ਸਪੈਸ਼ਲ ਬ੍ਰਾਂਚ ਦੀ ਟੀਮ ਨੇ ਭਗੌਡ਼ਾ ਕਰਾਰ ਔਰਤ ਨੂੰ ਕੀਤਾ ਕਾਬੂ

Tuesday, Apr 09, 2019 - 04:30 AM (IST)

ਸਪੈਸ਼ਲ ਬ੍ਰਾਂਚ ਦੀ ਟੀਮ ਨੇ ਭਗੌਡ਼ਾ ਕਰਾਰ ਔਰਤ ਨੂੰ ਕੀਤਾ ਕਾਬੂ
ਹੁਸ਼ਿਆਰਪੁਰ (ਪੰਡਿਤ, ਕੁਲਦੀਸ਼)-ਜ਼ਿਲਾ ਪੁਲਸ ਦੀ ਸਪੈਸ਼ਲ ਬ੍ਰਾਂਚ ਟੀਮ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਦੇਹੀ ਕਰਨ ਦੇ ਦੋਸ਼ ਵਿਚ ਨਾਮਜ਼ਦ ਭਗੌਡ਼ਾ ਕਰਾਰ ਔਰਤ ਨੂੰ ਕਾਬੂ ਕੀਤਾ ਹੈ। ਸਪੈਸ਼ਲ ਬ੍ਰਾਂਚ ਦੀ ਟੀਮ ਸੋਹਣ ਸਿੰਘ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ ਅਤੇ ਜਸਵੰਤ ਕੌਰ ਵੱਲੋਂ ਕਾਬੂ ਕਰ ਕੇ ਟਾਂਡਾ ਪੁਲਸ ਹਵਾਲੇ ਕੀਤੀ ਔਰਤ ਦੀ ਪਛਾਣ ਰਣਜੀਤ ਕੌਰ ਪਤਨੀ ਦੀਪਕ ਬੰਟੀ ਨਿਵਾਸੀ ਬੱਸੀ ਜਲਾਲ ਦੇ ਰੂਪ ਵਿਚ ਹੋਈ ਹੈ। ਸਪੈਸ਼ਲ ਬ੍ਰਾਂਚ ਦੀ ਟੀਮ ਨੇ ਦੱਸਿਆ ਕਿ ਉਕਤ ਔਰਤ ਦੇ ਖਿਲਾਫ ਥਾਣਾ ਟਾਂਡਾ ਵਿਚ 30 ਨਵੰਬਰ 2017 ਨੂੰ ਘੁੱਲਾ ਨਿਵਾਸੀ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਦਲਬੀਰ ਸਿੰਘ ਦੇ ਬਿਆਨ ਦੇ ਅਧਾਰ ’ਤੇ ਧੋਖਾਦੇਹੀ ਦਾ ਮਾਮਲਾ ਦਰਜ ਹੋਇਆ ਸੀ ਤੇ ਉਸਨੂੰ ਮਾਣਯੋਗ ਜੱਜ ਰੇਣੂ ਗੋਇਲ ਦੀ ਦਸੂਹਾ ਅਦਾਲਤ ਨੇ 8 ਮਾਰਚ 2019 ਨੂੰ ਭਗੌਡ਼ਾ ਕਰਾਰ ਦਿੱਤਾ ਸੀ। ਕੀ ਸੀ ਮਾਮਲਾ ਉਕਤ ਔਰਤ ਦੇ ਖਿਲਾਫ ਮਾਮਲਾ ਦਰਜ ਕਰਵਾਉਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਖੱਖ ਨਿਵਾਸੀ ਇਕ ਆਪਣੇ ਜਾਣਕਾਰ ਅਤੇ ਉਕਤ ਔਰਤ ਉੱਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦਾ ਦੋਸ਼ ਲਾਇਆ ਸੀ। ਆਪਣੇ ਬਿਆਨ ਵਿਚ ਉਸਨੇ ਦੱਸਿਆ ਸੀ ਕਿ ਉਸਨੂੰ ਪੁਰਤਗਾਲ ਵਿਚ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 7 ਲੱਖ 92 ਹਜ਼ਾਰ ਲਏ ਪਰ ਉਸਨੂੰ ਪੁਰਤਗਾਲ ਭੇਜਣ ਦੀ ਬਜਾਏ ਉਸਦਾ ਬੇਲਾਰੂਸ ਦਾ ਵੀਜ਼ਾ ਲਗਵਾ ਦਿੱਤਾ। ਬਾਅਦ ਵਿਚ ਆਪਣੀ ਰਕਮ ਵਾਪਸ ਮੰਗਣ ’ਤੇ ਉਹ ਇਨਕਾਰੀ ਹੋ ਗਏ। ਥਾਣਾ ਟਾਂਡਾ ਪੁਲਸ ਨੇ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਸੀ। ਹੁਣ ਭਗੌਡ਼ਾ ਕਰਾਰ ਔਰਤ ਨੂੰ ਕਾਬੂ ਕਰਕੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਟਾਂਡਾ ਪੁਲਸ ਦੇ ਹਵਾਲੇ ਕੀਤਾ ਹੈ। ਪੁਲਸ ਮਾਮਲੇ ਦੀ ਤਫਤੀਸ਼ ਵਿਚ ਜੁਟੀ ਹੈ।ਫੋਟੋ ਫਾਈਲ : 8 ਐੱਚ ਐੱਸ ਪੀ ਐੱਚ ਪੰਡਿਤ 7

Related News