ਹਿਜ਼ ਐਕਸੀਲੈਂਸ ’ਚ ਗੋਲਡ ਤੇ ਪਲੈਟੀਨਮ ਬੈਚ ’ਚ ਮਿਲੇਗਾ ਦਾਖ਼ਲਾ : ਡਾ. ਸਰੀਨ²
Friday, Apr 05, 2019 - 04:20 AM (IST)
ਹੁਸ਼ਿਆਰਪੁਰ (ਜੈਨ, ਬੀ. ਐੱਨ. 168/4)-ਹੁਸ਼ਿਆਰਪੁਰ ਦੇ ਮੰਨੇ-ਪ੍ਰਮੰਨੇ ਪ੍ਰਸਿੱਧ ਸਿੱਖਿਆ ਸੰਸਥਾਨ ਹਿਜ਼ ਐਕਸੀਲੈਂਸ ਇੰਸਟੀਚਿਊਟ ਵਿਚ ਮੈਡੀਕਲ, ਨਾਨ-ਮੈਡੀਕਲ ਤੇ ਕਾਮਰਸ ਦੀਆਂ ਜਮਾਤਾਂ ਲਈ ਨਵੇਂ ਸੈਸ਼ਨ 2019-20 ਲਈ ਦਾਖ਼ਲਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਡਾਇਰੈਕਟਰ ਡਾ. ਅਸ਼ੀਸ਼ ਸਰੀਨ (ਪੀ. ਐੱਚ. ਡੀ. ਕੈਮਿਸਟਰੀ) ਨੇ ਦੱਸਿਆ ਕਿ ਨਵੇਂ ਸੈਸ਼ਨ ਸੀ. ਬੀ. ਐੱਸ. ਈ. ਬੋਰਡ ਅਤੇ ਪੰਜਾਬ ਸਕੂਲ ਐਜ਼ੂਕੇਸ਼ਨ ਬੋਰਡ ਦੋਵੇਂ ਸਟ੍ਰੀਮਸ ਦੇ ਲਈ ਦਾਖ਼ਲਾ ਸ਼ੁਰੂ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਇਸ ਵਾਰ ਗੋਲਡ ਬੈਚ ਅਤੇ ਪਲੈਟੀਨਮ ਬੈਚ ’ਚ ਦਾਖ਼ਲਾ ਲੈਣ ਦੀ ਸਹੂਲਤ ਵੀ ਹੋਵੇਗੀ। ਇਨ੍ਹਾਂ ਸਹੂਲਤਾਂ ਤਹਿਤ ਵਿਦਿਆਰਥੀਆਂ ਨੂੰ ਸਿੱਖਿਆ ਦੀਆਂ ਨਵੀਨਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਇੰਸਟੀਚਿਊਟ ਵੱਲੋਂ ਚੰਡੀਗਡ਼੍ਹ ਤੋਂ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਅਤੇ ਸਿੱਖਿਆ ਮਾਹਿਰਾਂ ਵੱਲੋਂ ਵਿਸ਼ੇਸ਼ ਕੰਪੀਟਿਟਵ ਕੋਚਿੰਗ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਅਤੇ ਹੋਰ ਕੰਪੀਟਿਟਵ ਐਗਜ਼ਾਮ ਦੀ ਤਿਆਰੀ ਕਰਕੇ ਵਿਦਿਆਰਥੀ ਦੇਸ਼ ਦੇ ਪ੍ਰਮੁੱਖ ਮੈਡੀਕਲ ਤੇ ਇੰਜੀਨੀਅਰਿੰਗ ਕਾਲਜਾਂ ’ਚ ਦਾਖ਼ਲਾ ਲੈ ਸਕਣਗੇ। ਬੀਤੇ ਸਾਲ ਉਨ੍ਹਾਂ ਵੱਲੋਂ ਵਿਦਿਆਰਥੀਆਂ ਦਾ ਨਾਸਾ (ਅਮਰੀਕਾ) ਟੂਰ ਵੀ ਇੰਸਟੀਚਿਊਟ ਦੀ ਮੁੱਖ ਉਪਲਬਧੀ ਰਹੀ। ਵਿਦਿਆਰਥੀਆਂ ਦਾ ਅਮਰੀਕਾ ਨਾਸਾ ਟੂਰ ’ਚ ਚੁਣੇ ਜਾਣਾਂ ਵੀ ਇੰਸਟੀਚਿਊਟ ਲਈ ਬਹੁਤ ਮਾਣ ਵਾਲੀ ਗੱਲ ਰਹੀ। ਡਾ. ਸਰੀਨ ਅਨੁਸਾਰ ਅੱਜ-ਕੱਲ ਫ੍ਰੀ ਡੈਮੋ ਕਲਾਸਿਜ਼ ਵੀ ਲਾਈਆਂ ਜਾ ਰਹੀਆਂ ਹਨ।
