ਬੀ. ਸੀ. ਏ. ਦੀ ਟੀਮ ਨੇ ਜਿੱਤੇ ਕਾਲਜ ਦੇ ਵਾਲੀਬਾਲ ਮੁਕਾਬਲੇ
Thursday, Apr 11, 2019 - 04:34 AM (IST)

ਹੁਸ਼ਿਆਰਪੁਰ (ਪੰਡਿਤ)-ਹਰੀ ਪ੍ਰਕਾਸ਼ ਕਾਲਜ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਟਾਂਡਾ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਵਿਚ ਖੇਡਾਂ ਅਤੇ ਖੇਡ ਭਾਵਨਾ ਦਾ ਸੰਚਾਰ ਕਰਨ ਲਈ ਵਾਲੀਬਾਲ ਮੁਕਾਬਲੇ ਕਰਵਾਏ ਗਏ। ਸੰਸਥਾ ਦੇ ਚੇਅਰਮੈਨ ਰੋਹਿਤ ਟੰਡਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ‘ਨਸ਼ਿਆਂ ਨੂੰ ਨਾਂਹ ਖੇਡਾਂ ਨੂੰ ਹਾਂ’ ਨਾਅਰੇ ਅਧੀਨ ਕਰਵਾਏ ਗਏ ਵਾਲੀਬਾਲ ਮੁਕਾਬਲਿਆਂ ਵਿਚ ਵੱਖ-ਵੱਖ ਕਲਾਸਾਂ ਦੀਆਂ ਟੀਮਾਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੇ ਖ਼ਿਤਾਬੀ ਮੈਚ ਵਿਚ ਕਪਤਾਨ ਸਰਬਜੀਤ ਸਿੰਘ ਦੀ ਅਗਵਾਈ ਵਾਲੀ ਬੀ. ਸੀ. ਏ. ਦੀ ਟੀਮ ਹਰਭਜਨ ਸਿੰਘ, ਰਾਹੁਲ, ਮਨਜੀਤ ਸਿੰਘ, ਰਾਜ ਕੁਮਾਰ ਅਤੇ ਕਰਨਵੀਰ ਸਿੰਘ ਨੇ ਬੀ. ਐੱਸ. ਸੀ. ਆਈ. ਟੀ. ਦੀ ਟੀਮ ਨੂੰ ਹਰਾਇਆ। ਜੇਤੂ ਟੀਮ ਨੂੰ ਸਨਮਾਨਤ ਕਰਦੇ ਚੇਅਰਮੈਨ ਰੋਹਿਤ ਟੰਡਨ ਨੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਤੇ ਗੇਮਾਂ ਵਿਚ ਵਧ-ਚਡ਼੍ਹ ਕੇ ਉਤਸ਼ਾਹ ਦਿਖਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਤੰਦਰੁਸਤੀ ਮਨੁੱਖ ਦਾ ਗਹਿਣਾ ਹੈ। ਇਸ ਮੌਕੇ ਦਿਸ਼ਾਂਤ ਕੁਮਾਰ, ਤਜਿੰਦਰ ਕੌਰ, ਪਾਰੂਲ ਪ੍ਰਿਆ, ਅਮਨਦੀਪ ਸਿੰਘ, ਦਲਜੀਤ ਸਿੰਘ ਸੋਢੀ ਆਦਿ ਮੌਜੂਦ ਸਨ।