22 ਮਹੀਨੇ ਦਾ ਡੀ. ਏ. ਤੇ 25 ਮਹੀਨੇ ਦਾ ਮਹਿੰਗਾਈ ਭੱਤਾ ਹਡ਼ੱਪ ਗਈ ਸਰਕਾਰ

Saturday, Apr 13, 2019 - 04:00 AM (IST)

22 ਮਹੀਨੇ ਦਾ ਡੀ. ਏ. ਤੇ 25 ਮਹੀਨੇ ਦਾ ਮਹਿੰਗਾਈ ਭੱਤਾ ਹਡ਼ੱਪ ਗਈ ਸਰਕਾਰ
ਹੁਸ਼ਿਆਰਪੁਰ (ਘੁੰਮਣ)-ਪੰਜਾਬ ਪੈਨਸ਼ਨਰਜ਼ ਯੂਨੀਅਨ ਨੇ ਦੋਸ਼ ਲਾਇਆ ਹੈ ਕਿ ਸਰਕਾਰ ਉਨ੍ਹਾਂ ਦਾ 22 ਮਹੀਨੇ ਦਾ ਡੀ. ਏ. ਤੇ 25 ਮਹੀਨੇ ਦਾ ਮਹਿੰਗਾਈ ਭੱਤਾ ਹਡ਼ੱਪ ਕਰ ਗਈ ਹੈ ਜਿਸ ਕਾਰਨ ਬਜ਼ੁਰਗ ਪੈਨਸ਼ਨਰ ਨਾ ਤਾਂ ਸਿਰਫ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ, ਬਲਕਿ ਉਨ੍ਹਾਂ ਨੂੰ ਮਾਨਸਿਕ ਸ਼ੋਸ਼ਣ ਵੀ ਝੱਲਣਾ ਪੈ ਰਿਹਾ ਹੈ। ਅੱਜ ਇਥੇ ਜ਼ਿਲਾ ਇਕਾਈ ਦੇ ਪ੍ਰਧਾਨ ਮੋਹਣ ਸਿੰਘ ਮਰਵਾਹਾ, ਜਨਰਲ ਸਕੱਤਰ ਅਮਰੀਕ ਸਿੰਘ, ਜਗਜੀਤ ਸਿੰਘ, ਪ੍ਰਿੰ. ਚਰਨ ਸਿੰਘ ਤੇ ਯੋਗਾ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ ਚੁੱਪੀ ਧਾਰੀ ਬੈਠੀ ਹੈ। ਸਰਕਾਰ ਨੇ ਸਿਰਫ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲਈ 31 ਦਸੰਬਰ ਤੱਕ ਵਾਧਾ ਕਰ ਦਿੱਤਾ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਅਦਾਲਤਾਂ ਦੇ ਫੈਸਲੇ ਦੇ ਉਲਟ ਨਿੱਜੀ ਟਰਾਂਸਪੋਰਟਰਾਂ ਦੇ ਪੱਖ ਦੀ ਵੀ ਪੂਰਤੀ ਕਰ ਰਹੀ ਹੈ। ਮੰਤਰੀਆਂ ਤੇ ਵਿਧਾਇਕਾਂ ਦੀਆਂ ਤਨਖ਼ਾਹਾਂ ਵਿਚ ਵੀ ਤਾਬਡ਼ਤੋਡ਼ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਤਾਂ ਸਰਕਾਰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਕੁਲਦੀਪ ਸਿੰਘ, ਉਂਕਾਰ ਸਿੰਘ, ਜਗਜੀਤ ਸਿੰਘ, ਤੀਰਥ ਸਿੰਘ, ਕਸ਼ਮੀਰ ਸਿੰਘ, ਗੁਰੂ ਦੱਤ, ਮੋਹਣ ਸਿੰਘ, ਗੁਰਦੀਪ ਸਿੰਘ, ਕੇਵਲ ਕ੍ਰਿਸ਼ਨ, ਬੂਟਾ ਸਿੰਘ ਆਦਿ ਨੇ ਵੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਆਪਣੀ ਭਡ਼ਾਸ ਕੱਢੀ।

Related News