ਮੁੱਖੋਮਜਾਰਾ ’ਚ ਟਰੈਕਟਰ-ਟਰਾਲੀ ਬੈਕ ਮੁਕਾਬਲੇ ਕਰਵਾਏ
Saturday, Apr 13, 2019 - 03:59 AM (IST)
ਹੁਸ਼ਿਆਰਪੁਰ (ਗੁਰਮੀਤ)-ਪਿੰਡ ਮੁੱਖੋਮਜਾਰਾ ਸੂਰਾਪੁਰ ਵਿਖੇ ਡੇਰਾ ਸ਼ਹੀਦਾ ਬਾਬਾ ਢੱਕੀ ਸਾਹਿਬ ਜੀ ਪ੍ਰਬੰਧਕ ਕਮੇਟੀ ਰਜਿ.ਵਲੋਂ ਅੱਜ ਪ੍ਰਧਾਨ ਸੰਤੌਖ ਸਿੰਘ ਸੰਧੂ ਦੀ ਅਗਵਾਈ ਹੇਠ ਟਰੈਕਟਰ-ਟਰਾਲੀ ਬੇਕ ਦੌਡ਼ ਮੁਕਾਬਲੇ ਕਰਵਾਏ ਗਏ , ਜਿਸ ਦੌਰਾਨ ਇਲਾਕੇ ਦੇ ਕਿਸਾਨਾ ਨੇ ਟਰੈਕਟਰ-ਟਰਾਲੀਆਂ ਸਮੇਤ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਬੈਕ ਦੌਡ਼ ਮੁਕਾਬਲੇ ’ਚ ਗੁਰਪ੍ਰੀਤ ਸਿੰਘ ਹੁਸੈਨਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਨਰਿੰਦਰ ਸਿੰਘ ਬਾਡ਼ੀਆਂ ਕਲਾਂ ਨੇ ਦੂਜਾ ਸਥਾਨ ਅਤੇ ਨਿੱਕਾ ਕੰਮੋਵਾਲ ਨੇ ਤੀਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਜੇਤੂਆਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਨਕਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਮੇਲਾ ਪ੍ਰਬੰਧਕ ਸੰਤੌਖ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 13 ਅਪ੍ਰੈਲ ਦਿਨ ਸ਼ਨੀਵਾਰ ਨੂੰ 19ਵਾਂ ਵਿਸ਼ਾਲ ਸਭਿਆਚਾਰਕ ਮੇਲਾ ਕਰਵਾਇਆ ਜਾਵੇਗਾ, ਜਿਸ ਵਿਚ ਮਸ਼ਹੂਰ ਦੋਗਾਣਾ ਜੋਡ਼ੀ ਭੁਪਿੰਦਰ ਗਿੱਲ ਤੇ ਜਸਵਿੰਦਰ ਜੀਤੂ ਅਤੇ ਆਤਮਾ ਸਿੰਘ ਤੇ ਅਮਨ ਰੋਜ਼ੀ ਸਮੇਤ ਪ੍ਰਸਿਧ ਗਾਇਕ ਹਰਜੀਤ ਹਰਮਨ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਇਸ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਪ੍ਰਮੁੱਖ ਸਿਆਸੀ, ਰਾਜਨਿਤਿਕ ਤੇ ਸਮਾਜ ਸੇਵੀ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਮੱਖਣ ਸਿੰਘ ਗਰੇਵਾਲ, ਅਮਰਜੀਤ ਸਿੰਘ , ਮਨਜੀਤ ਸਿੰਘ ਹੀਰ, ਮੀਤ ਪ੍ਰਧਾਨ ਬਲਜਿੰਦਰ ਸਿੰਘ ਬਿਲੂ, ਸੈਕਟਰੀ ਜਸਵੰਤ ਸਿੰਘ ਕਲੇਰ, ਸਰਪੰਚ ਰਮਨਦੀਪ ਸਿੰਘ, ਬਲਜੀਤ ਸਿੰਘ, ਰੋਹਿਤ ਰਾਣਾ, ਕਰਨ, ਤੇਜਵਿੰਦਰ ਸਿੰਘ ਆਦਿ ਹੋਰ ਹਾਜ਼ਰ ਸਨ ।
