ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ
Thursday, Apr 11, 2019 - 04:34 AM (IST)

ਹੁਸ਼ਿਆਰਪੁਰ (ਪੰਡਿਤ)-ਲਾਇਨਜ਼ ਕਲੱਬ ਟਾਂਡਾ ਹਰਮਨ 321-ਡੀ ਵੱਲੋਂ ਨਗਰ ਦੇ ਦੋ ਵੱਖ-ਵੱਖ ਸਰਕਾਰੀ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ। ਕਲੱਬ ਪ੍ਰਧਾਨ ਬਲਰਾਜ ਕੁਮਾਰ ਕੁਮਰਾ ਦੀ ਅਗਵਾਈ ਵਿਚ ਸਮੂਹ ਟੀਮ ਨੇ ਇਹ ਲੇਖਣ ਸਮੱਗਰੀ ਭੇਟ ਕੀਤੀ। ਇਸ ਮੌਕੇ ਪ੍ਰਧਾਨ ਬਲਰਾਜ ਨੇ ਕਿਹਾ ਕਿ ਕਲੱਬ ਵੱਲੋਂ ਹੋਰ ਵੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਜਾਏਗੀ ਅਤੇ ਜਲਦ ਹੀ ਆਈ ਚੈੱਕਅਪ ਕੈਂਪ ਵੀ ਲਾਇਆ ਜਾਵੇਗਾ। ਇਸ ਮੌਕੇ ਮਾਸਟਰ ਬਲਵੀਰ ਸਿੰਘ, ਨਰਿੰਦਰ ਮੰਗਲ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਉਂਕਾਰ ਸਿੰਘ, ਬਲਵੰਤ ਸਿੰਘ ਰਾਜਾ, ਕਮਲ ਅਰੋਡ਼ਾ, ਨਵੀਨ ਕੁਮਾਰ, ਸੋਡੀ ਲਾਲ, ਸਮੀਰ ਤੱਖੀ, ਹਰਪ੍ਰੀਤ ਮਿੰਟੂ, ਇਕਬਾਲ ਸਿੰਘ ਪੱਡਾ, ਸਚਿਨ ਮੰਗਲ, ਜਤਿੰਦਰ ਸਿੰਘ, ਕੁਲਦੀਪ ਸਿੰਘ ਮਾਲਵਾ, ਇੰਦਰਜੀਤ ਸਿੰਘ, ਅਨੁਰਾਗ ਅਰੋਡ਼ਾ, ਦਿਲਬਾਗ ਸਿੰਘ, ਮਾਸਟਰ ਸੰਦੀਪ ਸੈਣੀ, ਮੈਡਮ ਹਰਵਿੰਦਰ ਕੌਰ, ਮੈਡਮ ਅਮਰਜੋਤ ਕੌਰ ਅਤੇ ਮੈਡਮ ਬੰਦਨਾ ਆਦਿ ਮੌਜੂਦ ਸਨ।