ਨਾਜਾਇਜ਼ ਖੋਦਾਈ ਦੇ ਦੋਸ਼ੀਆਂ ਨੂੰ ਸਪੈਸ਼ਲ ਬ੍ਰਾਂਚ ਨੇ ਕੀਤਾ ਪੁਲਸ ਹਵਾਲੇ
Friday, Apr 05, 2019 - 04:19 AM (IST)
ਹੁਸ਼ਿਆਰਪੁਰ (ਅਮਰਿੰਦਰ)-ਸਪੈਸ਼ਲ ਬ੍ਰਾਂਚ ਦੀ ਪੁਲਸ ਨੇ ਨਾਜਾਇਜ਼ ਖੋਦਾਈ ਦੇ ਦੋਸ਼ ’ਚ 2 ਦੋਸ਼ੀਆਂ ਹਰਭਜਨ ਸਿੰਘ ਉਰਫ਼ ਰਾਜੂ ਪੁੱਤਰ ਬਲਬੀਰ ਸਿੰਘ ਤੇ ਮਨਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਲਾਂਬਡ਼ਾ ਨੂੰ ਰੇਤ ਨਾਲ ਭਰੀ ਟਰੈਕਟਰ-ਟਰਾਲੀ ਸਮੇਤ ਕਾਬੂ ਕਰ ਕੇ ਥਾਣਾ ਬੁੱਲ੍ਹੋਵਾਲ ਪੁਲਸ ਹਵਾਲੇ ਕਰ ਦਿੱਤਾ। ਸਪੈਸ਼ਲ ਬ੍ਰਾਂਚ ਦੇ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋਨੋਂ ਹੀ ਦੋਸ਼ੀ ਰੇਤ ਖਨਨ ਸਬੰਧੀ ਕੋਈ ਕਾਗਜ਼ਾਤ ਨਹੀਂ ਦਿਖਾ ਸਕੇ। ਉਨ੍ਹਾਂ ਨੇ ਦੱਸਿਆ ਕਿ ਦੋਨਾਂ ਹੀ ਦੋਸ਼ੀਆਂ ਨੂੰ ਸਪੈਸ਼ਲ ਬ੍ਰਾਂਚ ਪੁਲਸ ਨੇ ਥਾਣਾ ਬੁੱਲ੍ਹੋਵਾਲ ਪੁਲਸ ਹਵਾਲੇ ਕਰ ਦਿੱਤਾ ਜਿਨ੍ਹਾਂ ਖਿਲਾਫ ਪੁਲਸ ਨੇ ਮਾਈਨਿੰਗ ਐਕਟ ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
