ਮੈਡੀਕਲ ਚੈੱਕਅਪ ਕੈਂਪ ’ਚ 117 ਲੋਕਾਂ ਦੀ ਸਿਹਤ ਦੀ ਜਾਂਚ
Friday, Apr 05, 2019 - 04:21 AM (IST)
ਹੁਸ਼ਿਆਰਪੁਰ (ਭਟੋਆ)-ਸਿਵਲ ਸਰਜਨ ਹੁਸ਼ਿਆਰਪੁਰ ਤੇ ਪੀ. ਐੱਚ. ਸੀ. ਭੂੰਗਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਣਜੀਤ ਸਿੰਘ ਘੋਤਡ਼ਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਾ. ਅਮਰਦੀਪ ਸਿੰਘ ਭੇਲਾ ਮੈਡੀਕਲ ਅਫਸਰ ਪੀ. ਐੱਚ. ਸੀ. ਭੂੰਗਾ ਵੱਲੋਂ ਪਿੰਡ ਮਨਹੋਤਾ ਅਤੇ ਥਾਨਾ ’ਚ ਲਾਏ ਫ੍ਰੀ ਮੈਡੀਕਲ ਚੈੱਕਅਪ ਕੈਂਪ ਮੌਕੇ ਕੁੱਲ 117 ਲੋਕਾਂ ਦੀ ਸਿਹਤ ਦੀ ਜਾਂਚ ਕੀਤਾ ਅਤੇ ਫ੍ਰੀ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਕੌਂਸਲਰ ਮਨਜਿੰਦਰ ਕੌਰ ਅਤੇ ਸਟਾਫ ਨਰਸ ਸੁਰਿੰਦਰ ਕੌਰ ਵੱਲੋਂ ਲੋਕਾਂ ਦੇ ਸ਼ੂਗਰ, ਬਲੱਡ ਪ੍ਰੈਸ਼ਰ, ਈ. ਸੀ. ਜੀ. ਦੇ ਟੈਸਟ ਫ੍ਰੀ ਕੀਤੇ ਗਏ। ਇਸ ਸਮੇਂ ਸਰਪੰਚ ਰਮੇਸ਼ ਚੰਦ, ਆਸ਼ਾ ਵਰਕਰ ਨਿਰਮਲਾ ਦੇਵੀ, ਸਰਬਜੀਤ ਕੌਰ, ਔਰਤਾਂ ਬੱਚੇ ਅਤੇ ਹੋਰ ਲੋਕ ਹਾਜ਼ਰ ਸਨ।
