤਾ। ਟੀਮ ਇੰਚਾਰਜ ਸ਼੍ਰੀਮਤੀ ਰਾਜਵਿੰਦਰ ਕੌਰ ਨੂੰ ਐਵਾਰਡ ਆਫ਼ ਆਨਰ ਨਾਲ ਸਨਮਾਨਤ ਕੀਤਾ ਗਿਆ। ਸਕੂਲ ਦੀ ਪ੍ਰਾਰਥਨਾ ਸਭਾ ਵਿਚ ਪ੍ਰਿੰਸੀਪਲ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫੀ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਤ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ।

Related News