ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਸਣੇ 2 ਕਾਬੂ

Tuesday, Apr 09, 2019 - 04:30 AM (IST)

ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਸਣੇ 2 ਕਾਬੂ
ਹੁਸ਼ਿਆਰਪੁਰ (ਅਮਰਿੰਦਰ)-ਥਾਣਾ ਸਦਰ ਪੁਲਸ ਨੇ ਗੁਪਤਾ ਸੂਚਨਾ ਦੇ ਆਧਾਰ ’ਤੇ ਊਨਾ ਰੋਡ ’ਤੇ ਬਜਵਾਡ਼ਾ ਪਿੰਡ ਨਜ਼ਦੀਕ ਕੰਢੀ ਨਹਿਰ ਦੇ ਨੇੜੇ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਸਮੇਤ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਦਕਿ ਤੀਜਾ ਪੁਲਸ ਨੂੰ ਚਕਮਾ ਦੇ ਕੇ ਐਕਟਿਵਾ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਿਆ। ਦੋਸ਼ੀਆਂ ਦੀ ਪਛਾਣ ਅਭਿ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚੱਗਰਾਂ ਤੇ ਅਸ਼ਵਨੀ ਕੁਮਾਰ ਪੁੱਤਰ ਸੋਮਨਾਥ ਵਾਸੀ ਮਹਿਲਾਂਵਾਲੀ ਦੇ ਤੌਰ ’ਤੇ ਹੋਈ, ਜਦਕਿ ਫ਼ਰਾਰ ਹੋਏ ਦੋਸ਼ੀ ਦੀ ਪਛਾਣ ਕੁਮਾਰ ਵਜੋਂ ਹੋਈ ਹੈ। ਐੱਸ.ਐੱਚ.ਓ. ਰਾਜੇਸ਼ ਅਰੋਡ਼ਾ ਨੇ ਦੱਸਿਆ ਕਿ ਬਰਾਮਦ 63,000 ਐੱਮ. ਐੱਲ. ਨਾਜਾਇਜ਼ ਸ਼ਰਾਬ ਫਸਟ ਚੁਆਇਸ ਮਾਰਕਾ ਦੀ ਵ੍ਹਿਸਕੀ ਹੈ। ਫ਼ਰਾਰ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਪੁਲਸ ਕਰ ਰਹੀ ਹੈ ਰੇਡ ਥਾਣਾ ਸਦਰ ’ਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਰਾਜੇਸ਼ ਅਰੋਡ਼ਾ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਬਜਵਾਡ਼ਾ ਦੇ ਨਜ਼ਦੀਕ ਨਹਿਰ ’ਤੇ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ। ਏ.ਐੱਸ.ਆਈ. ਸਤੀਸ਼ ਕੁਮਾਰ ਦੀ ਅਗਵਾਈ ’ਚ ਪੁਲਸ ਜਦ ਮੌਕੇ ’ਤੇ ਪਹੁੰਚੀ ਤਾਂ ਪੁਲਸ ਨੂੰ ਦੇਖਦੇ ਹੀ ਐਕਟਿਵਾ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਪੁਲਸ ਨੇ ਮੁਸਤੈਦੀ ਦਿਖਾ ਕੇ ਅਭਿ ਤੇ ਅਸ਼ਵਨੀ ਕੁਮਾਰ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 63,000 ਐੱਮ.ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਕਾਬੂ ਕੀਤੇ ਉਕਤ ਦੋਹਾਂ ਦੋਸ਼ੀਆਂ ਖਿਲਾਫ਼ ਆਬਕਾਰੀ ਐਕਟ ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਫਰਾਰ ਦੋਸ਼ੀ ਕੁਮਾਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲਸ ਜਲਦ ਹੀ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰ ਲਵੇਗੀ।

Related News