ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ

Saturday, Apr 13, 2019 - 03:59 AM (IST)

ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ
ਹੁਸ਼ਿਆਰਪੁਰ (ਜ.ਬ.)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਸਮੇਂ ਸਿਰ ਤੇ ਬੱਸਾਂ ’ਚ ਅਸ਼ਲੀਲ ਵੀਡੀਓ ਅਤੇ ਗਾਣੇ ਚਲਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਪਰ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ। ਪ੍ਰਾਈਵੇਟ ਬੱਸਾਂ ਵਿਚ ਸ਼ਰੇਆਮ ਵੀਡੀਓ ਰਾਹੀਂ ਅਸ਼ਲੀਲਤਾ ਦੀ ਹੱਦਾਂ ਨੂੰ ਪਾਰ ਕੀਤਾ ਜਾਂਦਾ ਹੈ। ਜਦੋਂ ਵੀਡੀਓ ਚਲਦੀ ਹੈ ਤਾਂ ਬੱਸ ਵਿਚ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ। ਬੱਸ ਵਿਚ ਕੁਡ਼ੀਆਂ, ਮਹਿਲਾਵਾਂ, ਬਜ਼ੁਰਗ ਸਫਰ ਕਰ ਰਹੇ ਹੁੰਦੇ ਹਨ ਜੋ ਕਿ ਸਿਰ ਨੀਵੇਂ ਕਰ ਲੈਂਦੇ ਹਨ। ਲੋਕਾਂ ਦਾ ਕਹਿਣਾ ਹੈ ਡਿਪਟੀ ਕਮਿਸ਼ਨਰ ਦੇ ਹੁਕਮ ਕੇਵਲ ਕਾਗਜ਼ਾਂ ਤਕ ਹੀ ਰਹਿ ਜਾਂਦੇ ਹਨ। ਸਮੇਂ-ਸਮੇਂ ’ਤੇ ਚੈਕਿੰਗ ਕਰ ਕੇ ਹੁਕਮਾਂ ਨੂੰ ਲਾਗੂ ਕਰਵਾਇਆ ਜਾਵੇ। ਦਫਤਰਾਂ ਵਿਚ ਬੈਠ ਕੇ ਲਾਗੂ ਨਹੀਂ ਕੀਤਾ ਜਾ ਸਕਦਾ। ਸਬੰਧਤ ਵਿਭਾਗ ਕੁੰਭਕਰਨੀ ਨੀਂਦ ਵਿਚੋਂ ਜਾਗੇ ਅਤੇ ਕਾਰਵਾਈ ਕਰੇ। ਪ੍ਰਾਈਵੇਟ ਬੱਸ ’ਚ ਚੱਲ ਰਹੀ ਵੀਡੀਓ ਦੀ ਝਲਕ।

Related News