19ਵਾਂ ਵਿਸਾਖੀ ਧਾਰਮਕ ਤੇ ਸੱਭਿਆਚਾਰਕ ਮੇਲਾ 13 ਨੂੰ

Thursday, Apr 11, 2019 - 04:34 AM (IST)

19ਵਾਂ ਵਿਸਾਖੀ ਧਾਰਮਕ ਤੇ ਸੱਭਿਆਚਾਰਕ ਮੇਲਾ 13 ਨੂੰ
ਹੁਸ਼ਿਆਰਪੁਰ (ਗੁਰਮੀਤ)-ਪਿੰਡ ਮੁੱਖੋਮਜਾਰਾ ਸੂਰਾਪੁਰ ਵਿਖੇ ਡੇਰਾ ਸ਼ਹੀਦਾਂ ਬਾਬਾ ਢੱਕੀ ਸਾਹਿਬ ਜੀ ਪ੍ਰਬੰਧਕ ਕਮੇਟੀ ਰਜਿ.ਵੱਲੋਂ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ 19ਵਾਂ ਸਾਲਾਨਾ ਧਾਰਮਕ ਅਤੇ ਸੱਭਿਆਚਾਰਕ ਮੇਲਾ ਕਰਵਾਉਣ ਸਬੰਧੀ ਸਮੂਹ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ। ਜਿਸ ਉਪਰੰਤ ਮੇਲਾ ਪ੍ਰਬੰਧਕ ਸੰਤੋਖ ਸਿੰਘ ਸੰਧੂ ਨੇ ਦੱਸਿਆ ਕਿ ਕਰਵਾਏ ਜਾ ਰਹੇ ਮੇਲੇ ਦੀਆਂ ਸਭ ਤਿਆਰੀਆਂ ਮੁੰਕਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 12 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਟਰੈਕਟਰ-ਟਰਾਲੀ ਦੇ ਬੈਕ ਦੌਡ਼ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿਚ ਇਲਾਕੇ ਦੇ ਕਿਸਾਨ ਵੱਡੀ ਗਿਣਤੀ ਵਿਚ ਆਪਣੇ ਟਰੈਕਟਰ-ਟਰਾਲੀ ਲੈ ਕੇ ਬੈਕ ਦੌਡ਼ ਮੁਕਾਬਲੇ ਵਿਚ ਹਿੱਸਾ ਲੈਣਗੇ। ਇਸ ਤੋਂ ਅਗਲੇ ਦਿਨ 13 ਅਪ੍ਰੈਲ ਨੂੰ 19ਵਾਂ ਵਿਸ਼ਾਲ ਧਾਰਮਕ ਤੇ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ, ਜਿਸ ਵਿਚ ਮਸ਼ਹੂਰ ਦੋਗਾਣਾ ਜੋਡ਼ੀ ਆਤਮਾ ਸਿੰਘ ਤੇ ਅਮਨ ਰੋਜ਼ੀ ਅਤੇ ਭੁਪਿੰਦਰ ਗਿੱਲ ਤੇ ਜਸਵਿੰਦਰ ਜੀਤੂ ਸਮੇਤ ਪ੍ਰਸਿੱਧ ਗਾਇਕ ਹਰਜੀਤ ਹਰਮਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਇਸ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਪ੍ਰਮੁੱਖ ਸਿਆਸੀ, ਰਾਜਨੀਤਕ ਤੇ ਸਮਾਜ ਸੇਵੀ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰਤੇ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਿੱਲੂ, ਸੈਕਟਰੀ ਜਸਵੰਤ ਸਿੰਘ ਕਲੇਰ, ਮੱਖਣ ਸਿੰਘ ਗਰੇਵਾਲ, ਅਮਰਜੀਤ ਸਿੰਘ, ਮਨਜੀਤ ਸਿੰਘ ਹੀਰ, ਬਲਜੀਤ ਸਿੰਘ, ਰੋਹਿਤ ਰਾਣਾ, ਕਰਨ, ਤੇਜਵਿੰਦਰ ਸਿੰਘ, ਸਰਪੰਚ ਰਮਨਦੀਪ ਸਿੰਘ ਆਦਿ ਹਾਜ਼ਰ ਸਨ।

Related News